ਸਿੱਧੂ ਮੂਸੇਵਾਲਾ ਨੇ ਨਹੀਂ ਮੰਨੀ ਮਾਂ ਦੀ ਗੱਲ, ਕੱਢਿਆ ‘ਮਾਫੀਆ ਸਟਾਇਲ’ ਗੀਤ
Published : Apr 24, 2019, 5:58 pm IST
Updated : Apr 24, 2019, 5:58 pm IST
SHARE ARTICLE
Sidhu Moose Wala
Sidhu Moose Wala

ਸਿੱਧੂ ਮੂਸੇਵਾਲਾ ਦੀ ਮਾਂ ਨੇ ਦਿੱਤਾ ਸੀ ਲਿਖਤੀ ਭਰੋਸਾ

ਚੰਡੀਗੜ੍ਹ- ਖੜਕੇ-ਦੜਕੇ ਵਾਲੇ ਗੀਤਾਂ ਨਾਲ ਮਸ਼ਹੂਰ ਹੋਏ ਸ਼ੁਭਦੀਪ ਸਿੱਧੂ ਉਰਫ ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਦੀ ਗੱਲ ਵੀ ਨਹੀਂ ਮੰਨੀ। ਦਰਅਸਲ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲ ਦੀ ਸਰਪੰਚ ਮਾਂ ਚਰਨ ਕੌਰ ਨੇ ਲਿਖਤੀ ਰੂਪ ’ਚ ਇਹ ਭਰੋਸਾ ਦਿੱਤਾ ਸੀ ਕਿ ਸਿੱਧੂ ਹੁਣ ਭੜਕਾਊ ਗੀਤ ਨਹੀਂ ਗਾਏਗਾ ਪਰ ਸਿੱਧੂ ਨੇ ਬੁੱਧਵਾਰ ਆਪਣਾ ਨਵਾਂ ਗੀਤ ‘ਮਾਫੀਆ ਸਟਾਇਲ’ ਆਪਣੇ ਯੂ-ਟਿਊਬ ਅਕਾਊਂਟ ਤੋਂ ਪੋਸਟ ਕਰ ਦਿੱਤਾ, ਜਿਸ ’ਚ ਇੱਕ ਵਾਰ ਫੇਰ ਸਿੱਧੂ ਹਥਿਆਰਾਂ, ਗੋਲੀਆਂ, ਵੈਲੀਆਂ ਤੇ ਖੜਕੇ-ਦੜਕੇ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ ਅਤੇ ਮਾਫੀਆ ਸਟਾਇਲ ’ਚ ਵਿਆਹ ਕਰਨ ਦੀ ਗੱਲ ਕਹਿ ਰਹੇ ਹਨ।

Sidhu MoosevalaSidhu Moosevala

ਇਸ ਗੀਤ ’ਚ ਸਿੱਧੂ ਨੇ ਪੀ.ਐੱਲ.ਆਰ. ਗੰਨ ਦਾ ਜ਼ਿਕਰ ਵੀ ਕੀਤਾ ਹੈ ਜੋ ਕਿ ਬੇਹੱਦ ਮਾਰੂ ਹਥਿਆਰ ਹੈ। ਜ਼ਿਕਰਯੋਗ ਹੈ ਕਿ ਪੰਡਿਤ ਰਾਓ ਧਰੇਨਵਰ ਨੇ ਸਿੱਧੂ ਮੂਸੇਵਾਲਾ ਅਤੇ ਉਸਦੀ ਸਰਪੰਚ ਮਾਂ ਵਿਰੁੱਧ ਡਾਇਰੈਕਟਰ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਭੜਕਾਊ ਗੀਤਾਂ 'ਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਬੀਡੀਪੀਓ ਮਾਨਸਾ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪੰਡਤ ਰਾਓ ਧਰੇਨਵਰ ਨੂੰ ਅਪਣੇ ਦਫ਼ਤਰ ’ਚ ਤਲਬ ਕੀਤਾ ਸੀ।

ਜਿੱਥੇ ਸਰਪੰਚ ਚਰਨ ਕੌਰ ਨੇ ਲਿਖਤੀ ਰੂਪ ’ਚ ਅਪਣੇ ਬੇਟੇ ਵੱਲੋਂ ਭੜਕਾਊ ਗਾਣੇ ਨਾ ਗਾਉਣ ਦਾ ਭਰੋਸਾ ਦਿੱਤਾ ਗਿਆ ਸੀ। ਬੇਸ਼ੱਕ ਗੀਤ-ਸੰਗੀਤ ਮਨੋਰੰਜਨ ਲਈ ਹੁੰਦੈ ਪਰ ਸਿੱਧੂ ਵੱਲੋਂ ਮੁੜ ਖੜਕੇ-ਦੜਕੇ ਵਾਲਾ ਗੀਤ ਗਾਏ ਜਾਣ ’ਤੇ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਸਿੱਧੂ ਨੂੰ ਆਪਣੀ ਮਾਂ ਦੇ ਲਿਖਤੀ ਬਿਆਨ ਦੀ ਕੋਈ ਪ੍ਰਵਾਹ ਨਹੀਂ। ਦੇਖੋ ਵੀਡੀਓ............

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement