
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦਾ 81 ਸਾਲ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹਨਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਪੂਰਾ ਦੇਸ਼ ਸੋਗ ਵਿਚ ਡੁੱਬ ਗਿਆ ਹੈ।
ਨਵੀਂ ਦਿੱਲੀ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦਾ 81 ਸਾਲ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹਨਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਪੂਰਾ ਦੇਸ਼ ਸੋਗ ਵਿਚ ਡੁੱਬ ਗਿਆ ਹੈ। ਸ਼ੀਲਾ ਦਿਕਸ਼ਿਤ ਲਗਾਤਾਰ 15 ਸਾਲ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ। ਦੱਸਿਆ ਜਾ ਰਿਹਾ ਸੀ ਕਿ ਉਹ ਹਸਪਤਾਲ ਵਿਚ ਦਾਖਲ ਸੀ। ਸ਼ੀਲਾ ਦਿਕਸ਼ਿਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਵੀ ਸਦਮੇ ਵਿਚ ਹੈ।
ਕਈ ਬਾਲੀਵੁੱਡ ਸਿਤਾਰਿਆਂ ਨੇ ਟਵਿਟਰ ਦੇ ਜ਼ਰੀਏ ਸ਼ੀਲਾ ਦਿਕਸ਼ਿਤ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਉਹਨਾਂ ਨੂੰ ਸ਼ੀਲਾ ਦਿਕਸ਼ਿਤ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸ਼ੀਲਾ ਦਿਕਸ਼ਿਤ ਨੇ ਦਿੱਲੀ ਦਾ ਚਿਹਰਾ ਬਦਲ ਦਿੱਤਾ।
ਅਕਸ਼ੈ ਕੁਮਾਰ ਤੋਂ ਇਲਾਵਾ ਅਦਾਕਾਰਾ ਅਤੇ ਭਾਜਪਾ ਆਗੂ ਉਰਮਿਲਾ ਮਾਤੋਂਡਕਰ ਨੇ ਵੀ ਸ਼ੀਲਾ ਦਿਕਸ਼ਿਤ ਦੀ ਮੌਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਇਸ ਦੇ ਨਾਲ ਦੀ ਅਦਾਕਾਰਾ ਭੂਮੀ ਪੇਡਨੇਕਰ ਨੇ ਵੀ ਸ਼ੀਲਾ ਦਿਕਸ਼ਿਤ ਨੂੰ ਮਹਾਨ ਆਗੂ ਦੱਸਦੇ ਹੋਏ ਉਹਨਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਅਤੇ ਉਹਨਾਂ ਦੀ ਆਤਮਕ ਸ਼ਾਂਤੀ ਲਈ ਪ੍ਰਰਥਨਾ ਕੀਤੀ।
ਅਦਾਕਾਰਾ ਰਵੀਨਾ ਟੰਡਨ ਅਤੇ ਰਿਚਾ ਚੱਡਾ ਨੇ ਵੀ ਸ਼ੀਲਾ ਦਿਕਸ਼ਿਤ ਦੀ ਮੌਤ ‘ਤੇ ਦੁੱਖ ਜ਼ਾਹਿਰ ਕੀਤਾ। ਸੋਸ਼ਲ ਮੀਡੀਆ ‘ਤੇ ਲਗਾਤਾਰ ਐਕਟਿਵ ਰਹਿਣ ਵਾਲੇ ਕਮਲ ਆਰ ਖ਼ਾਨ ਨੇ ਵੀ ਸ਼ੀਲਾ ਦਿਕਸ਼ਿਤ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਦੱਸ ਦਈਏ ਕਿ ਸ਼ੀਲਾ ਦਿਕਸ਼ਿਤ ਦਾ ਜਨਮ 31 ਮਾਰਚ 1938 ਨੂੰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿਚ ਹੋਇਆ ਸੀ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ