
ਇੰਸਟਾਗ੍ਰਾਮ 'ਤੇ ਪਾਈ ਭਾਵੁਕ ਪੋਸਟ
ਮੁਹਾਲੀ : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬੀ ਪਰਾਕ ਤੇ ਉਹਨਾਂ ਦੀ ਪਤਨੀ 'ਤੇ ਕੁਝ ਦਿਨ ਪਹਿਲਾਂ ਦੁੱਖਾਂ ਦਾ ਪਹਾੜ ਟੁੱਟ ਗਿਆ। ਦੋਵਾਂ ਨੇ ਕੁਝ ਦਿਨ ਪਹਿਲਾਂ ਆਪਣੇ ਬੱਚੇ ਨੂੰ ਜਨਮ ਸਮੇਂ ਗੁਆ ਦਿੱਤਾ। ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ’ਤੇ ਇਹ ਦੁਖਦਾਈ ਖਬਰ ਸਾਂਝੀ ਕੀਤੀ ਸੀ। ਹਾਲਾਂਕਿ ਉਸ ਸਮੇਂ ਮੀਰਾ ਬੱਚਨ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਸੀ ਪਰ ਉਨ੍ਹਾਂ ਨੇ ਇਕ ਦਿਲ ਨੂੰ ਛੂਹ ਲੈਣ ਵਾਲਾ ਨੋਟ ਲਿਖਿਆ ਹੈ।
ਮੀਰਾ ਨੇ ਇੰਸਟਾਗ੍ਰਾਮ ਪੋਸਟ ’ਚ ਲਿਖਿਆ, ‘‘ਸਵਰਗ ’ਚ ਇਕ ਖ਼ਾਸ ਪਰੀ ਹੈ, ਜੋ ਮੇਰਾ ਇਕ ਹਿੱਸਾ ਹੈ, ਇਹ ਉਹ ਜਗ੍ਹਾ ਨਹੀਂ ਹੈ, ਜਿਥੇ ਮੈਂ ਉਸ ਨੂੰ ਹੋਣ ਦੇਣਾ ਚਾਹੁੰਦੀ ਸੀ, ਸਗੋਂ ਭਗਵਾਨ ਚਾਹੁੰਦੇ ਸਨ ਕਿ ਉਹ ਉਥੇ ਹੋਵੇ। ਉਹ ਇਥੇ ਇਕ ਪਲ ਲਈ ਇਕ ਸ਼ੂਟਿੰਗ ਸਟਾਰ ਵਾਂਗ ਆਇਆ ਸੀ ਤੇ ਹੁਣ ਉਹ ਸਵਰਗ ’ਚ ਹੈ। ਉਸ ਨੇ ਬਹੁਤਿਆਂ ਦੇ ਦਿਲਾਂ ਨੂੰ ਛੂਹਿਆ, ਜਿਵੇਂ ਸਿਰਫ ਇਕ ਮਸੀਹਾ ਹੀ ਕਰ ਸਕਦਾ ਹੈ।
PHOTO
ਮੈਂ ਉਸ ਨੂੰ ਬਹੁਤ ਪਿਆਰ ਕਰਦੀ ਜੇਕਰ ਮੈਨੂੰ ਪਤਾ ਹੁੰਦਾ। ਭਾਵੇਂ ਤੂੰ ਮੇਰੇ ਨਾਲ ਨਹੀਂ ਹੈ, ਮੈਂ ਤੈਨੂੰ ਪਿਆਰ ਕਰਨਾ ਕਦੇ ਨਹੀਂ ਛੱਡਾਂਗੀ। ਮੈਂ ਹਰ ਪਲ ਤੇਰੇ ਬਾਰੇ ਸੋਚਦੀ ਹਾਂ ਤੇ ਸਿਰਫ ਇਹੀ ਚਾਹੁੰਦੀ ਹਾਂ ਕਿ ਮੈਂ ਸਮੇਂ ਨੂੰ ਆਪਣੇ ਹਿੱਸੇ ’ਚ ਕਰ ਸਕਾਂ ਤੇ ਤੈਨੂੰ ਦੱਸ ਸਕਾਂ ਕਿ ਅਸੀਂ ਤੈਨੂੰ ਕਿੰਨਾ ਪਿਆਰ ਕਰਦੇ ਹਾਂ।’’
B praak and his wife