
ਫੋਰਬਸ ਇੰਡੀਆ ਨੇ ਅਪਣੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਟਾਪ 100 ਭਾਰਤੀ ਸਿਤਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ।
ਨਵੀਂ ਦਿੱਲੀ: ਫੋਰਬਸ ਇੰਡੀਆ ਨੇ ਅਪਣੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਟਾਪ 100 ਭਾਰਤੀ ਸਿਤਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿਚ ਬਾਲੀਵੁੱਡ ਅਤੇ ਕ੍ਰਿਕਟ ਜਗਤ ਦੇ ਸਿਤਾਰਿਆਂ ਦੇ ਨਾਲ-ਨਾਲ ਟੀਵੀ ਦੇ ਕੁਝ ਮਸ਼ਹੂਰ ਸਿਤਾਰਿਆਂ ਨੇ ਵੀ ਅਪਣੀ ਥਾਂ ਬਣਾਈ ਹੈ ਇਸ ਵਿਚ ਸਿਤਾਰਿਆਂ ਨੂੰ ਉਹਨਾਂ ਦੀ ਕਮਾਈ ਅਤੇ ਲੋਕਾਂ ਵਿਚ ਉਹਨਾਂ ਦੀ ਮਸ਼ਹੂਰੀ ਦੇ ਚਲਦੇ ਥਾਂ ਦਿੱਤੀ ਗਈ ਹੈ।
Kapil Sharma With Wife Gini
ਪਿਛਲੇ ਸਾਲ ਟੀਵੀ ਦੀ ਦੁਨੀਆ ਤੋਂ ਗਾਇਬ ਹੋਣ ਤੋਂ ਬਾਅਦ ਕਪਿਲ ਸ਼ਰਮਾ ਨੇ ਇਸ ਸਾਲ ਧਮਾਕੇਦਾਰ ਵਾਪਸੀ ਕੀਤੀ ਹੈ। ਕਪਿਲ ਦਾ ਕਾਮੇਡੀ ਸ਼ੋਅ ਟੀਵੀ ‘ਤੇ ਟਾਪ ‘ਤੇ ਬਣਿਆ ਹੋਇਆ ਹੈ ਅਤੇ ਇਸੇ ਦੇ ਚਲਦਿਆਂ ਉਹਨਾਂ ਨੂੰ ਫੋਰਬਸ ਦੀ ਲਿਸਟ ਵਿਚ 53 ਵਾਂ ਸਥਾਨ ਮਿਲਿਆ ਹੈ। ਧੀ ਦੇ ਜਨਮ ਤੋਂ ਬਾਅਦ ਕਪਿਲ ਸ਼ਰਮਾ ਦੇ ਘਰ ਇਹ ਦੂਜੀ ਖੁਸ਼ੀ ਆਈ ਹੈ।
Kapil Sharma and Ginni Chatrath
ਕਮੇਡੀਅਨ ਕਪਿਲ ਸ਼ਰਮਾ ਤੋਂ ਇਲਾਵਾ ਭਾਰਤੀ ਸਿੰਘ ਦਾ ਨਾਂਅ ਵੀ ਇਸ ਲਿਸਟ ਵਿਚ ਸ਼ਾਮਲ ਹੈ ਭਾਰਤੀ ਫੋਰਬਰ ਇੰਡੀਆ ਸੈਲਿਬ੍ਰਿਟੀ 100 ਦੀ ਲਿਸਟ ਵਿਚ 82ਵੇਂ ਨੰਬਰ ‘ਤੇ ਹੈ। ਇਸ ਦੇ ਨਾਲ ਹੀ ਇੰਡੀਅਨ ਆਇਡਲ ਦੀ ਜੱਜ ਨੇਹਾ ਕੱਕੜ ਇਸ ਲਿਸਟ ਵਿਚ ਬਾਕੀ ਟੀਵੀ ਸਿਤਾਰਿਆਂ ਤੋਂ ਅੱਗੇ ਹੈ। ਉਹਨਾਂ ਦੇ ਲਾਈਵ ਸ਼ੋਅ, ਟੀਵੀ ਸ਼ੋਅ ਅਤੇ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਦੇ ਚਲਦਿਆਂ ਉਹਨਾਂ ਨੂੰ ਇਹ ਥਾਂ ਮਿਲੀ ਹੈ।
BHARTI SINGH
ਭਾਰਤ ਦੇ ਟਾਪ ਸ਼ੈਫ ਅਤੇ ਟੀਵੀ ਪਰਸਨੇਲੀ ਸੰਜੀਵ ਕਪੂਰ ਨੂੰ ਵੀ ਇਸ ਲਿਸਟ ਵਿਚ ਥਾਂ ਮਿਲੀ ਹੈ। ਹਾਲਾਂਕਿ ਉਹ ਪਿਛਲੀ ਵਾਰ ਦੇ ਅਪਣੇ 32ਵੇਂ ਸਥਾਨ ਤੋਂ 73ਵੇਂ ਨੰਬਰ ‘ਤੇ ਆ ਗਏ ਹਨ। ਟੀਵੀ ਅਦਾਕਾਰਾ ਦਿਵਿਅੰਕਾ ਤ੍ਰਿਪਾਠੀ ਪਿਛਲੇ ਸਾਲ ਦੇ ਅਪਣੇ 94ਵੇਂ ਸਥਾਨ ਤੋਂ 79 ‘ਤੇ ਆ ਗਈ ਹੈ। ਅਪਣੇ ਸੀਰੀਅਲ ਦੇ ਨਾਲ-ਨਾਲ ਦਿਵਿਅੰਕਾ ਨੇ ਸਿੰਗਿੰਗ ਰਿਐਲੀਟੀ ਸ਼ੋਅ ਦਾ ਵਾਈਸ ਨੂੰ ਵੀ ਹੋਸਟ ਕੀਤਾ ਹੈ।
Divyanka Tripathi
ਕੋਰੀਓਗ੍ਰਾਫਰ ਅਤੇ ਡਾਇਰੈਕਟਰ ਰੈਮੋ ਡਿਸੂਜ਼ਾ ਪਿਛਲੇ ਸਾਲ ਦੇ ਅਪਣੇ 65ਵੇਂ ਸਥਾਨ ਤੋਂ 86ਵੇਂ ਸਥਾਨ ‘ਤੇ ਆ ਗਏ ਹਨ। ਫਿਲਹਾਲ ਰੈਮੋ ਅਪਣੇ ਡਾਂਸ ਸ਼ੋਅ ਡਾਂਸ ਪਲੱਸ 5 ਵਿਚ ਬਤੌਰ ਜੱਜ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਸ ਸੂਚੀ ਵਿਚ ਮਸ਼ਹਬਰ ਕ੍ਰਿਕਟਰ ਵਿਰਾਟ ਕੋਹਲੀ ਪਹਿਲੇ ਨੰਬਰ ‘ਤੇ ਹਨ।
ਬਾਲੀਵੁੱਡ ਸੈਲੀਬ੍ਰਿਟੀਜ਼ ਵਿਚ ਅਕਸ਼ੇ ਕੁਮਾਰ ਦੂਜੇ ਨੰਬਰ ’ਤੇ ਹਨ, ਤਾਂ ਸਲਮਾਨ ਖ਼ਾਨ ਤੀਜੇ ਨੰਬਰ ’ਤੇ ਹਨ। ਅਮਿਤਾਭ ਬੱਚਨ ਚੌਥੇ, ਸ਼ਾਹਰੁਖ਼ ਖ਼ਾਨ ਛੇਵੇਂ ਤੇ ਰਣਵੀਰ ਸਿੰਘ 7ਵੇਂ ਨੰਬਰ ’ਤੇ ਹਨ। ‘ਫ਼ੋਰਬਸ’ ਦੀ ਟਾੱਪ–10 ਸੂਚੀ ਵਿਚ ਆਲੀਆ ਭੱਟ ਤੇ ਦੀਪਿਕਾ ਪਾਦੂਕੋਣ ਦਾ ਨਾਂਅ ਵੀ ਸ਼ਾਮਲ ਹਨ।