ਬਲਾਤਕਾਰ ਬਿਆਨ ਮਾਮਲੇ 'ਚ ਆਮ ਜਨਤਾ ਤੋਂ ਪੂਜਾ ਭੱਟ ਨੇ ਅਮਿਤਾਭ ਨੂੰ ਦਿਖਾਇਆ ਸ਼ੀਸ਼ਾ
Published : Apr 22, 2018, 4:04 pm IST
Updated : Apr 22, 2018, 4:04 pm IST
SHARE ARTICLE
Pooja Bhatt
Pooja Bhatt

ਬੇਟੀ ਬਚਾਓ ਔਰ ਬੇਟੀ ਪੜਾਓ ਯੋਜਨਾ' ਦੇ ਬ੍ਰਾਂਡ ਅੰਬੈਸਡਰ ਵੀ ਹਨ

ਔਰਤਾਂ ਦੇ ਹੱਕਾਂ ਤੇ ਬਣੀ ਪਿੰਕ ਵਰਗੀ ਫ਼ਿਲਮ 'ਚ ਬੇਹਤਰੀਨ ਅਦਾਕਾਰੀ ਕਰਕੇ ਲੋਕਾਂ ਤੋਂ ਪ੍ਰਸ਼ੰਸਾ ਹਾਸਿਲ ਕਰਨ ਤੋਂ ਬਾਅਦ ਅਮਿਤਾਭ ਬੱਚਨ ਇਕੋ ਦਮ ਇੱਕ ਛੋਟੀ ਜਿਹੀ ਬੱਚੀ ਨਾਲ ਹੋਏ ਘਿਨੌਣੇ ਅਪਰਾਧ ਤੇ ਚੁੱਪੀ ਸਾਧਨ ਨੂੰ ਲੈ ਕੇ ਕਾਫੀ ਚਰਚਾ ਚ ਆ ਗਏ ਹਨ।  ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕਠੂਆ ਗੈਂਗਰੇਪ 'ਤੇ ਇਕ ਹੈਰਾਨੀਜਨਕ ਬਿਆਨ ਦੇ ਕੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿਤਾ ।ਇੰਨ੍ਹਾ ਹੀ ਨਹੀਂ ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਅਤੇ ਨਿਰਮਾਤਾ ਪੁੱਜਾ ਭੱਟ ਵੀ ਇਸ ਬਿਆਨ ਤੋਂ ਨਰਾਜ਼ ਹੋ ਗਈ ਹੈ।  Pooja Bhat angry tweetPooja Bhat angry tweetਦਰਅਸਲ ਅਮਿਤਾਭ ਬੱਚਨ ਕੁਝ ਦਿਨ ਪਹਿਲਾਂ ਨਵੀਂ ਫ਼ਿਲਮ ਨਾਟ ਆਊਟ 102 ਦੇ ਗੀਤ ਦੇ ਲਾਂਚਿੰਗ ਮੌਕੇ ਪ੍ਰੈਸ ਵਾਰਤਾ ਕਰ ਰਹੇ ਸ ਕਿ ਅਚਾਨਕ ਹੀ ਉਨ੍ਹਾਂ ਨੂੰ ਜਦੋਂ ਕਠੂਆ ਗੈਂਗਰੇਪ ਨਾਲ ਜੁੜਿਆ ਇਕ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ, ''ਮੈਨੂੰ ਇਸ ਬਾਰੇ ਗੱਲ ਕਰਨਾ ਵੀ ਖਰਾਬ ਲੱਗਦਾ ਹੈ, ਇਸ ਲਈ ਇਸ ਮੁੱਦੇ 'ਤੇ ਗੱਲ ਨਾ ਹੀ ਕਰੋ ਤਾਂ ਚੰਗੀ ਗੱਲ ਹੈ।'' ਉਨ੍ਹਾਂ ਦੇ ਇਸ ਬਿਆਨ 'ਤੇ ਪ੍ਰਸ਼ੰਸਕ ਭੜਕ ਉੱਠੇ। ਕੁਝ ਲੋਕਾਂ ਨੇ ਬਿੱਗ ਬੀ ਦੇ ਬਿਆਨ 'ਤੇ ਕਿਹਾ, ''ਜਦੋਂ ਇਨ੍ਹਾਂ ਦੀ ਫਿਲਮ 'ਪਿੰਕ' ਆਈ ਸੀ, ਉਦੋਂ ਤਾਂ ਇਸ ਬਾਰੇ 'ਚ ਬਹੁਤ ਗੱਲ ਕਰਦੇ ਸੀ ਪਰ ਅੱਜ ਤੁਹਾਨੂੰ ਇਸ ਮੁੱਦੇ 'ਤੇ ਕੋਈ ਗੱਲ ਨਹੀਂ ਕਰਨੀ !! Pooja Bhat angry tweetPooja Bhat angry tweetਲੋਕਾਂ ਤੋਂ ਬਾਅਦ ਹੁਣ ਬਾਲੀਵੁੱਡ ਜਗਤ ਵੀ ਅਮਿਤਾਭ ਦੇ ਬਿਆਨ 'ਤੇ ਗੁੱਸਾ ਜ਼ਾਹਿਰ ਕਰ ਰਿਹਾ ਹੈ। ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਪੂਜਾ ਭੱਟ ਨੇ ਬਿੱਗ ਬੀ ਦੇ ਕੁਮੈਂਟ ਤੋਂ ਬਾਅਦ ਗੁੱਸਾ ਜਤਾਉਂਦੇ ਹੋਏ ਕਿਹਾ, ''? ਯਾਨੀ ਮੈਂ ਫਿਲਮ 'ਪਿੰਕ' ਨੂੰ ਯਾਦ ਕਰਨ ਤੋਂ ਖੁਦ ਨੂੰ ਨਹੀਂ ਰੋਕ ਸਕੀ। ਕੀ ਸਕ੍ਰੀਨ 'ਤੇ ਦਿਖਾਈ ਦੇਣ ਵਾਲੀ ਸ਼ਖਸੀਅਤ ਨੂੰ ਰਿਐਲਿਟੀ 'ਚ ਨਹੀਂ ਲਿਆਂਦਾ ਜਾ ਸਕਦਾ। ਅਸਲ 'ਚ ਸਾਲ 2016 'ਚ ਆਈ ਫਿਲਮ 'ਪਿੰਕ' 'ਚ ਅਮਿਤਾਭ ਬੱਚਨ ਨੇ ਇਕ ਅਜਿਹੇ ਵਕੀਲ ਦਾ ਕਿਰਦਾਰ ਨਿਭਾਇਆ ਸੀ, ਜੋ ਲੜਕੀਆਂ ਨਾਲ ਹੋਣ ਵਾਲੇ ਅਤਿਆਚਾਰਾਂ ਲਈ ਆਵਾਜ਼ ਚੁੱਕਦਾ ਹੈ ਤੇ ਉਨ੍ਹਾਂ ਦੀ ਲੜਾਈ 'ਚ ਉਨ੍ਹਾਂ ਦਾ ਪੂਰਾ ਸਾਥ ਦਿੰਦਾ ਹੈ। ਪਰ ਅਸਲੀ ਅਮਿਤਾਭ ਤਾਂ ਇਸ ਮਾਮਲੇ ਤੋਂ ਕੰਨੀ ਕਤਰਾਉਂਦੇ ਨਜ਼ਰ ਆਏ। Amitabh Bachchan on Kathua caseAmitabh Bachchan on Kathua caseਦੱਸ ਦੇਈਏ ਕਿ ਇੰਨੀ ਦਿਨੀਂ ਬਲਾਤਕਾਰ ਦੇ ਵਧਦੇ ਮਾਮਲਿਆਂ 'ਤੇ ਦੇਸ਼ਭਰ 'ਚ ਵਿਰੋਧ ਹੋ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਮਾਮਲੇ 'ਤੇ ਸੋਸ਼ਲ ਮੀਡੀਆ 'ਚ ਵਿਰੋਧ ਦਰਜ ਕਰਦੇ ਨਜ਼ਰ ਆ ਰਹੇ ਹਨ। ਆਲੀਆ ਭੱਟ , ਸੋਨਮ ਕਪੂਰ , ਹਉਮੈ ਕੁਰੈਸ਼ੀ , ਅਕਸ਼ੈ ਕੁਮਾਰ, ਟਵਿੰਕਲ ਖੰਨਾ, ਕਲਿੱਕ ਕੋਚਲੀਨ, ਰਾਜਕੁਮਾਰ ਰਾਵ, ਸ਼ਬਾਨਾ ਆਜ਼ਮੀ ਤੇ ਸਵਰਾ ਭਾਸਕਰ ਵਰਗੇ ਸਿਤਾਰੇ ਇਸ ਘਟਨਾ ਦੀ ਆਲੋਚਨਾ ਕਰ ਚੁੱਕੇ ਹਨ। ਮੁੰਬਈ 'ਚ ਇਸ ਮੁੱਦੇ ਨੂੰ ਲੈ ਕੇ ਸੈਲੀਬ੍ਰਿਟੀਜ਼ ਸੜਕਾਂ 'ਤੇ ਆ ਕੇ ਵਿਰੋਧ ਦਰਜ ਕਰਵਾ ਚੁੱਕੇ ਹਨ। Justice for AasifaJustice for Aasifaਅਜਿਹੇ 'ਚ ਜਦੋਂ ਸਦੀ ਦੇ ਮਹਾਨਾਇਕ ਤੋਂ ਇਸ ਮਾਮਲੇ 'ਚ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ 'ਤੇ ਚੁੱਪ ਰਹਿਣਾ ਹੀ ਬੇਹਿਤਰ ਸਮਝਿਆ। ਇਸ 'ਚ ਖਾਸ ਗੱਲ ਇਹ ਹੈ ਕਿ ਅਮਿਤਾਭ ਬੱਚਨ ਸਰਕਾਰ ਦੀ 'ਬੇਟੀ ਬਚਾਓ ਔਰ ਬੇਟੀ ਪੜਾਓ ਯੋਜਨਾ' ਦੇ ਬ੍ਰਾਂਡ ਅੰਬੈਸਡਰ ਵੀ ਹਨ। ਅਜਿਹੇ 'ਚ ਉਨ੍ਹਾਂ ਤੋਂ ਇਸ ਮੁੱਦੇ 'ਤੇ ਕੜੇ ਜਵਾਬ ਦੀ ਉਮੀਦ ਸੀ। ਉਂਝ ਸਮੇਂ-ਸਮੇਂ 'ਤੇ ਅਮਿਤਾਭ ਬੱਚਨ ਬੇਟੀਆਂ ਨਾਲ ਜੁੜੇ ਮੁੱਦਿਆਂ 'ਤੇ ਆਪਣੀ ਰਾਏ ਰੱਖਦੇ ਹਨ। ਪਰ ਉਨ੍ਹਾਂ ਨੇ ਇਸ ਵਾਰ ਸਭ ਨੂੰ ਨਿਰਾਸ਼ਕੀਤਾ ਹੈ ਅਤੇ ਅਜੇ ਤਕ ਮੂੜ੍ਹ ਕੇ ਕੋਈ ਬਿਆਨ ਵੀ ਨਹੀਂ ਆਇਆ।  Amitabh Bachchan on Kathua caseAmitabh Bachchan on Kathua case

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement