
ਅਮਰੀਸ਼ ਪੁਰੀ ਬਾਲੀਵੁੱਡ ਦੀ ਦੁਨੀਆ ਦਾ ਇਕ ਅਜਿਹਾ ਨਾਂ ਹੈ, ਜੋ ਮੁੰਬਈ ਹੀਰੋ ਬਣਨ ਆਏ ਸਨ ਪਰ ਦੁਨੀਆ ਨੇ ਉਨ੍ਹਾਂ ਨੂੰ ਵਿਲੇਨ ਦੇ ਰੂਪ 'ਚ ਪਛਾਣਨ ਲੱਗੀ।
ਨਵੀਂ ਦਿੱਲੀ : ਅਮਰੀਸ਼ ਪੁਰੀ ਬਾਲੀਵੁੱਡ ਦੀ ਦੁਨੀਆ ਦਾ ਇਕ ਅਜਿਹਾ ਨਾਂ ਹੈ, ਜੋ ਮੁੰਬਈ ਹੀਰੋ ਬਣਨ ਆਏ ਸਨ ਪਰ ਦੁਨੀਆ ਨੇ ਉਨ੍ਹਾਂ ਨੂੰ ਵਿਲੇਨ ਦੇ ਰੂਪ 'ਚ ਪਛਾਣਨ ਲੱਗੀ। ਅਮਰੀਸ਼ ਪੁਰੀ ਦਾ ਜਨਮ 22 ਜੂਨ ਨੂੰ ਪਾਕਿਸਤਾਨ ਦੇ ਲਾਹੌਰ 'ਚ ਹੋਇਆ ਸੀ। ਮੋਗੈਂਬੋ ਦੇ ਨਾਂ ਨਾਲ ਪਛਾਣ ਬਣਾਉਣ ਵਾਲੇ ਅਮਰੀਸ਼ ਪੁਰੀ ਬਾਲੀਵੁੱਡ ਦੇ ਇਕ ਅਜਿਹੇ ਵਿਲੇਨ ਸਨ, ਜਿਨ੍ਹਾਂ ਨੂੰ ਅੱਜ ਤੱਕ ਕੋਈ ਟੱਕਰ ਨਾ ਦੇ ਸਕਿਆ। ਅਮਰੀਸ਼ ਪੁਰੀ ਨੇ ਲਗਭਗ 400 ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਚ ਉਹ ਮਜਬੂਰ ਪਿਤਾ ਤੋਂ ਲੈ ਕੇ ਖੂੰਖਾਰ ਵਿਲੇਨ ਤੱਕ ਬਣੇ।
Amrish Puri Birthday Special
ਅਮਰੀਸ਼ ਪੁਰੀ ਨੇ ਕਈ ਕਿਰਦਾਰ ਕੀਤੇ ਪਰ ਉਨ੍ਹਾਂ ਦੇ ਕੁਝ ਕਿਰਦਾਰ ਅਜਿਹੇ ਸਨ, ਜੋ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਉਨ੍ਹਾਂ ਦੇ ਜਨਮਦਿਨ 'ਤੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਅਮਰੀਸ਼ ਪੁਰੀ ਦੇ ਉਨ੍ਹਾਂ ਕਿਰਦਾਰਾਂ ਬਾਰੇ, ਜਿਨ੍ਹਾਂ ਨੇ ਉਨ੍ਹਾਂ ਨੂੰ ਵਿਲੇਨ ਬਣਾ ਦਿੱਤਾ।
Amrish Puri Birthday Special
ਅਮਰੀਸ਼ ਪੁਰੀ ਨੇ 1967 ਤੋਂ ਲੈ ਕੇ 2005 ਤੱਕ 400 ਤੋਂ ਵੱਧ ਫਿਲਮਾਂ 'ਚ ਅਦਾਕਾਰੀ ਕੀਤੀ। ਉਨ੍ਹਾਂ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ,ਕੰਨੜ,ਮਰਾਠੀ, ਮਲਿਆਲਮ, ਤੇਲਗੂ ਤੇ ਤਮਿਲ ਫਿਲਮਾਂ ‘ਚ ਵੀ ਕੰਮ ਕੀਤਾ। ਅਮਰੀਸ਼ ਪੁਰੀ ਨੇ ਪਹਿਲੀ ਵਾਰ 1980 'ਚ ਹਮ ਪਾਂਚ ਫਿਲਮ ਜ਼ਰੀਏ ਵਿਲੇਨ ਦੀ ਮੁੱਖ ਭੂਮਿਕਾ ਨਿਭਾਈ ਸੀ। ਅਮਰੀਸ਼ ਪੁਰੀ ਦਾ ਨੈਗੇਟਿਵ ਕਿਰਦਾਰ ਵੀ ਦਰਸ਼ਕਾਂ ਨੂੰ ਬਹੁਤ ਪਸੰਦ ਸੀ।
Amrish Puri Birthday Special
ਮਿਸਟਰ ਇੰਡੀਆ, ਸ਼ੰਹਸ਼ਾਹ, ਕਰਣ -ਅਰਜਨ, ਕੋਇਲਾ, ਦਿਲਜਲੇ, ਵਿਸ਼ਵਤਮਾ, ਰਾਮ-ਲਖਨ, ਤਹਿਲਕਾ, ਗਦਰ, ਨਾਇਕ, ਦਾਮਿਨੀ ਵਰਗੀਆਂ ਫਿਲਮਾਂ ਵਿਚ ਉਹਨੈਗੇਟਿਵ ਕਿਰਦਾਰ ਵਿਚ ਸਨ ਪਰ ਇਨ੍ਹਾਂ ਫਿਲਮਾਂ ਨੂੰ ਸੁਪਰਹਿਟ ਬਣਾਉਣ ਵਿਚ ਅਮਰੀਸ਼ ਪੁਰੀ ਦਾ ਵੱਡਾ ਯੋਗਦਾਨ ਰਿਹਾ ਸੀ।
Amrish Puri Birthday Special
ਦੱਸ ਦੇਈਏ ਕਿ ਅਮਰੀਸ਼ ਪੁਰੀ 12 ਜਨਵਰੀ,2005 ਨੂੰ 72 ਸਾਲਾਂ ਦੀ ਉਮਰ ‘ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਪਰ ਆਪਣੇ ਕਿਰਦਾਰਾਂ ਜ਼ਰੀਏ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜਿਉਂਦੇ ਜਾਗਦੇ ਹਨ।