
ਫਿਲਮ ਬਾਹੂਬਲੀ ਵਿਚ ਭੱਲਾਲਦੇਵ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੇ ਮਸ਼ਹੂਰ ਅਦਾਕਾਰ ਰਾਣਾ ਦੱਗੁਬਾਤੀ ਹਾਲ ਹੀ ਵਿਚ ਕਰਣ ਜੌਹਰ ਦੇ ਚੈਟ ਸ਼ੋਅ ਵਿਚ ਪੁੱਜੇ ਸਨ। ਇਸ ...
ਮੁੰਬਈ (ਭਾਸ਼ਾ) :- ਫਿਲਮ ਬਾਹੂਬਲੀ ਵਿਚ ਭੱਲਾਲਦੇਵ ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੇ ਮਸ਼ਹੂਰ ਅਦਾਕਾਰ ਰਾਣਾ ਦੱਗੁਬਾਤੀ ਹਾਲ ਹੀ ਵਿਚ ਕਰਣ ਜੌਹਰ ਦੇ ਚੈਟ ਸ਼ੋਅ ਵਿਚ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਅਪਣੇ ਅਤੇ ਗਰਲਫਰੈਂਡ ਤਰਿਸ਼ਾ ਦੇ ਬਾਰੇ ਵਿਚ ਖੁੱਲ ਕੇ ਗੱਲਬਾਤ ਕੀਤੀ। ਤੁਹਾਨੂੰ ਦੱਸ ਦਈਏ ਰਾਣਾ ਅਤੇ ਤਰਿਸ਼ਾ ਕਾਫ਼ੀ ਸਮੇਂ ਤੱਕ ਰਿਲੇਸ਼ਨਸ਼ਿਪ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਵਿਚ ਰਹੇ। ਦੋਨਾਂ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਆਈਆਂ ਅਤੇ ਆਖ਼ਿਰਕਾਰ ਦੋਨਾਂ ਦੇ ਰਸਤੇ ਵੱਖਰੇ ਹੋ ਗਏ।
Rana Daggubati
ਹਾਲਾਂਕਿ ਰਾਣਾ ਅਤੇ ਤ੍ਰਿਸ਼ਾ ਦੋਨਾਂ ਨੇ ਹੀ ਅਪਣੇ ਰਿਸ਼ਤੇ ਨੂੰ ਕਦੇ ਖੁੱਲ੍ਹੇਆਮ ਸਵੀਕਾਰ ਨਹੀਂ ਕੀਤਾ ਪਰ ਹਾਲ ਹੀ ਵਿਚ ਕਰਨ ਜੌਹਰ ਹੋਸਟੇਡ ਚੈਟ ਸ਼ੋਅ ਕਾਫ਼ੀ ਵਿਦ ਕਰਨ 'ਤੇ ਰਾਣਾ ਦੱਗੁਬਾਤੀ ਨੇ ਇਸ ਰਿਸ਼ਤੇ ਨੂੰ ਲੈ ਕੇ ਗੱਲ ਕੀਤੀ। ਰਾਣਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਹ ਰਿਸ਼ਤਾ ਕਿਉਂ ਖਤਮ ਕਰ ਦਿਤਾ। ਕਰਨ ਜੌਹਰ ਨੇ ਜਦੋਂ ਰਾਣਾ ਤੋਂ ਪੁੱਛਿਆ ਕਿ ਉਨ੍ਹਾਂ ਦਾ ਰਿਲੇਸ਼ਨਸ਼ਿਪ ਸਟੇਟਸ ਕੀ ਹੈ ਤਾਂ ਬਾਹੂਬਲੀ ਅਦਾਕਾਰ ਨੇ ਆਪਣੇ ਸਿੰਗਲ ਹੋਣ ਦੀ ਗੱਲ ਕਹੀ।
Rana Daggubati
ਇਸ ਤੋਂ ਬਾਅਦ ਕਰਨ ਨੇ ਰਾਣਾ ਤੋਂ ਤ੍ਰਿਸ਼ਾ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਪੁੱਛੇ। ਸ਼ੁਰੂ ਵਿਚ ਤਾਂ ਰਾਣਾ ਨੇ ਸਵਾਲਾਂ ਨੂੰ ਇਹ ਕਹਿੰਦੇ ਹੋਏ ਘੁਮਾ ਦਿਤਾ ਕਿ ਉਹ ਕਈ ਸਾਲਾਂ ਤੱਕ ਉਨ੍ਹਾਂ ਦੀ ਚੰਗੀ ਦੋਸਤ ਰਹੀ ਹੈ ਪਰ ਬਾਅਦ ਵਿਚ ਉਨ੍ਹਾਂ ਨੇ ਰਿਸ਼ਤੇ ਨੂੰ ਖਤਮ ਕਰਨ ਦੀ ਵਜ੍ਹਾ ਦਾ ਖੁਲਾਸਾ ਕੀਤਾ। ਰਾਣਾ ਨੇ ਕਿਹਾ , ਉਹ ਲਗਭਗ ਇਕ ਦਹਾਕੇ ਤੱਕ ਮੇਰੀ ਚੰਗੀ ਦੋਸਤ ਰਹੀ ਹੈ।
Rana Daggubati
ਅਸੀਂ ਬਹੁਤ ਚੰਗੇ ਦੋਸਤ ਰਹੇ ਹਾਂ ਅਤੇ ਇਕ ਦੂਜੇ ਨੂੰ ਡੇਟ ਵੀ ਕੀਤਾ ਹੈ ਪਰ ਸ਼ਾਇਦ ਗੱਲ ਨਹੀਂ ਬਣ ਪਾ ਰਹੀ ਸੀ। ਇਸ ਸ਼ੋਅ ਉੱਤੇ ਰਾਣਾ ਦੱਗੁਬਾਤੀ ਆਪਣੇ ਦੋਸਤ ਅਤੇ ਬਾਹੂਬਲੀ ਕੋ – ਸਟਾਰ ਪ੍ਰਭਾਸ ਦੇ ਨਾਲ ਆਏ ਸਨ। ਇਸ ਸ਼ੋਅ ਉੱਤੇ ਫਿਲਮ ਬਾਹੂਬਲੀ ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਵੀ ਮੌਜੂਦ ਸਨ। ਰਾਜਾਮੌਲੀ ਨੇ ਸ਼ੋਅ ‘ਤੇ ਦੱਸਿਆ ਕਿ ਪ੍ਰਭਾਸ ਤੋਂ ਪਹਿਲਾਂ ਰਾਣਾ ਦੱਗੁਬਾਤੀ ਵਿਆਹ ਕਰ ਲੈਣਗੇ।
Rana Daggubati
ਨਿਰਦੇਸ਼ਕ ਨੇ ਕਿਹਾ ਰਾਣਾ ਬਹੁਤ ਤਰੀਕੇ ਨਾਲ ਕੰਮ ਕਰਦਾ ਹੈ। ਹਰ ਚੀਜ ਨੂੰ ਉਹ ਟੁਕੜਿਆਂ ਅਤੇ ਢਾਂਚੇ ਵਿੱਚ ਵੰਡ ਦਿੰਦਾ ਹੈ। ਉਸ ਦੀ ਜ਼ਿੰਦਗੀ ਕੁੱਝ ਇਸ ਤਰ੍ਹਾਂ ਨਾਲ ਚੱਲਦੀ ਹੈ ਕਿ 1 -10 ਸਾਲ, 10 -15 ਸਾਲ, 15 – 20 ਸਾਲ। ਵਿਆਹ ਇਸ ਦਾ ਇੱਕ ਹਿੱਸਾ ਹੈ ਅਤੇ ਉਸ ਨੂੰ ਇਸ ਬਾਕਸ ਵਿੱਚ ਵੀ ਟਿਕ ਕਰਨਾ ਹੈ। ਇਸ ਬਾਕਸ ਵਿਚ ਟਿਕ ਲਗਾਇਆ ਜਾਵੇਗਾ। ਰਾਜਾਮੌਲੀ ਨੇ ਮਜ਼ਾਕ ਵਿੱਚ ਕਿਹਾ ਕਿ ਕੀ ਪਤਾ ਇਹ ਉਸ ਦਾ ਆਖਰੀ ਟਿਕ ਹੋਵੇ।