
ਬਾਲੀਵੁਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਆਉਣ ਵਾਲੀ ਫ਼ਿਲਮ ਜ਼ੀਰੋ ਇਸ ਸਾਲ ਦੀ ਬਹੁਤ ਜ਼ਿਆਦਾ ਚਰਚਿਤ ਫ਼ਿਲਮਾਂ ਵਿਚੋਂ ਇਕ ਹੈ। ਹਾਲ ਹੀ 'ਚ ਜਾਰੀ ਹੋਏ ਫ਼ਿਲਮ ਦੇ ਟੀਜ਼ਰ ਨੇ...
ਅਲਾਬਾਮਾ : ਬਾਲੀਵੁਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਆਉਣ ਵਾਲੀ ਫ਼ਿਲਮ ਜ਼ੀਰੋ ਇਸ ਸਾਲ ਦੀ ਬਹੁਤ ਜ਼ਿਆਦਾ ਚਰਚਿਤ ਫ਼ਿਲਮਾਂ ਵਿਚੋਂ ਇਕ ਹੈ। ਹਾਲ ਹੀ 'ਚ ਜਾਰੀ ਹੋਏ ਫ਼ਿਲਮ ਦੇ ਟੀਜ਼ਰ ਨੇ ਦਰਸ਼ਕਾਂ 'ਚ ਵਧੀਆ ਪ੍ਰਭਾਵ ਛਡਿਆ ਹੈ। ਦਸ ਦਈਏ ਕਿ ਸ਼ਾਹਰੁਖ ਖਾਨ ਇਸ ਸਮੇਂ ਅਲਬਾਮਾ 'ਚ ਆਰ ਮਾਧਵਨ ਨਾਲ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ।
sets of 'Zero'
ਅਲਬਾਮਾ ਤੋਂ ਦੋਹਾਂ ਦੀ ਕੁੱਝ ਤਸਵੀਰਾਂ ਇੰਟਰਨੈਟ 'ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਦੋਹਾਂ ਹੀ ਅਦਾਕਾਰ ਜਸ਼ਨ ਦੇ ਮੂਡ 'ਚ ਦਿਖ ਰਹੇ ਹਨ। ਅਜਿਹਾ ਲੱਗ ਰਿਹਾ ਹੈ ਕਿ ਕੋਈ ਕੇਕ ਕੱਟ ਰਿਹਾ ਹੈ ਅਤੇ ਸ਼ਾਹਰੁਖ ਅਤੇ ਮਾਧਵਨ ਉਸ ਨੂੰ ਚਿਅਰ ਕਰ ਰਹੇ ਹਨ।
Shahrukh and Madhavan on movie set
ਤੁਹਾਨੂੰ ਦਸ ਦਈਏ ਕਿ ਸ਼ਾਹਰੁਖ ਫ਼ਿਲਮ 'ਚ ਇਕ ਬੌਣੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ ਜੋ ਬਾਲੀਵੁਡ ਫ਼ਿਲਮਾਂ ਦਾ ਸ਼ੌਕੀਨ ਹੈ। ਫ਼ਿਲਮ 'ਚ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ਼ ਵੀ ਮਹੱਤਵਪੂਰਣ ਭੂਮਿਕਾ ਵਿਚ ਹਨ। ਇਸ ਸੱਭ ਤੋਂ ਇਲਾਵਾ ਸਲਮਾਨ ਖਾਨ, ਸ਼੍ਰੀਦੇਵੀ, ਰਾਨੀ ਮੁਖ਼ਰਜੀ, ਕਾਜੋਲ, ਕਰਿਸ਼ਮਾ ਕਪੂਰ ਅਤੇ ਆਲਿਆ ਭੱਟ ਵੀ ਫ਼ਿਲਮ 'ਚ ਵਿਸ਼ੇਸ਼ ਅਪਿਅਰੈਂਸ ਵਿਚ ਨਜ਼ਰ ਆਉਣਗੇ।