
ਫਰਵਰੀ-ਮਾਰਚ ਵਿਚ ਫੇਸਬੁੱਕ ‘ਤੇ ਰਾਨਜੀਤਿਕ ਪਾਰਟੀਆਂ ਵੱਲੋਂ ਵਿਗਿਆਪਨ ‘ਤੇ 10 ਕਰੋੜ ਰੁਪਏ ਤੋਂ ਵੀ ਵੱਧ ਖਰਚਾ ਕੀਤਾ ਗਿਆ ਹੈ।
ਨਵੀਂ ਦਿੱਲੀ: ਚੋਣਾਂ ਦੇ ਨਜ਼ਦੀਕ ਆਉਣ ਦੇ ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਰਾਜਨੀਤਿਕ ਪਾਰਟੀਆਂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਚੋਣ ਪ੍ਰਚਾਰ ਜੋਰਾਂ ਸ਼ੋਰਾਂ ‘ਤੇ ਚੱਲ ਰਿਹਾ ਹੈ। ਇਸ ਸਾਲ ਫਰਵਰੀ-ਮਾਰਚ ਵਿਚ ਫੇਸਬੁੱਕ ‘ਤੇ ਰਾਨਜੀਤਿਕ ਪਾਰਟੀਆਂ ਵੱਲੋਂ ਵਿਗਿਆਪਨ ‘ਤੇ 10 ਕਰੋੜ ਰੁਪਏ ਤੋਂ ਵੀ ਵੱਧ ਖਰਚਾ ਕੀਤਾ ਗਿਆ ਹੈ।
ਫੇਸਬੁੱਕ ਐਂਡ ਲਾਇਬ੍ਰੇਰੀ ਰਿਪੋਰਟ ਅਨੁਸਾਰ , ਇਸ ਸਾਲ ਫਰਵਰੀ ਅਤੇ 30 ਮਾਰਚ ਵਿਚਕਾਰ 51,810 ਰਾਜਨੀਤਿਕ ਵਿਗਿਆਪਨਾਂ ‘ਤੇ 10.32 ਕਰੋੜ ਤੋਂ ਜ਼ਿਆਦਾ ਖਰਚ ਕੀਤੇ ਗਏ।
ਸੱਤਾਧਾਰੀ ਪਾਰਟੀ ਭਾਜਪਾ ਅਤੇ ਉਸਦੇ ਸਮਰਥਕਾਂ ਨੇ ‘ਭਾਰਤ ਦੇ ਮਨ ਕੀ ਬਾਤ’ ਪੇਜ਼ ਦੇ ਨਾਲ ਵਿਗਿਆਪਨਾਂ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕਰ ਰੱਖਿਆ ਹੈ। ਭਾਜਪਾ ਨੇ ਕਰੀਬ 1,100 ਵਿਗਿਆਪਨ ਦਿੱਤੇ ਅਤੇ ਉਹਨਾਂ ‘ਤੇ 36.2 ਲੱਖ ਰੁਪਏ ਖਰਚ ਕੀਤੇ, ਜਦਕਿ ਹੋਰ ਪੇਜ਼ ਜਿਵੇਂ ‘ਮਾਏ ਫਰਸਟ ਵੋਟ ਫਾਰ ਮੋਦੀ’ ਅਤੇ ‘ਨੇਸ਼ਨ ਵਿਦ ਨਮੋ’ ਨੇ ਵੀ ਵਿਗਿਆਪਨਾਂ ‘ਤੇ ਭਾਰੀ ਖਰਚਾ ਕੀਤਾ ਹੈ।
BJP Add on facebook
ਇਸਦੇ ਉਲਟ ਕਾਂਗਰਸ ਦੇ ਕੋਲ 410 ਵਿਗਿਆਪਨ ਸਨ ਅਤੇ ਉਸ ਨੇ ਫਰਵਰੀ ਤੋਂ ਮਾਰਚ ਤੱਕ ਇਹਨਾਂ ‘ਤੇ 5.91 ਲੱਖ ਰੁਪਏ ਖਰਚ ਕੀਤੇ। ਬੀਜੇਡੀ ਨੇ ਵਿਗਿਆਪਨਾਂ ‘ਤੇ 8.56 ਲੱਖ ਰੁਪਏ, ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਨੇ 1.58 ਲੱਖ ਰੁਪਏ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ( ਰਾਕਾਂਪਾ) ਨੇ ਇਸ ਦੌਰਾਨ 58,355 ਰੁਪਏ ਖਰਚ ਕੀਤੇ।
ਪਿਛਲੇ ਕੁਝ ਮਹੀਨਿਆਂ ਵਿਚ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਫੇਸਬੁੱਕ, ਟਵਿਟਰ ਅਤੇ ਗੂਗਲ ਨੇ ਰਾਜਨੀਤਿਕ ਵਿਗਿਆਪਨਾਂ ਵਿਚ ਜ਼ਿਆਦਾ ਪਾਰਦਰਸ਼ਿਤਾ ਵਰਤਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਤੱਕ ਉਹਨਾਂ ਨੇ ਕਈ ਅਹਿਮ ਫੈਸਲਿਆਂ ਦੀ ਘੋਸ਼ਣਾ ਕੀਤੀ। ਭਾਰਤ ਦੇ ਫੇਸਬੁੱਕ ‘ਤੇ 20 ਕਰੋੜ ਯੂਜ਼ਰਸ ਹਨ।
BJP
ਰਿਪੋਰਟ ਮੁਤਾਬਿਕ, ਰਾਜਨੀਤਿਕ ਪਾਰਟੀਆਂ ਅਤੇ ਉਹਨਾਂ ਦੇ ਸਬੰਧਿਤ ਸਹਿਯੋਗੀਆਂ ਨੇ ਫਰਵਰੀ 2019 ਤੱਕ ਵਿਗਿਆਪਨਾਂ ‘ਤੇ 3.76 ਕਰੋੜ ਖਰਚ ਕੀਤੇ ਹਨ। ਭਾਜਪਾ ਵਿਗਿਆਪਨਾਂ ‘ਤੇ 1.21 ਕਰੋੜ ਖਰਚ ਕਰਨ ਦੇ ਨਾਲ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ, ਜੋ ਕਿ ਗੂਗਲ ਵਿਗਿਆਪਨ ਖਰਚ ਦਾ ਲਗਭਗ 32 ਫੀਸਦੀ ਹੈ।