
ਪੰਜਾਬੀ ਲੋਕਾਂ ਦੇ ਦਿਲਾਂ ਦੀ ਧੜਕਣ ਸਿੱਧੂ ਮੂਸੇਵਾਲਾ ਅੱਜ ਕੱਲ੍ਹ ਸੁਰਖੀਆਂ.......
ਮਾਨਸਾ (ਸਸਸ): ਪੰਜਾਬੀ ਲੋਕਾਂ ਦੇ ਦਿਲਾਂ ਦੀ ਧੜਕਣ ਸਿੱਧੂ ਮੂਸੇਵਾਲਾ ਅੱਜ ਕੱਲ੍ਹ ਸੁਰਖੀਆਂ ਵਿਚ ਛਾਇਆ ਹੋਇਆ ਹੈ, ਪਰ ਸਿੱਧੂ ਮੂਸੇਵਾਲਾ ਦੀ ਮਾਤਾ ਵੀ ਕਿਸੇ ਨਾਲੋਂ ਘੱਟ ਨਹੀਂ ਹੈ ਜਿੱਥੇ ਸਿੱਧੂ ਮੂਸੇਵਾਲਾ ਅਪਣੀ ਗਾਇਕੀ ਨਾਲ ਝੰਡੇ ਗੱਡ ਰਿਹਾ ਤਾਂ ਉਥੇ ਹੀ ਉਸ ਦੀ ਮਾਤਾ ਅਪਣੀ ਸਰਪੰਚੀ ਨਾਲ ਝੰਡੇ ਗੱਡ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਅਪਣੇ ਜੱਦੀ ਪਿੰਡ ਦੀ ਸਰਪੰਚੀ ਦੀ ਚੋਣ ਬਡੀ ਸ਼ਾਨਾਮਤਾ ਪਿੰਡ ਵਿਚ ਇਤਿਹਾਸ ਰਚ ਦਿਤਾ।
Sidhu Moose wala-Mother
ਇਸ ਮੌਕੇ ਕਿਸੇ ਸਟਾਰ ਨਾਈਟ ਵਰਗਾ ਪਿੰਡ ਅੰਦਰ ਮਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਦੀ ਭੀੜ ਕਾਫੀ ਲੱਗੀ ਹੋਈ ਸੀ। ਉਸ ਪਰਵਾਰ ਦੀ ਜਿੱਤ ਨੂੰ ਲੈ ਕੇ ਪਿੰਡ ਵਿਚ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਜਸ਼ਨ ਮਨਾਇਆ ਗਿਆ। ਸਿੱਧੂ ਮੂਸੇਵਾਲਾ ਦਾ ਕਹਿਣਾ ਸੀ ਕਿ ਉਹ ਅਪਣੇ ਪਿੰਡ ਨੂੰ ਅਪਣੀ ਗਾਇਕੀ ਵਾਂਗ ਖੂਬਸੂਰਤ ਬਣਾ ਦੇਣਗੇ। ਅਪਣੀ ਮਾਤਾ ਦੀ ਜਿੱਤ ਤੋਂ ਬਾਅਦ ਪਿੰਡ ਵਾਸੀਆਂ ਦਾ ਉਨ੍ਹਾਂ ਨੇ ਧੰਨਵਾਦ ਵੀ ਕੀਤਾ।
Sidhu Moose Wala
ਉਸ ਦੀ ਮਾਤਾ ਦੇ ਲਗਾਤਾਰ ਗਲ ‘ਚ ਫੁੱਲਾਂ ਦੇ ਹਾਰ ਪਾਏ ਜਾ ਰਹੇ ਸਨ ਅਤੇ ਵਧਾਈ ਦੇਣ ਵਾਲਿਆਂ ਦਾ ਵੀ ਵੱਡਾ ਇਕੱਠ ਦੇਖਣ ਨੂੰ ਮਿਲਿਆ। ਸਿੱਧੂ ਮੂਸੇਵਾਲਾ ਨੇ ਅਪਣੀ ਮਾਤਾ ਦੀ ਜਿੱਤ ਲਈ ਬਹੁਤ ਜੋਰਾਂ ਸ਼ੋਰਾਂ ਦੇ ਨਾਲ ਪਿੰਡ ਦੇ ਵਿਚ ਪ੍ਰਚਾਰ ਕੀਤਾ ਸੀ। ਜਿਸ ਦਾ ਨਤੀਜਾ ਅਉਣ ਨਾਲ ਸਫ਼ਲਤਾ ਉਸ ਦੇ ਪੱਲੇ ਪੈ ਗਈ।