ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਤੋਂ ਪਹਿਲਾਂ ਇਨ੍ਹਾਂ ਸਿਤਾਰਿਆਂ ਦੇ ਸ਼ਾਹੀ ਵਿਆਹ ਦਾ ਗਵਾਹ ਬਣ ਚੁੱਕਿਆ ਹੈ ਰਾਜਸਥਾਨ
Published : Sep 23, 2023, 3:26 pm IST
Updated : Sep 23, 2023, 3:27 pm IST
SHARE ARTICLE
Celeb Couples Who Chose Rajasthan As Their Wedding Destination
Celeb Couples Who Chose Rajasthan As Their Wedding Destination

ਆਉ ਜਾਣਦੇ ਹਾਂ ਪਰਿਣੀਤੀ-ਰਾਘਵ ਤੋਂ ਪਹਿਲਾਂ ਰਾਜਸਥਾਨ ਵਿਚ ਕਿਹੜੀਆਂ ਮਸ਼ਹੂਰ ਹਸਤੀਆਂ ਨੇ ਵਿਆਹ ਕਰਵਾਇਆ।ਜੈਪੁਰ: ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਝੀਲਾਂ ਦੇ ਸ਼ਹਿਰ ਉਦੈਪੁਰ ਵਿਚ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਇਸ ਜੋੜੇ ਤੋਂ ਪਹਿਲਾਂ, ਰਾਇਲ ਰਾਜਸਥਾਨ ਭਾਰਤ ਅਤੇ ਵਿਦੇਸ਼ਾਂ ਦੇ ਕਈ ਮਸ਼ਹੂਰ ਬਾਲੀਵੁੱਡ ਸੈਲੇਬਸ ਅਤੇ ਵੱਡੇ ਉਦਯੋਗਪਤੀ ਪ੍ਰਵਾਰਾਂ ਦੇ ਵਿਆਹਾਂ ਦਾ ਗਵਾਹ ਬਣ ਚੁੱਕਿਆ ਹੈ। ਇਤਿਹਾਸਕ ਨਜ਼ਾਰਿਆਂ ਅਤੇ ਝੀਲਾਂ ਦੀ ਸੁੰਦਰਤਾ ਦੇ ਨਾਲ-ਨਾਲ ਆਪਣੀ ਸ਼ਾਹੀ ਸ਼ੈਲੀ ਕਾਰਨ ਉਦੈਪੁਰ ਸ਼ਾਹੀ ਵਿਆਹਾਂ ਲਈ ਇਕ ਪ੍ਰਮੁੱਖ ਡੈਸਟੀਨੇਸ਼ਨ ਹੈ। ਆਉ ਜਾਣਦੇ ਹਾਂ ਪਰਿਣੀਤੀ-ਰਾਘਵ ਤੋਂ ਪਹਿਲਾਂ ਰਾਜਸਥਾਨ ਵਿਚ ਕਿਹੜੀਆਂ ਮਸ਼ਹੂਰ ਹਸਤੀਆਂ ਨੇ ਵਿਆਹ ਕਰਵਾਇਆ।

Parineeti Chopra-Raghav Chadha (File Photo)Parineeti Chopra-Raghav Chadha (File Photo)

ਪ੍ਰਿਅੰਕਾ ਚੋਪੜਾ-ਨਿਕ ਜੋਨਸ

ਪਰਿਣੀਤੀ ਚੋਪੜਾ ਦੀ ਭੈਣ ਪ੍ਰਿਯੰਕਾ ਚੋਪੜਾ ਨੇ 2018 ਵਿਚ ਨਿਕ ਜੋਨਸ ਨਾਲ ਵਿਆਹ ਕਰਵਾਇਆ ਸੀ। ਦੋਹਾਂ ਦਾ ਵਿਆਹ ਉਦੈਪੁਰ ਦੇ ਉਮੇਦ ਭਵਨ ਪੈਲੇਸ 'ਚ ਹੋਇਆ ਸੀ। ਸੰਗੀਤ ਅਤੇ ਮਹਿੰਦੀ ਵਰਗੇ ਸਮਾਰੋਹ ਵੀ ਇਥੇ ਹੀ ਹੋਏ ਸਨ।

Priyanka Chopra-Nick Jonas WeddingPriyanka Chopra-Nick Jonas Wedding

ਕੈਟਰੀਨਾ ਕੈਫ-ਵਿੱਕੀ ਕੌਸ਼ਲ

9 ਦਸੰਬਰ 2021 ਨੂੰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ ਸਵਾਈ ਮਾਧੋਪੁਰ ਦੇ ਫੋਰਟ ਬਰਵਾਡਾ ਵਿਖੇ ਹੋਇਆ। ਮੀਡੀਆ 'ਚ ਇਸ ਵਿਆਹ ਦੀ ਕਾਫੀ ਚਰਚਾ ਹੋਈ ਸੀ। ਇਸ ਵਿਆਹ 'ਚ ਸਿਰਫ ਪ੍ਰਵਾਰ ਅਤੇ ਬਹੁਤ ਹੀ ਕਰੀਬੀ ਦੋਸਤ ਸ਼ਾਮਲ ਹੋਏ।

Vicky Kaushal and Katrina KaifVicky Kaushal and Katrina Kaif

ਸ਼੍ਰੀਯਾ ਸਰਨ-ਐਂਡਰੇਈ ਕੋਸੇਵਿਚ

ਸ਼੍ਰੀਆ ਸਰਨ ਨੇ ਅਪਣੇ ਵਿਦੇਸ਼ੀ ਬੁਆਏਫ੍ਰੈਂਡ ਆਂਦਰੇਈ ਕੋਸਵਿਚ ਨਾਲ ਮਾਰਚ 2018 ਵਿਚ ਉਦੈਪੁਰ 'ਚ ਵਿਆਹ ਕਰਵਾਇਆ ਸੀ। ਇਹ ਵਿਆਹ ਵੀ ਕਾਫੀ ਚਰਚਾ ਵਿਚ ਰਿਹਾ।

Actress Shriya Saran and Andrei Koscheev WeddingActress Shriya Saran and Andrei Koscheev Wedding

ਰਵੀਨਾ ਟੰਡਨ-ਅਨਿਲ ਥਡਾਨੀ     

19 ਸਾਲ ਪਹਿਲਾਂ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਰਵੀਨਾ ਟੰਡਨ ਨੇ ਅਨਿਲ ਅਡਾਨੀ ਨਾਲ ਵਿਆਹ ਕਰਵਾਇਆ ਸੀ। ਸਾਲ 2004 'ਚ ਹੋਏ ਇਸ ਵਿਆਹ ਵਿਚ ਕਰੋੜਾਂ ਰੁਪਏ ਖਰਚੇ ਗਏ ਅਤੇ ਇਸ ਵਿਆਹ ਨੇ ਮੀਡੀਆ ਵਿਚ ਸੁਰਖੀਆਂ ਵੀ ਬਟੋਰੀਆਂ।

Raveena Tandon and Anil Thadani Raveena Tandon and Anil Thadani

ਕਿਆਰਾ ਅਡਵਾਨੀ-ਸਿਧਾਰਥ ਮਲਹੋਤਰਾ

ਇਸ ਸਾਲ 7 ਫਰਵਰੀ ਨੂੰ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦਾ ਵੀ ਰਾਇਲ ਰਾਜਸਥਾਨ 'ਚ ਵਿਆਹ ਹੋਇਆ ਸੀ। ਇਹ ਸ਼ਾਹੀ ਵਿਆਹ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿਚ ਹੋਇਆ। ਇਹ ਵਿਆਹ ਕਾਫੀ ਲਾਈਮਲਾਈਟ 'ਚ ਰਿਹਾ ਸੀ। ਬਾਲੀਵੁੱਡ ਦੇ ਕਈ ਵੱਡੇ ਸੈਲੇਬਸ ਅਤੇ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਵੀ ਇਸ ਵਿਆਹ ਦੀ ਗਵਾਹ ਬਣੀ ਸੀ।

Kiara Advani and Sidharth Malhotra's wedding
Kiara Advani and Sidharth Malhotra's wedding

ਈਸ਼ਾ ਅੰਬਾਨੀ ਦੀ ਪ੍ਰੀ-ਵੈਡਿੰਗ

ਉੱਘੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਪ੍ਰੀ-ਵੈਡਿੰਗ ਸਮਾਰੋਹ ਵੀ ਉਦੈਪੁਰ ਝੀਲ 'ਚ ਹੋਇਆ ਸੀ। ਉਦੈਪੁਰ 8-9 ਦਸੰਬਰ 2018 ਨੂੰ ਇਸ ਘਟਨਾ ਦਾ ਗਵਾਹ ਸੀ। ਇੰਨੇ ਮਹਿਮਾਨ ਆਏ ਕਿ ਉਦੈਪੁਰ ਦੇ ਮਹਾਰਾਣਾ ਪ੍ਰਤਾਪ ਏਅਰਪੋਰਟ ਦਾ ਰਨਵੇ ਏਰੀਆ ਵੀ ਛੋਟਾ ਹੋ ਗਿਆ। ਇਸ 'ਚ 8 ਦਸੰਬਰ ਨੂੰ ਸਵੇਰੇ 6 ਵਜੇ ਤੋਂ 9 ਦਸੰਬਰ ਦੀ ਸਵੇਰ 6 ਵਜੇ ਤਕ ਕਰੀਬ 150 ਚਾਰਟਰ ਜਹਾਜ਼ ਹਵਾਈ ਅੱਡੇ 'ਤੇ ਉਤਰੇ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਵਿੰਟਨ, ਮਹਾਰਾਸ਼ਟਰ ਦੇ ਸਾਬਕਾ ਸੀ.ਐਮ. ਦੇਵੇਂਦਰ ਫੜਨਵੀਸ, ਉਦਯੋਗਪਤੀ ਲਕਸ਼ਮੀਨਿਵਾਸ ਮਿੱਤਲ, ਕੁਮਾਰ ਮੰਗਲਮ ਬਿਰਲਾ, ਸੁਨੀਲ ਭਾਰਤੀ ਮਿੱਤਲ, ਯੂ.ਪੀ. ਦੇ ਸਾਬਕਾ ਸੀ.ਐਮ. ਅਖਿਲੇਸ਼ ਯਾਦਵ, ਸਚਿਨ ਤੇਂਦੁਲਕਰ, ਆਮਿਰ ਖਾਨ, ਸਲਮਾਨ ਖਾਨ, ਸ਼ਾਹਰੁਖ ਖਾਨ, ਕੈਟਰੀਨਾ ਕੈਫ, ਕਰਨ ਜੌਹਰ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਸਮੇਤ ਕਈ ਵੱਡੇ ਚਿਹਰੇ ਇਸ ਸਮਾਰੋਹ ਵਿਚ ਸ਼ਾਮਲ ਸਨ।

 

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement
Advertisement

Today Punjab News: ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਪੜ੍ਹਦੇ ਪਾਠੀ ’ਤੇ ਹਮ*ਲਾ, ਗੁਰੂਘਰ ਅੰਦਰ ਨੰ*ਗਾ ਹੋਇਆ ਵਿਅਕਤੀ

06 Dec 2023 5:35 PM

Sukhdev Singh Gogamedi Today News : Sukhdev Gogamedi ਦੇ ਕ+ਤਲ ਕਾਰਨ Rajasthan ਬੰਦ ਦਾ ਐਲਾਨ

06 Dec 2023 4:49 PM

'SGPC spent 94 lakhs for rape, did they spend that much money for Bandi Singh?'

06 Dec 2023 4:22 PM

Today Mohali News: Mustang 'ਤੇ ਰੱਖ ਚਲਾਈ ਆਤਿਸ਼ਬਾਜ਼ੀ! ਦੇਖੋ ਇੱਕ Video ਨੇ ਨੌਜਵਾਨ ਨੂੰ ਪਹੁੰਚਾ ਦਿੱਤਾ ਥਾਣੇ....

06 Dec 2023 3:08 PM

ਜੇ ਜਿਊਣਾ ਚਾਹੁੰਦੇ ਹੋ ਤਾਂ ਇਹ 5 ਚੀਜ਼ਾਂ ਛੱਡ ਦਿਓ, ਪੈਕੇਟ ਫੂਡ ਦੇ ਰਿਹਾ ਮੌਤ ਨੂੰ ਸੱਦਾ! ਕੋਰੋਨਾ ਟੀਕੇ ਕਾਰਨ...

06 Dec 2023 2:52 PM