
ਹੰਸੀਕਾ ਮੋਟਵਾਨੀ ਦੀਆਂ ਕੁੱਝ ਪ੍ਰਾਈਵੇਟ ਫੋਟੋਆਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਸਨ। ਜਿਸਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ...
ਮੁੰਬਈ : ਹੰਸੀਕਾ ਮੋਟਵਾਨੀ ਦੀਆਂ ਕੁੱਝ ਪ੍ਰਾਈਵੇਟ ਫੋਟੋਆਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਸਨ। ਜਿਸਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਹੰਸੀਕਾ ਨੇ ਦੱਸਿਆ ਹੈ ਕਿ ਅਜਿਹਾ ਉਨ੍ਹਾਂ ਦੇ ਫੋਨ ਅਤੇ ਟਵੀਟਰ ਦੇ ਹੈਕ ਹੋਣ ਦੀ ਵਜ੍ਹਾ ਨਾਲ ਹੋਇਆ ਹੈ।
Phone n Twitter hacked please don’t respond to any random messages . My back end team is working on getting things in control.
— Hansika (@ihansika) January 23, 2019
ਤਸਵੀਰ ਦੇ ਵਾਇਰਲ ਹੋਣ ਦੇ 24 ਘੰਟੇ ਬਾਅਦ ਹੰਸੀਕਾ ਮੋਟਵਾਨੀ ਨੇ ਇਸ ਬਾਰੇ ਵਿਚ ਟਵੀਟ ਕਰਕੇ ਜਾਣਕਾਰੀ ਦਿਤੀ ਹੈ। ਹੰਸੀਕਾ ਨੇ ਟਵੀਟ ਕਰਕੇ ਕਿਹਾ - ਮੇਰਾ ਫੋਨ ਅਤੇ ਟਵੀਟਰ ਅਕਾਉਂਟ ਹੈਕ ਕਰ ਲਿਆ ਗਿਆ ਹੈ। ਪਲੀਜ਼ ਕਿਸੇ ਵੀ ਰੈਂਡਮ ਮੈਸੇਜ ਦਾ ਜਵਾਬ ਨਾ ਦਿਓ। ਮੇਰੀ ਟੀਮ ਇਸਨੂੰ ਕੰਟਰੋਲ ਕਰਨ ਵਿਚ ਲੱਗੀ ਹੋਈ ਹੈ।
Hansika
ਹੰਸੀਕਾ ਨੇ ਫੋਟੋਆਂ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਹੁਣ ਤੱਕ ਫੋਟੋ ਦੇ ਲੀਕ ਹੋਣ ਨੂੰ ਲੈ ਕੇ ਕੋਈ ਸ਼ਿਕਾਇਤ ਵੀ ਦਰਜ਼ ਨਹੀਂ ਕਰਵਾਈ ਹੈ। ਲੀਕ ਹੋਈਆਂ ਤਸਵੀਰਾਂ ਨਿਊਯਾਰਕ ਦੀ ਸੀ। ਜਿੱਥੇ ਉਹ ਛੁੱਟੀ ਮਨਾਉਣ ਗਈ ਸੀ।ਵਰਕਫਰੰਟ ਦੀ ਗੱਲ ਕਰੀਏ ਤਾਂ ਹੰਸੀਕਾ ਇਨ੍ਹੀ ਦਿਨੀ ਅਪਣੀ ਆਉਣ ਵਾਲੀ ਫਿਲਮ 'ਮਹਾਂ' ਦੀ ਸ਼ੂਟਿੰਗ ਵਿਚ ਬੀਜ਼ੀ ਹੈ। 'ਮਹਾਂ' ਉਨ੍ਹਾਂ ਦੀ 50ਵੀਂ ਫਿਲਮ ਹੈ।
Hansika
ਇਹ ਫਿਲਮ ਥਰਿਲ ਅਤੇ ਸਸਪੈਂਸ ਨਾਲ ਭਰੀ ਹੋਵੇਗੀ। ਫਿਲਮ ਨੂੰ ਯੂਆਰ ਜਮੀਲ ਡਾਇਰੇਕਟਰ ਦੇ ਰੂਪ ਵਿਚ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਨੇ ਅਪਣੇ ਕਰਿਅਰ ਦੀ ਸ਼ੁਰੁਆਤ ਟੀਵੀ ਤੋਂ ਕੀਤੀ ਸੀ। ਜਿਸਦੇ ਬਾਅਦ ਉਨ੍ਹਾਂ ਨੇ ਬਾਲੀਵੁਡ ਵਿਚ ਫਿਲਮ 'ਆਪਕਾ ਸਰੂਰ' ਨੂੰ ਡੈਬਿਊ ਕੀਤਾ। ਉਸ ਤੋਂ ਬਾਅਦ ਉਹ ਕਈ ਸਾਉਥ ਦੀਆਂ ਫਿਲਮਾਂ ਵਿਚ ਨਜ਼ਰ ਆ ਚੁੱਕੀ ਹੈ।
Hansika
ਹੰਸੀਕਾ ਸਾਉਥ ਦੀ ਇੰਡਸਟਰੀ ਦਾ ਮੰਨਿਆ ਪ੍ਰਮਨਿਆਂ ਨਾਮ ਵੀ ਬੰਨ ਗਈ ਹੈ । ਸਾਉਥ ਦੀਆਂ ਫਿਲਮਾਂ ਲਈ ਹੰਸੀਕਾ ਕਈ ਅਵਾਰਡ ਵੀ ਜਿੱਤ ਚੁੱਕੀ ਹੈ। ਉਨ੍ਹਾਂ ਨੂੰ ਸਾਉਥ ਦੀ ਫਿਲਮ ਦੇਸਮੁਦੁਰੁ ਲਈ ਫੀਮੇਲ ਡੈਬਿਊਟ ਫਿਲਮਫੇਅਰ ਅਵਾਰਡ ਵੀ ਮਿਲ ਚੁੱਕਿਆ ਹੈ।