Koffee With Karan - 6 : 'ਕਰਨ ਜੌਹਰ' ਨਾਲ ਮਸਤੀ ਕਰਦੇ ਨਜ਼ਰ ਆਉਣਗੇ 'ਦਿਲਜੀਤ' - 'ਬਾਦਸ਼ਾਹ'
Published : Dec 5, 2018, 5:04 pm IST
Updated : Dec 5, 2018, 5:04 pm IST
SHARE ARTICLE
Karan Diljeet Badsha
Karan Diljeet Badsha

 'ਕਰਨ ਜੌਹਰ' ਦਾ ਚੈਟ ਸ਼ੋ 'ਕਾਫ਼ੀ ਵਿਦ ਕਰਨ' ਦਾ ਅੱਜ ਕੱਲ੍ਹ ਛੇਵਾਂ ਸੀਜ਼ਨ ਚਲ ਰਿਹਾ ਹੈ। ਇਸ ਸੀਜ਼ਨ 'ਚ ਹੁਣ ਤਕ ਕਈ ਗੈਸਟ 'ਕਰਨ' ਦੇ ਚਟਪਟੇ ਅਤੇ ਗੋਸਿਪ ਨਾਲ ਭਰੇ

ਮੁੰਬਈ (ਭਾਸ਼ਾ) : 'ਕਰਨ ਜੌਹਰ' ਦਾ ਚੈਟ ਸ਼ੋ 'ਕਾਫ਼ੀ ਵਿਦ ਕਰਨ' ਦਾ ਅੱਜ ਕੱਲ੍ਹ ਛੇਵਾਂ ਸੀਜ਼ਨ ਚਲ ਰਿਹਾ ਹੈ। ਇਸ ਸੀਜ਼ਨ 'ਚ ਹੁਣ ਤਕ ਕਈ ਗੈਸਟ 'ਕਰਨ' ਦੇ ਚਟਪਟੇ ਅਤੇ ਗੋਸਿਪ ਨਾਲ ਭਰੇ ਸਵਾਲਾਂ ਦਾ ਜਵਾਬ ਦਿੰਦੇ ਨਜ਼ਰ ਆ ਚੁੱਕੇ ਹਨ। ਇਸ ਵਾਰ ਕਰਨ ਦੇ ਸ਼ੋਅ ਉੱਤੇ ਪੰਜਾਬੀ ਗਾਇਕੀ ਦੇ ਸਮਰਾਟ 'ਦਿਲਜੀਤ ਦੋਸਾਂਝ' ਅਤੇ 'ਬਾਦਸ਼ਾਹ' ਆਉਣ ਵਾਲੇ ਹਨ।

ਹਾਲ ਹੀ ਵਿਚ ਸ਼ੋਅ ਦੇ ਮੇਕਰਸ ਨੇ ਇਨ੍ਹਾਂ ਦੇ ਐਪੀਸੋਡ  ਦੇ ਦੋ ਪ੍ਰੋਮੋ ਰਿਲੀਜ਼ ਕੀਤੇ। ਇਹ ਪ੍ਰੋਮੋ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ 'ਕਰਨ' 'ਦਿਲਜੀਤ' ਅਤੇ 'ਬਾਦਸ਼ਾਹ' ਦੇ ਵਿਚ ਦੀ ਗੱਲਬਾਤ ਕਾਫ਼ੀ ਮਜ਼ੇਦਾਰ ਰਹੀ ਹੋਵੇਗੀ।ਪ੍ਰੋਮੋ ਦੀ ਸ਼ੁਰੁਆਤ 'ਚ 'ਦਿਲਜੀਤ' ਆਪਣੇ ਬਚਪਨ ਦੀ ਇਕ ਯਾਦ ਸਾਂਝੀ ਕਰਦੇ ਹਨ। 'ਦਿਲਜੀਤ' ਨੇ ਕਰਨ ਨੂੰ ਦੱਸਿਆ ਕਿ ਕਿਵੇਂ ਉਹ ਬਚਪਨ ਵਿਚ ਅਰਦਾਸ ਕਰਦੇ ਸਨ ਕਿ ਦੁਨੀਆ 'ਚ ਉਨ੍ਹਾਂ ਨੂੰ ਸਾਰੇ ਲੋਕ ਜਾਨਣ।

ਇਸਦੇ ਬਾਅਦ 'ਕਰਨ' 'ਬਾਦਸ਼ਾਹ' ਨੂੰ ਪੁੱਛਦੇ ਹਨ ਕਿ ਬਾਲੀਵੁੱਡ ਵਿਚ ਉਹ ਕਿਹੜੀ ਗਲਤੀ ਹੈ ਜਿਹਨੂੰ ਉਹ ਦਹੁਰਾਉਣਾ ਨਹੀਂ ਚਾਹੁੰਦੇ? ਜਵਾਬ ਵਿਚ 'ਬਾਦਸ਼ਾਹ' ਨੇ ਕਿਹਾ ਕਿ ਉਹ 'ਬਾਰ-ਬਾਰ ਦੇਖੋ' ਵਰਗੀ ਫਿਲਮਾਂ ਲਈ ਗੀਤ ਨਹੀਂ ਗਾਉਣਾ ਚਾਹੁੰਦੇ।  ਦੂਜੇ ਪ੍ਰੋਮੋ ਦੀ ਸ਼ੁਰੁਆਤ 'ਚ ਜਿਥੇ 'ਕਰਨ' ਦਰਸ਼ਕਾਂ ਨੂੰ ਦਸਦੇ ਹਨ ਕਿ 'ਦਿਲਜੀਤ' ਅਤੇ 'ਬਾਦਸ਼ਾਹ' ਫ਼ੈਸ਼ਨ ਨੂੰ ਕਾਫ਼ੀ ਚੰਗੇ ਤਰੀਕੇ ਨਾਲ ਫੋਲੋ ਕਰਦੇ ਹਨ। ਇਸ ਤੋਂ ਬਾਅਦ ਦਿਲਜੀਤ ਅਤੇ ਬਾਦਸ਼ਾਹ ਦੇ ਵਿਚ ਕਰਨ ਇਕ ਮਜ਼ੇਦਾਰ ਕੁਇਜ਼ ਖੇਡਣ ਲਗਦੇ ਹਨ।

FashionFashion

  ਗੱਲ ਜੇਕਰ ਪ੍ਰੋਫੈਸ਼ਨਲ ਫਰੰਟ ਦੀ ਕਰੀਏ ਤਾਂ ਦਿਲਜੀਤ ਨੇ ਇਸ ਸਾਲ ਦੋ ਹਿਟ ਨੰਬਰ ਦਿਤੇ ਹਨ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਆਪਣੀ ਫਿਲਮ 'ਸੂਰਮਾ' ਅਤੇ 'ਵੈਲਕਮ ਟੂ ਨਿਊ ਯਾਰਕ' ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਅਗਲੇ ਸਾਲ ਦਿਲਜੀਤ ਦੀਆਂ ਦੋ ਫਿਲਮਾਂ ਆਉਣ ਵਾਲੀਆਂ ਹਨ। 'ਅਰਜੁਨ ਪਟਿਆਲਾ' 'ਚ 'ਦਿਲਜੀਤ' ਦੇ ਨਾਲ 'ਕਿ੍ਰਤੀ ਸੈਨਨ' ਨਜ਼ਰ ਆਏਗੀ।

Daljeet KritiDaljeet Kriti

ਉਥੇ ਹੀ 'ਦਿਲਜੀਤ' ਅਤੇ 'ਕਰਨ ਜੌਹਰ' ਦੀ ਅਗਲੀ ਫਿਲਮ 'ਗੁੱਡ ਨਿਊਜ਼' 'ਚ ਵੀ ਕੰਮ ਕਰ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਦੇ ਨਾਲ 'ਅਕਸ਼ੇ ਕੁਮਾਰ', 'ਕਰੀਨਾ ਕਪੂਰ' ਅਤੇ 'ਕਿਆਰਾ ਅਡਵਾਨੀ' ਨਜ਼ਰ ਆਉਣਗੇ। ਦੂਜੇ ਪਾਸੇ ਬਾਦਸ਼ਾਹ ਅੱਜ ਕੱਲ੍ਹ ਆਪਣੇ ਡੈਬਿਊ ਐਲਬਮ O.N.E ਦੀ ਕਾਮਯਾਬੀ ਦਾ ਅਨੰਦ ਮਾਨ ਰਹੇ ਹਨ ।

Good News MovieGood News Movie

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement