
ਅਦਾਕਾਰਾਂ ’ਤੇ ਵੀ ਲੱਗੇਗਾ 10 ਲੱਖ ਦਾ ਜ਼ੁਰਮਾਨਾ
ਨਵੀਂ ਦਿੱਲੀ: ਜੇ ਤੁਸੀਂ ਉਪਭੋਗਤਾ ਵੀ ਹੋ ਅਤੇ ਕੋਈ ਅਪਣੇ ਉਤਪਾਦਾਂ ਦੇ ਬਹਾਨੇ ਤੁਹਾਡੇ ਨਾਲ ਠੱਗੀ ਕਰਦਾ ਹੈ ਤਾਂ ਹੁਣ ਉਸ ਦੀ ਖੈਰ ਨਹੀਂ ਹੋਵੇਗੀ। ਖਪਤਕਾਰਾਂ ਦੇ ਅਧਿਕਾਰਾਂ ਦੀ ਰਾਖੀ ਨਾਲ ਸਬੰਧਤ ‘ਖਪਤਕਾਰ ਸੁਰੱਖਿਆ ਬਿੱਲ’ ਸੰਸਦ ਵਿਚ ਪਾਸ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਜੇ ਗਾਹਕ ਨੂੰ ਚੰਗੀ ਸੇਵਾਵਾਂ ਅਤੇ ਚੀਜ਼ਾਂ ਨਹੀਂ ਮਿਲਦੀਆਂ ਤਾਂ ਕੰਪਨੀ ਜਾਂ ਵੱਡੇ ਬ੍ਰਾਂਡ ਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Photo
ਜੇ ਕੋਈ ਕੰਪਨੀ ਤੁਹਾਨੂੰ ਗ਼ਲਤ ਜਾਣਕਾਰੀ ਦਿੰਦੀ ਹੈ ਅਤੇ ਝੂਠ ਬੋਲ ਕੇ ਅਪਣਾ ਪ੍ਰੋਡਕਟ ਵੇਚਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗ ਸਕਦਾ ਹੈ। ਉਸ ਕੰਪਨੀ ਤੇ ਪ੍ਰਚਾਰ ਕਰਨ ਵਾਲੇ ਕਿਸੇ ਵੀ ਅਦਾਕਾਰ ਜਾਂ ਅਦਾਕਾਰਾ ਤੇ ਵੀ ਇੰਨਾ ਹੀ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਜੇ ਕੋਈ ਬਿਨਾਂ ਕਿਸੇ ਸਬੂਤ ਦੇ ਪਤਲਾ ਜਾਂ ਮੋਟਾ ਹੋਣ ਦਾ ਕੋਈ ਪ੍ਰੋਡਕਟ ਵੇਚਦਾ ਹੈ ਅਤੇ ਉਸ ਵਿਚ ਕੋਈ ਅਦਾਕਾਰ ਲੋਕਾਂ ਨੂੰ ਇਸ ਨੂੰ ਲੈਣ ਦੀ ਅਪੀਲ ਕਰ ਰਿਹਾ ਹੈ ਤਾਂ ਅਜਿਹੇ ਵਿਚ ਉਸ ਸੈਲੀਬ੍ਰਿਟੀ ਤੇ ਜ਼ੁਰਮਾਨਾ ਲਗਾਇਆ ਜਾਵੇਗਾ।
Advertising
ਇਸ ਦਾ ਮਤਲਬ ਹੁਣ ਕਿਸੇ ਵੀ ਪ੍ਰੋਡਕਟ ਦੀ ਸਹੀ ਜਾਣਕਾਰੀ ਹੋਣ ਤੋਂ ਬਾਅਦ ਹੀ ਕੋਈ ਅਦਾਕਾਰ ਉਸ ਲਈ ਵਿਗਿਆਪਨ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇ ਅਦਾਕਾਰ ਅਤੇ ਕੰਪਨੀ ਦੁਬਾਰਾ ਅਜਿਹੀ ਗ਼ਲਤੀ ਕਰਦਾ ਹੈ ਤਾਂ 5 ਸਾਲ ਤਕ ਦੀ ਜੇਲ੍ਹ ਅਤੇ 50 ਲੱਖ ਰੁਪਏ ਤਕ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਬਿਲ ਤੇ ਉਪਭੋਗਤਾ ਮਾਮਲੇ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਇਹ ਬਿੱਲ 1986 ਦਾ ਹੈ।
ਇਸ ਦੇ ਲਈ ਬਹੁਤ ਵਾਰ ਕੋਸ਼ਿਸ਼ ਕੀਤੀ ਗਈ ਪਰ ਕਿਸੇ ਕਾਰਨ ਕਰ ਕੇ ਇਹ ਪਾਸ ਨਹੀਂ ਹੋ ਸਕਿਆ। ਕੰਜ਼ਿਊਮਰ ਕੋਰਟ ਵਿਚ ਕਈ ਕੇਸ ਪੈਂਡਿੰਗ ਹਨ। ਹੁਣ ਵੀ ਲੱਖਾਂ ਕੇਸ ਵੀ ਪੈਂਡਿੰਗ ਹਨ। ਹੁਣ ਗਾਹਕ ਅਪਣੇ ਮੋਬਾਇਲ ਤੋਂ ਵੀ ਸ਼ਿਕਾਇਤ ਕਰ ਸਕਦਾ ਹੈ। ਇਸ ਵਿਚ ਵਕੀਲ ਦੀ ਕੋਈ ਜ਼ਰੂਰਤ ਨਹੀਂ ਹੈ। ਖੁਦ ਗਾਹਕ ਅਪਣੇ ਕੇਸ ਦੀ ਡੀਲ ਕਰ ਸਕਦਾ ਹੈ।
ਰਾਮਵਿਲਾਸ ਪਾਸਵਾਨ ਨੇ ਬਿੱਲ ਬਾਰੇ ਅੱਗੇ ਕਿਹਾ ਹੈ ਕਿ ਮਿਸ ਲੀਡਿੰਗ ਵਿਗਿਆਪਨ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ। ਪਹਿਲਾ ਮੈਨਿਊਫੈਕਚਰ, ਦੂਜਾ ਪਬਲਿਸ਼ਰ ਅਤੇ ਤੀਜਾ ਅਦਾਕਾਰ ਹਨ। ਪਬਲਿਸ਼ਰ ਨੂੰ ਰਾਹਤ ਦਿੱਤੀ ਗਈ ਹੈ ਪਰ ਬਣਾਉਣ ਵਾਲੇ ਨੂੰ ਨਿਰਦੇਸ਼ ਹੈ ਕਿ ਜੋ ਸਹੀ ਉਹੀ ਲਿਖੇ। ਜੇ ਅਦਾਕਾਰ ਵੀ ਕਿਸੇ ਪ੍ਰੋਡਕਟ ਦੀ ਗ਼ਲਤ ਜਾਣਕਾਰੀ ਦਿੰਦਾ ਹੈ ਤਾਂ ਉਸ ਦੇ ਵਿਰੁਧ ਵੀ ਕਾਰਵਾਈ ਹੋਵੇਗੀ।