
ਰਿਤਿਕ ਅਤੇ ਟਾਈਗਰ ਦੀ ਇਹ ਫ਼ਿਲਮ ਰਿਲੀਜ਼ ਹੋਣ ਦੇ ਪਹਿਲੇ ਦਿਨ ਤੋਂ ਹੁਣ ਤਕ ਦੁਨੀਆਭਰ ਦੇ ਰਿਕਾਰਡਸ ਬਣਾ ਚੁੱਕੀ ਹੈ।
ਨਵੀਂ ਦਿੱਲੀ: ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਦੀ ਫ਼ਿਲਮ ਵਾਰ ਨੇ ਬਾਕਸ ਆਫਿਸ ਤੇ ਕਮਾਲ ਕਰ ਦਿੱਤਾ ਹੈ। ਇਸ ਫ਼ਿਲਮ ਨੇ ਤਿੰਨ ਹਫ਼ਤਿਆਂ ਵਿਚ 300 ਕਰੋੜ ਰੁਪਏ ਦਾ ਕੁਲੈਕਸ਼ਨ ਕਰ ਲਿਆ ਹੈ। ਇਸ ਦੇ ਨਾਲ ਹੀ ਇਹ ਸਾਲ 2019 ਦੀ ਸਭ ਤੋਂ ਵੱਡੀ ਬਲਾਕਬਸਟਰ ਫ਼ਿਲਮ ਬਣ ਗਈ ਹੈ। 2 ਅਕਤੂਬਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ ਅਤੇ ਇਸ ਨੂੰ ਲਗਾਤਾਰ ਫੈਂਸ ਦਾ ਪਿਆਰ ਮਿਲ ਰਿਹਾ ਹੈ।
War
ਰਿਤਿਕ ਅਤੇ ਟਾਈਗਰ ਦੀ ਇਹ ਫ਼ਿਲਮ ਰਿਲੀਜ਼ ਹੋਣ ਦੇ ਪਹਿਲੇ ਦਿਨ ਤੋਂ ਹੁਣ ਤਕ ਦੁਨੀਆਭਰ ਦੇ ਰਿਕਾਰਡਸ ਬਣਾ ਚੁੱਕੀ ਹੈ। ਹਾਲ ਹੀ ਵਿਚ ਫ਼ਿਲਮ ਨੇ ਕਮਾਈ ਦੇ ਮਾਮਲੇ ਵਿਚ ਸ਼ਾਹਿਦ ਕਪੂਰ ਦੀ ਕਬੀਰ ਸਿੰਘ ਨੂੰ ਪਿੱਛੇ ਛੱਡ ਦਿੱਤਾ ਸੀ। ਟ੍ਰੇਡ ਏਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰ ਕੇ ਦਸਿਆ ਹੈ ਕਿ ਫ਼ਿਲਮ ਵਾਰ ਨੇ 300 ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਰਿਕਾਰਡਸ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੇ ਅਪਣੇ ਓਪਨਿੰਗ ਡੇ ਤੇ 53.35 ਕਰੋੜ ਦਾ ਬਿਜ਼ਨੈਸ ਕੀਤਾ ਸੀ।
#War economics...
— taran adarsh (@taran_adarsh) October 21, 2019
⭐ Actors were signed two years ago at then prevalent rates.
⭐ CoP [₹ 150 cr] includes all fees/remuneration.
⭐ Hrithik has a backend deal. He's a partner in profits.
⭐ #War will be a franchise like #MissionImpossible series, with Hrithik staying constant.
ਇਸ ਦੇ ਨਾਲ ਹੀ ਇਸ ਨੇ ਆਮਿਰ ਖ਼ਾਨ ਦੀ ਫ਼ਿਲਮ ਠਗਸ ਆਫ ਹਿੰਦੋਸਤਾਨ ਦਾ ਸਭ ਤੋਂ ਵੱਡਾ ਓਪਨਿੰਗ ਦਾ ਰਿਕਾਰਡ ਤੋੜ ਦਿੱਤਾ ਸੀ। ਇਸ ਤੋਂ ਬਾਅਦ ਇਸ ਫ਼ਿਲਮ ਨੇ ਸਿਰਫ ਤਿੰਨ ਦਿਨਾਂ ਵਿਚ 100 ਕਰੋੜ ਦੀ ਕਮਾਈ ਕਰ ਕੇ ਇਕ ਨਵਾਂ ਰਿਕਾਰਡ ਬਣਾਇਆ। ਫ਼ਿਲਮ ਵਾਰ ਨੇ ਸਿਰਫ 7 ਦਿਨਾਂ ਵਿਚ 200 ਕਰੋੜ ਦੀ ਕਮਾਈ ਕਰ ਕੇ ਸਲਮਾਨ ਖ਼ਾਨ ਦੀ ਭਾਰਤ ਅਤੇ ਸ਼ਾਹਿਦ ਕਪੂਰ ਦੀ ਕਬੀਰ ਸਿੰਘ ਦੇ ਰਿਕਾਰਡ ਨੂੰ ਪਿਛਾੜਿਆ ਸੀ।
2019 has been a fantastic year for #Bollywood and the super success of #War reiterates the fact that *well made* biggies - targeted at PAN India audience - will always be embraced warmly by the paying public... Expecting #YRF to green light #War2 soon.
— taran adarsh (@taran_adarsh) October 21, 2019
ਇਸ ਫ਼ਿਲਮ ਨੇ ਹੁਣ ਤਕ 8 ਤੋਂ ਜ਼ਿਆਦਾ ਰਿਕਾਰਡਸ ਬਣਾ ਦਿੱਤੇ ਹਨ ਜਿਸ ਵਿਚ 200 ਕਰੋੜ ਕਲੱਬ ਵਿਚ ਐਂਟਰੀ ਕਰਨ ਵਾਲੀ ਟਾਈਗਰ ਦੀ ਪਹਿਲੀ ਫ਼ਿਲਮ 2019 ਦੀ ਸਭ ਤੋਂ ਜਲਦੀ 200 ਕਰੋੜ ਕਮਾਉਣ ਵਾਲੀ ਫ਼ਿਲਮ ਹਾਈਐਸਟ ਓਪਨਰ ਹਿੰਦੀ ਫ਼ਿਲਮ, ਹਾਈਐਸਟ ਓਪਨਰ, ਰਿਤਿਕ-ਟਾਈਗਰ-YRF ਦੀ ਹਾਈਐਸਟ ਓਪਨਰ, ਟਾਈਗਰ-ਰਿਤਿਕ ਦੇ ਕਰੀਅਰ ਦੀ ਹਾਈਐਸਟ ਓਪਨਰ, 2019 ਵਿਚ ਓਪਨਿੰਗ ਡੇ ਸਭ ਤੋਂ ਜ਼ਿਆਦਾ ਕਮਾਉਣ ਵਾਲੀ ਫ਼ਿਲਮ, ਲਿਮਿਟੇਡ ਰਿਲੀਜ਼ ਦੇ ਬਾਵਜੂਦ ਵਾਰ ਦੀ ਰਿਕਾਰਡ ਬ੍ਰੇਕਿੰਗ ਕਮਾਈ ਸ਼ਾਮਲ ਹੈ।
ਦਸ ਦਈਏ ਕਿ ਫ਼ਿਲਮ ਵਾਰ, ਭਾਰਤ ਵਿਚ 4000 ਸਕ੍ਰੀਨ ਤੇ ਅਤੇ ਵਿਦੇਸ਼ਾਂ ਵਿਚ 1350 ਸਕ੍ਰੀਨਸ ਤੇ ਰਿਲੀਜ਼ ਹੋਈ ਸੀ। ਬਾਅਦ ਵਿਚ ਇਸ ਫ਼ਿਲਮ ਨੂੰ 200 ਸਕ੍ਰੀਨਸ ਹੋਰ ਦਿੱਤੀਆਂ ਗਈਆਂ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।