
"ਬੇਬੀ ਡੌਲ" ਅਤੇ "ਚਿੱਟੀਆ ਕਲਾਈਆਂ" ਵਰਗੇ ਹਿੱਟ ਗੀਤ ਦੇਣ ਵਾਲੀ 43 ਸਾਲਾ ਗਾਇਕਾ ਨੇ ਵਿਆਹ ਲਈ ਗੁਲਾਬੀ ਲਹਿੰਗਾ ਪਾਇਆ ਸੀ
ਲੰਡਨ: ਪਲੇਅਬੈਕ ਗਾਇਕਾ ਕਨਿਕਾ ਕਪੂਰ ਅਤੇ ਕਾਰੋਬਾਰੀ ਗੌਤਮ ਹਥੀਰਾਮਣੀ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਲੰਡਨ 'ਚ ਹੋਏ ਵਿਆਹ ਸਮਾਰੋਹ 'ਚ ਉਹਨਾਂ ਦਾ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਲ ਹੋਏ।
Kanika Kapoor and Gautam Hathiramani get married in London
"ਬੇਬੀ ਡੌਲ" ਅਤੇ "ਚਿੱਟੀਆ ਕਲਾਈਆਂ" ਵਰਗੇ ਹਿੱਟ ਗੀਤ ਦੇਣ ਵਾਲੀ 43 ਸਾਲਾ ਗਾਇਕਾ ਨੇ ਵਿਆਹ ਲਈ ਗੁਲਾਬੀ ਲਹਿੰਗਾ ਪਾਇਆ ਸੀ ਜਦਕਿ ਹਥੀਰਾਮਣੀ ਨੇ ਹਲਕੇ ਕਰੀਮ ਰੰਗ ਦੀ ਸ਼ੇਰਵਾਨੀ ਪਹਿਨੀ ਸੀ।
Kanika Kapoor and Gautam Hathiramani get married in London
ਕਨਿਕਾ ਕਪੂਰ ਦੇ ਗਾਇਕ ਦੋਸਤ ਮਨਮੀਤ ਸਿੰਘ ਨੇ ਇੰਸਟਾਗ੍ਰਾਮ 'ਤੇ ਜੋੜੇ ਦੀ ਤਸਵੀਰ ਸ਼ੇਅਰ ਕੀਤੀ ਹੈ। ਮਨਮੀਨ ਸਿੰਘ ਨੇ ਲਿਖਿਆ, "ਪ੍ਰਮਾਤਮਾ ਤੁਹਾਡੀ ਅੱਗੇ ਦੀ ਯਾਤਰਾ ਤੁਹਾਡੇ ਦੋਵਾਂ ਦੀ ਤਰ੍ਹਾਂ ਸ਼ਾਨਦਾਰ ਕਰੇ...ਨਵ-ਵਿਆਹੁਤਾ ਕਨਿਕਾ ਕਪੂਰ ਅਤੇ ਗੌਤਮ ਹਥੀਰਾਮਣੀ।"
Kanika Kapoor and Gautam Hathiramani get married in London
ਗਾਇਕ-ਸੰਗੀਤਕਾਰ ਸ਼ੇਖਰ ਰਵਜਿਆਨੀ ਨੇ ਵੀ ਵਿਆਹ ਦੀ ਇਕ ਤਸਵੀਰ ਪੋਸਟ ਕੀਤੀ। ਕਨਿਕਾ ਕਪੂਰ ਨੇ ਸ਼ਨੀਵਾਰ ਨੂੰ ਇੰਸਟਾਗ੍ਰਾਮ 'ਤੇ ਆਪਣੇ ਮਹਿੰਦੀ ਸਮਾਰੋਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ। ਗਾਇਕਾ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਸ ਦਾ ਵਿਆਹ ਕਾਰੋਬਾਰੀ ਰਾਜ ਚੰਦੋਕ ਨਾਲ ਹੋਇਆ ਸੀ।