ਬਲਬੀਰ ਰਾਜੇਵਾਲ ਦੀ US ਵੱਸਦੇ ਪੰਜਾਬੀਆਂ ਨੂੰ ਅਪੀਲ, ‘ਕਿਸਾਨੀ ਝੰਡੇ ਲੈ ਕੇ ਕਰੋ PM Modi ਦਾ ਵਿਰੋਧ’
Published : Sep 24, 2021, 12:02 pm IST
Updated : Sep 24, 2021, 12:02 pm IST
SHARE ARTICLE
Balbir Singh Rajewal
Balbir Singh Rajewal

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅਮਰੀਕਾ ਵੱਸਦੇ ਪੰਜਾਬੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ।

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨ ਦੇ ਅਮਰੀਕਾ ਦੌਰੇ ’ਤੇ ਹਨ। ਪੀਐਮ ਮੋਦੀ 25 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰ ਸਕਦੇ ਹਨ। ਇਸ ਦੇ ਚਲਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅਮਰੀਕਾ ਵੱਸਦੇ ਪੰਜਾਬੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ।

Farmers ProtestFarmers Protest

ਹੋਰ ਪੜ੍ਹੋ: ਪੈਟਰੋਲ ਕੀਮਤਾਂ ਘੱਟ ਨਹੀਂ ਰਹੀਆਂ ਕਿਉਂਕਿ ਸੂਬੇ ਇਸ ਨੂੰ GST ਹੇਠ ਲਿਆਉਣਾ ਨਹੀਂ ਚਾਹੁੰਦੇ : ਪੁਰੀ

ਇਕ ਵੀਡੀਓ ਸੰਦੇਸ਼ ਵਿਚ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਗਏ ਹੋਏ ਹਨ ਅਤੇ ਉਹ 25 ਤਰੀਕ ਨੂੰ ਯੂਐਨਓ ਵਿਚ ਅਪਣਾ ਭਾਸ਼ਣ ਦੇਣਗੇ। ਇੱਥੇ ਉਹ ਮਨੁੱਖੀ ਅਧਿਕਾਰਾਂ ਦੀ ਵੀ ਗੱਲ ਕਰਨਗੇ।

Balbir Singh Rajewal Balbir Singh Rajewal

ਹੋਰ ਪੜ੍ਹੋ: ਪਤੀ ਨੇ WhatsApp 'ਤੇ ਚੈਟ ਕਰਨ ਤੋਂ ਰੋਕਿਆ, ਗੁੱਸੇ ’ਚ ਪਤਨੀ ਨੇ ਤੋੜੇ ਪਤੀ ਦੇ ਦੰਦ, FIR ਦਰਜ

ਉਹਨਾਂ ਕਿਹਾ, ‘ਮੇਰੀ ਅਮਰੀਕਾ ਵਿਚ ਵਸਦੇ ਪੰਜਾਬੀ ਐਨਆਰਆਈ ਭਰਾਵਾਂ ਨੂੰ ਅਪੀਲ ਹੈ ਕਿ ਸਾਰੇ ਅਪਣੇ ਕੰਮ ਛੱਡ ਕੇ ਯੂਐਨਓ ਦੇ ਦਫ਼ਤਰ ਸਾਹਮਣੇ ਅਪਣੀਆਂ ਗੱਡੀਆਂ ਉੱਤੇ ਕਿਸਾਨੀ ਝੰਡੇ ਲਾ ਕੇ, ਹੱਥਾਂ ਵਿਚ ਕਾਲੇ ਝੰਡੇ ਫੜ ਕੇ, ਨੋ ਫਾਰਮਰ ਨੋ ਫੂਡ, ਕਾਲੇ ਕਾਨੂੰਨ ਰੱਦ ਕਰੋ ਦੇ ਪੋਸਟਰ ਲੈ ਕੇ ਉਹਨਾਂ ਦਾ ਵਿਰੋਧ ਦਰਜ ਕਰਵਾਉਣ। ਤਾਂ ਜੋ ਦੁਨੀਆਂ ਦੇ ਬਾਕੀ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਇਸ ਅੰਦੋਲਨ ਬਾਰੇ ਪਤਾ ਚੱਲ ਸਕੇ

PM modiPM modi

ਹੋਰ ਪੜ੍ਹੋ: Share Market: Sensex ਨੇ ਰਚਿਆ ਇਤਿਹਾਸ, ਪਹਿਲੀ ਵਾਰ 60,000 ਤੋਂ ਪਾਰ ਪਹੁੰਚਿਆ

ਕਿਸਾਨ ਆਗੂ ਨੇ ਕਿਹਾ ਕਿ ਇੱਥੇ ਹੁਣ ਤੱਕ 700 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਹ ਕਿਸਾਨ ਸਰਦੀ, ਗਰਮੀ, ਬਰਸਾਤ ਹਰ ਮੌਸਮ ਵਿਚ ਡਟੇ ਰਹੇ। ਸਰਕਾਰ ਨੇ ਦਬਕੇ ਮਾਰਨ ਤੋਂ ਇਲਾਵਾ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਖਿਆਲ ਨਹੀਂ ਰੱਖਿਆ।

ਹੋਰ ਪੜ੍ਹੋ: ਕਮਲਾ ਹੈਰਿਸ ਨੂੰ ਮਿਲੇ PM ਮੋਦੀ, ਕਿਹਾ, ‘ਤੁਹਾਡੇ ਸਵਾਗਤ ਦੀ ਉਡੀਕ ’ਚ ਨੇ ਭਾਰਤ ਦੇ ਲੋਕ’

TweetTweet

ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਅਮਰੀਕੀ ਰਾਸ਼ਟਰਪਤੀ ਨੂੰ ਅਪੀਲ

ਇਸ ਤੋਂ ਇਲਾਵਾ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਅਮਰੀਕੀ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ। ਰਾਕੇਸ਼ ਟਿਕੈਤ ਨੇ ਟਵੀਟ ਕੀਤਾ, ‘ਪਿਆਰੇ ਜੋ ਬਾਇਡਨ, “ਸਾਡੇ ਭਾਰਤੀ ਕਿਸਾਨ PM ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਹਨ। ਪਿਛਲੇ 11 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ 700 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਸਾਨੂੰ ਬਚਾਉਣ ਲਈ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਕ੍ਰਿਪਾ ਕਰਕੇ PM ਮੋਦੀ ਨਾਲ ਮੁਲਾਕਾਤ ਦੌਰਾਨ ਸਾਡੀ ਗੱਲ 'ਤੇ ਧਿਆਨ ਜ਼ਰੂਰ ਦਿਓ।”

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement