
ਗੋਰਖਪੁਰ ’ਚ ਆਕਸੀਜਨ ਦੀ ਮੰਗ ਪੂਰੀ ਕਰਨ ਲਈ ਇਕ ਆਕਸੀਜਨ ਪਲਾਂਟ ਦੀ ਲੋੜ ਹੈ। ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਸੰਸਦ ਨਿਧੀ ਤੋਂ 40 ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ।
ਗੋਰਖਪੁਰ - ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚਲਦੇ ਆਕਸੀਜਨ ਦੀ ਵਧਦੀ ਮੰਗ ਨੂੰ ਲੈ ਕੇ ਅਦਾਕਾਰ ਅਤੇ ਬੀ.ਜੇ.ਪੀ. ਸਾਂਸਦ ਰਵੀ ਕਿਸ਼ਨ ਅੱਗੇ ਆਏ ਹਨ। ਉਨ੍ਹਾਂ ਨੇ ਆਪਣੀ ਸੰਸਦ ਨਿਧੀ ਤੋਂ 40 ਲੱਖ ਰੁਪਏ ਗੋਰਖਪੁਰ ’ਚ ਆਕਸੀਜਨ ਪਲਾਂਟ ਸਥਾਪਿਤ ਕਰਨ ਲਈ ਦਿੱਤੇ ਹਨ, ਇਸ ਲਈ ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀ ਨੂੰ ਚਿੱਠੀ ਲਿਖ ਦਿੱਤੀ ਹੈ।
corona case
ਰਵੀ ਨੇ ਕਿਹਾ ਕਿ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਵੱਡੀ ਮਾਤਰਾ ’ਚ ਆਕਸੀਜਨ ਦੀ ਲੋੜ ਹੈ, ਜਿਸ ਦੀ ਉਪਲੱਬਧਤਾ ਫਿਲਹਾਲ ਨਹੀਂ ਹੈ। ਸਰਕਾਰ ਅਤੇ ਸ਼ਾਸਨ ਪੱਧਰ ’ਤੇ ਆਕਸੀਜਨ ਉਪਲੱਬਧ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੋਰਖਪੁਰ ’ਚ ਆਕਸੀਜਨ ਦੀ ਮੰਗ ਪੂਰੀ ਕਰਨ ਲਈ ਇਕ ਆਕਸੀਜਨ ਪਲਾਂਟ ਦੀ ਲੋੜ ਹੈ। ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਸੰਸਦ ਨਿਧੀ ਤੋਂ 40 ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ।
Ravi Kishan
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਰਵੀ ਕਿਸ਼ਨ ਨੇ ਕੋਰੋਨਾ ਨਾਲ ਜੂਝ ਰਹੀ ਇਕ ਗਰਭਵਤੀ ਔਰਤ ਦੀ ਜਾਨ ਬਚਾਈ। ਦਰਅਸਲ ਸੰਸਦ ਵੱਲੋਂ ਜਾਰੀ ਹੈਲਪਲਾਈਨ ਨੰਬਰ ’ਤੇ ਰਾਤ ਕਰੀਬ ਅੱਠ ਵਜੇ ਦੇਵਰੀਆ ਨਿਵਾਸੀ ਪ੍ਰਗਤੀ ਮਿਸ਼ਰਾ ਦੇ ਪਤੀ ਦਾ ਫੋਨ ਆਇਆ। ਉਨ੍ਹਾਂ ਨੇ ਦੱਸਿਆ ਕਿ ਪ੍ਰਗਤੀ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਸੀ
ਪਰ ਸਥਿਤੀ ਵਿਗੜਣ ਕਾਰਨ ਉਨ੍ਹਾਂ ਨੂੰ ਬੀ.ਆਰ.ਡੀ. ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ। ਮੈਡੀਕਲ ਕਾਲਜ ’ਚ ਦਾਖ਼ਲ ਕਰਵਾਉਣ ਲਈ ਮਦਦ ਦੀ ਲੋੜ ਹੈ। ਅਜਿਹੇ ’ਚ ਰਵੀ ਕਿਸ਼ਨ ਨੇ ਜਲਦ ਹੀ ਮੈਡੀਕਲ ਕਾਲਜ ਦੀ ਪ੍ਰਧਾਨ ਡਾ.ਵਾਣੀ ਆਦਿੱਤਯ ਨਾਲ ਗੱਲ ਕੀਤੀ। ਫਿਰ ਉਸ ਤੋਂ ਬਾਅਦ ਮਹਿਲਾ ਦੀ ਡਿਲਿਵਰੀ ਹੋਈ। ਮਹਿਲਾ ਅਤੇ ਉਸ ਦਾ ਬੱਚਾ ਦੋਵੇਂ ਹੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ ਪਰ ਫਿਲਹਾਲ ਦੋਵੇਂ ਖ਼ਤਰੇ ਤੋਂ ਬਾਹਰ ਹਨ।