ਇੰਟਰਨੈੱਟ ਤੇ ਤਹਿਲਕਾ ਮਚਾਉਣ ਤੋਂ ਬਾਅਦ ਵੀ ਪੁਰਾਣੇ ਘਰ 'ਚ ਜ਼ਿੰਦਗੀ ਗੁਜਾਰ ਰਹੀ ਹੈ ਰਾਨੂ ਮੰਡਲ
Published : Oct 23, 2019, 4:52 pm IST
Updated : Oct 23, 2019, 4:52 pm IST
SHARE ARTICLE
Ranu Mondal
Ranu Mondal

ਆਪਣੇ ਗੀਤਾਂ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾਉਣ ਵਾਲੀ ਰਾਨੂੰ ਮੰਡਲ ਨੇ ਗਾਇਕ ਹਿਮੇਸ਼ ਰੇਸ਼ਮੀਆ

ਮੁੰਬਈ : ਆਪਣੇ ਗੀਤਾਂ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾਉਣ ਵਾਲੀ ਰਾਨੂੰ ਮੰਡਲ ਨੇ ਗਾਇਕ ਹਿਮੇਸ਼ ਰੇਸ਼ਮੀਆ ਨਾਲ ਕਈ ਗੀਤ ਗਾਏ ਹਨ ਅਤੇ ਸੁਪਰਹਿੱਟ ਵੀ ਰਹੇ। ਹਿਮੇਸ਼ ਰੇਸ਼ਮੀਆ ਨਾਲ ਗੀਤ ਗਾਉਣ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਫਿਲਹਾਲ ਰਾਨੂੰ ਮੰਡਲ ਮੀਡੀਆ ਤੋਂ ਦੂਰੀ ਬਣਾਏ ਹੋਏ ਹਨ ਪਰ ਕੀ ਤੁਹਾਨੂੰ ਪਤਾ ਹੈ ਹੁਣ ਰਾਨੂੰ ਮੰਡਲ ਕਿੱਥੇ ਹੈ ਅਤੇ ਕਿਸ ਹਾਲਤ 'ਚ ਹੈ?

Ranu MondalRanu Mondal

ਅੱਜ ਤੁਹਨੂੰ ਦੱਸਦੇ ਹਾਂ ਕਿ ਰਾਨੂੰ ਮੰਡਲ ਕਿੱਥੇ ਹੈ ਅਤੇ ਕਿਸ ਤਰ੍ਹਾਂ ਰਹਿ ਰਹੀ ਹੈ। ਦੇਸ਼ ਭਰ 'ਚ ਮਸ਼ਹੂਰ ਹੋਣ ਤੋਂ ਬਾਅਦ ਰਾਨੂੰ ਮੰਡਲ ਦਾ ਇਕ ਫੇਸਬੁੱਕ ਅਕਾਊਂਟ ਬਣਾਇਆ ਗਿਆ, ਜਿਸ 'ਤੇ ਉਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਰਾਨੂੰ ਮੰਡਲ ਫਿਲਹਾਲ ਬੰਗਾਲ ਦੇ ਆਪਣੇ ਪੁਰਾਣੇ ਘਰ 'ਚ ਹੀ ਰਹਿ ਰਹੀ ਹੈ। ਕੁਝ ਸਮੇਂ ਪਹਿਲਾਂ ਇਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਹ ਆਪਣੀ ਬਾਇਓਪਿਕ 'ਤੇ ਕੰਮ ਕਰ ਰਹੀ ਹੈ।

Ranu MondalRanu Mondal

ਰਾਨੂੰ ਮੰਡਲ ਕੋਲ ਬਹੁਤ ਸਾਰਾ ਕੰਮ ਆ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਪਾਸਪੋਰਟ ਆਇਆ ਹੈ, ਜਿਸ ਦੀ ਤਸਵੀਰ ਵੀ ਜਾਰੀ ਕੀਤੀ ਗਈ ਸੀ। ਰਾਨੂੰ ਮੰਡਲ ਨੂੰ ਮਸ਼ਹੂਰ ਕਰਨ ਵਾਲੇ ਅਤਿੰਦਰ ਚੱਕਰਵਰਤੀ ਹੀ ਉਨ੍ਹਾਂ ਦਾ ਸਾਰਾ ਕੰਮ ਦੇਖ ਰਹੇ ਹਨ। ਦੱਸ ਦਈਏ ਪਿਛਲੇ ਦਿਨੀਂ ਰਾਨੂੰ ਨੂੰ ਬਾਲੀਵੁੱਡ ਗਾਇਕ ਉਦਿਤ ਨਾਰਾਇਣ ਨਾਲ ਗੀਤ ਗਾਉਂਦੇ ਹੋਏ ਵੀ ਦੇਖਿਆ ਗਿਆ, ਜਿਹੜਾ ਕਿ ਜਲਦ ਹੀ ਸੁਣਨ ਨੂੰ ਮਿਲਣ ਵਾਲਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement