
ਸੁਪਰਸਟਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਲੰਦਨ ਤੋਂ ਪੜ੍ਹਾਈ ਕਰ ਰਹੀ ਹੈ ਅਤੇ ਸੁਹਾਨਾ ਇਨ੍ਹੀਂ ਦਿਨੀਂ ਮੁੰਬਈ ਵਿਚ ਛੁੱਟੀਆਂ ਕੱਟਣ ਦੇ ਚਲਦਿਆਂ ਹੀ ਅਕਸਰ....
ਮੁੰਬਈ (ਭਾਸ਼ਾ ): ਸੁਪਰਸਟਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਲੰਦਨ ਤੋਂ ਪੜ੍ਹਾਈ ਕਰ ਰਹੀ ਹੈ ਅਤੇ ਸੁਹਾਨਾ ਇਨ੍ਹੀਂ ਦਿਨੀਂ ਮੁੰਬਈ ਵਿਚ ਛੁੱਟੀਆਂ ਕੱਟਣ ਦੇ ਚਲਦਿਆਂ ਹੀ ਅਕਸਰ ਉਨ੍ਹਾਂ ਨੂੰ ਅਪਣੇ ਦੋਸਤਾਂ ਦੇ ਨਾਲ ਵੇਖਿਆ ਜਾ ਰਿਹਾ ਹੈ।ਇਸ ਵਿਚ ਸੁਹਾਨਾ ਖਾਨ ਫਿਲਮਮੇਕਰ ਫਰਾਹ ਖਾਨ, ਸ਼ਵੇਤਾ ਬੱਚਨ ਨੰਦਾ, ਕਾਜਲ ਆਨੰਦ ਅਤੇ ਅਗਸਤਿੱਯ ਨੰਦਾ ਦੇ ਨਾਲ ਪਾਰਟੀਆਂ ਕਰ ਰਹੀ ਹੈ।ਸੁਹਾਨਾ ਖਾਨ ਦੀ ਗਿਣਤੀ ਬੀ ਟਾਉਨ ਦੀ ਸੱਭ ਤੋਂ ਪ੍ਰਸਿਧ ਸਟਾਰ ਵਿਚ ਹੁੰਦੀ ਹੈ ਜਦ ਕਿ ਅਮੀਤਾਭ ਬੱਚਨ ਦੇ ਦੋਤਾ ਅਗਸਤਿੱਯ ਨੰਦਾ ਘੱਟ ਹੀ ਮੌਕਿਆਂ 'ਤੇ ਨਜ਼ਰ ਆਉਂਦੇ ਹਨ।
Bollywood
ਸੁਹਾਨਾ ਅਤੇ ਅਗਸਤਿੱਯ ਦੀਆਂ ਤਸਵੀਰਾਂ ਤੋਂ ਸਾਫ਼ ਹੈ ਕਿ ਦੋਨਾਂ ਨੇ ਅਪਣੇ ਕਰੀਬੀਆਂ ਦੇ ਨਾਲ ਜੱਮ ਕੇ ਮਸਤੀ ਕੀਤੀ ਹੈ। ਦੱਸ ਦਈਏ ਕਿ ਸ਼ਾਹਰੁਖ ਖਾਨ ਦੇ ਬੇਟੇ ਆਰਿਆਨ ਖਾਨ ਅਤੇ ਅਮੀਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਨੇ ਇਕ ਹੀ ਸਕੂਲ ਵਿਚ ਪੜਾਈ ਕੀਤੀ ਹੈ ਅਤੇ ਦੋਨਾਂ ਨੇ ਲੰਡਨ ਦੇ ਸੇਵਨ ਓਕਸ ਸਕੂਲ ਤੋਂ ਸ਼ੁਰੁਆਤੀ ਪੜ੍ਹਾਈ ਕੀਤੀ ਹੈ।ਆਰਿਆਨ ਅਤੇ ਨਵਿਆ ਅਕਸਰ ਅਪਣੀ ਦੋਸਤੀ ਕਾਰਨ ਸੁਰਖੀਆਂ ਵਿਚ ਆਉਂਦੇ ਰਹਿੰਦੇ ਹਨ। ਦੱਸ ਦਈਏ ਕਿ ਮੁੰਬਈ ਦੇ ਧੀਰੂਭਾਈ ਅੰਬਾਨੀ ਸਕੂਲ ਤੋਂ ਸ਼ੁਰੂ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਸੁਹਾਨਾ ਖਾਨ ਨੇ ਲੰਡਨ ਦੇ ਇਕ ਸਕੂਲ ਵਿਚ ਦਾਖਲਾ ਲਿਆ ਹੈ।
Bollywood
ਛੇਤੀ ਹੀ ਸੁਹਾਨਾ ਬੀ-ਟਾਉਨ ਵਿਚ ਡੈਬਿਊ ਕਰੇਗੀ।ਸ਼ਾਹਰੁੱਖ ਕਈ ਮੌਕਿਆਂ 'ਤੇ ਕਹਿ ਚੁੱਕੇ ਹਨ ਕਿ ਸੁਹਾਨਾ ਐਕਟਿੰਗ ਦੀ ਦੁਨੀਆਂ ਵਿਚ ਅਪਣਾ ਕਰਿਅਰ ਬਣਾਉਣਾ ਚਾਹੁੰਦੀ ਹੈ।ਉਥੇ ਹੀ ਸ਼ਵੇਤਾ ਬੱਚਨ ਦੇ ਬੇਟੇ ਅਤੇ ਬਿੱਗ ਬੀ ਦੇ ਦੋਹਤਾ ਅਗਸਤਿੱਯ ਨੰਦਾ ਵੀ ਲੰਡਨ ਵਿਚ ਵੀ ਪੜ੍ਹਾਈ ਕਰ ਰਹੇ ਹਨ ਅਤੇ ਅਗਸਤਿਯ ਦੀ ਵੱਡੀ ਭੈਣ ਨਵਿਆ ਨਵੇਲੀ ਨੰਦਾ ਸੋਸ਼ਲ ਮੀਡੀਆ 'ਤੇ ਕਾਫ਼ੀ ਮਸ਼ਹੁਰ ਹਨ।