ਰਾਨੂ ਮੰਡਲ ਦਾ ਗੀਤ ਗਾਉਂਦੀ ਨਜ਼ਰ ਆਈ ਇਹ ਮਹਿਲਾ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
Published : Nov 25, 2019, 3:19 pm IST
Updated : Nov 25, 2019, 3:19 pm IST
SHARE ARTICLE
ranu mandal
ranu mandal

ਸੋਸ਼ਲ ਮੀਡੀਆ 'ਚੇ ਇਕ ਗੀਤ ਵਾਇਰਲ ਹੋਣ ਤੋਂ ਬਾਅਦ ਫੇਮਸ ਹੋਈ ਰਾਨੂ ਮੰਡਲ ਹੁਣ ਕਾਫੀ ਮਸ਼ਹੂਰ ਹੋ ਗਈ ਹੈ। ਉਸ ਦਾ ਵੀਡੀਓ ਵਾਇਰਲ ਹੋਣ

ਨਵੀਂ ਦਿੱਲੀ :  ਸੋਸ਼ਲ ਮੀਡੀਆ 'ਚੇ ਇਕ ਗੀਤ ਵਾਇਰਲ ਹੋਣ ਤੋਂ ਬਾਅਦ ਫੇਮਸ ਹੋਈ ਰਾਨੂ ਮੰਡਲ ਹੁਣ ਕਾਫੀ ਮਸ਼ਹੂਰ ਹੋ ਗਈ ਹੈ। ਉਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਾ ਸਿਰਫ ਉਸ ਨੂੰ ਪਛਾਣ ਮਿਲੀ, ਸਗੋਂ ਹਿਮੇਸ਼ ਰੇਸ਼ਮੀਆ ਨੇ ਉਸ ਨੂੰ  ਆਪਣੀ ਫਿਲਮ 'ਚ ਗੀਤ ਵੀ ਆਫਰ ਕੀਤੇ। ਇਸ ਤੋਂ ਬਾਅਦ ਰਾਨੂ ਮੰਡਲ ਦੀਆਂ ਕਈ ਹੋਰ ਵੀਡੀਓਜ਼ ਵੀ ਸਾਹਮਣੇ ਆਈਆਂ, ਜੋ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਹੁਣ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਮਹਿਲਾ ਰਾਨੂ ਮੰਡਲ ਦਾ ਗੀਤ 'ਤੇਰੀ ਮੇਰੀ ਕਹਾਣੀ' ਗਾ ਰਹੀ ਹੈ।

ranu mandalranu mandal

ਖਾਸ ਗੱਲ ਇਹ ਹੈ ਕਿ ਇਸ ਮਹਿਲਾ ਦਾ ਚਿਹਰਾ ਰਾਨੂ ਮੰਡਲ ਨਾਲ ਕਾਫੀ ਮਿਲਦਾ-ਜੁਲਦਾ ਹੈ। ਹੁਣ ਲੋਕ ਇਸ ਨੂੰ ਦੂਜੀ ਰਾਨੂ ਮੰਡਲ ਦੱਸ ਰਹੇ ਹਨ। ਇਸ ਤੋਂ ਪਹਿਲਾਂ ਰਾਨੂ ਮੰਡਲ ਦਾ ਵੀ ਜੋ ਰੇਵਲੇ ਸਟੇਸ਼ਨ ਵਾਲਾ ਵੀਡੀਓ ਵਾਇਰਲ ਹੋਇਆ ਸੀ, ਉਸ 'ਚ ਅਜਿਹੀ ਹੀ ਲੱਗ ਰਹੀ ਸੀ। ਉਸ ਦੌਰਾਨ ਉਸ ਨੇ ਲਤਾ ਮੰਗੇਸ਼ਕਰ ਦਾ ਗੀਤ ਗਾਇਆ ਸੀ। ਹੁਣ ਇਸ ਨਵੇਂ ਵੀਡੀਓ ਨੂੰ ਗੁਵਾਹਾਟੀ ਦਾ ਦੱਸਿਆ ਜਾ ਰਿਹਾ ਹੈ ਅਤੇ ਇਸ ਨੂੰ ਰਾਨੂ ਮੰਡਲ ਦਾ ਦੂਜਾ ਪਾਰਟ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਮਹਿਲਾ ਵੀ ਸੜਕ ਕਿਨਾਰੇ ਬੈਠੀ ਹੋਈ ਹੈ ਤੇ ਇਸ ਨੂੰ ਲੋਕ ਗੀਤ ਗਾਉਣ ਲਈ ਕਿਹਾ ਜਾ ਰਿਹਾ ਹੈ, ਜਿਸ ਤੋਂ ਬਾਅਦ ਉਹ ਰਾਨੂ ਮੰਡਲ ਦਾ ਫੇਮਸ ਗੀਤ 'ਤੇਰੀ ਮੇਰੀ ਕਹਾਣੀ' ਗਾਉਂਦੀ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਤੋਂ ਹਿੱਟ ਹੋਈ ਰਾਨੂ ਮੰਡਲ ਨੂੰ ਹਾਲ ਹੀ 'ਚ ਕਈ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਜਦੋਂ ਉਸ ਨੇ ਇਕ ਮਹਿਲਾ ਫੈਨ ਨਾਲ ਸੈਲਫੀ ਦਾ ਆਗ੍ਰਹਿ ਕਰਨ 'ਤੇ ਗਲਤ ਵਰਤਾਓ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement