
ਉਭਰਦੀ ਮਾਡਲ ਅਤੇ ਅਦਾਕਾਰਾ ਦੀ ਖੁਦਕੁਸ਼ੀ ਦੀ ਖਬਰ ਨੇ ਬੰਗਾਲੀ ਇੰਡਸਟਰੀ ਵਿਚ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਨਵੀਂ ਦਿੱਲੀ: ਮਸ਼ਹੂਰ ਬੰਗਾਲੀ ਟੀਵੀ ਅਦਾਕਾਰਾ ਬਿਦਿਸ਼ਾ ਡੇ ਮਜੂਮਦਾਰ ਨੇ ਖੁਦਕੁਸ਼ੀ ਕਰ ਲਈ ਹੈ। ਬੁੱਧਵਾਰ ਸ਼ਾਮ ਨੂੰ 21 ਸਾਲਾ ਮਾਡਲ ਦੀ ਲਾਸ਼ ਦਮਦਮ ਦੇ ਨਗਰਬਾਜ਼ਾਰ 'ਚ ਕਿਰਾਏ ਦੇ ਅਪਾਰਟਮੈਂਟ 'ਚ ਲਟਕਦੀ ਮਿਲੀ। ਬਿਦਿਸ਼ਾ ਡੇਢ ਮਹੀਨਾ ਪਹਿਲਾਂ ਹੀ ਇਸ ਫਲੈਟ 'ਚ ਸ਼ਿਫਟ ਹੋਈ ਸੀ। ਖਬਰਾਂ ਮੁਤਾਬਕ ਪੁਲਿਸ ਨੇ ਬਿਦਿਸ਼ਾ ਦੇ ਅਪਾਰਟਮੈਂਟ 'ਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਬਿਦਿਸ਼ਾ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਨੇ ਦੱਸਿਆ ਕਿ ਉਸ ਦੇ ਰਿਲੇਸ਼ਨਸ਼ਿਪ 'ਚ ਕੁਝ ਪਰੇਸ਼ਾਨੀ ਚੱਲ ਰਹੀ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਉਭਰਦੀ ਮਾਡਲ ਅਤੇ ਅਦਾਕਾਰਾ ਦੀ ਖੁਦਕੁਸ਼ੀ ਦੀ ਖਬਰ ਨੇ ਬੰਗਾਲੀ ਇੰਡਸਟਰੀ ਵਿਚ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਅਭਿਨੇਤਰੀ ਦੇ ਕਰੀਬੀ ਦੋਸਤਾਂ 'ਚੋਂ ਇਕ ਸਥਾਨਕ ਪੁਲਿਸ ਨੂੰ ਇਸ ਸ਼ੱਕ 'ਚ ਫੋਨ ਕੀਤਾ ਸੀ ਕਿ ਬਿਦਿਸ਼ਾ ਨਾਲ ਕੁਝ ਗਲਤ ਨਾ ਹੋਵੇ। ਜਦੋਂ ਪੁਲਿਸ ਅਪਾਰਟਮੈਂਟ 'ਚ ਪਹੁੰਚੀ ਤਾਂ ਅਦਾਕਾਰਾ ਦੀ ਲਾਸ਼ ਲਟਕਦੀ ਮਿਲੀ, ਜਿਸ ਤੋਂ ਬਾਅਦ ਉਹਨਾਂ ਨੂੰ ਫਲੈਟ ਦਾ ਦਰਵਾਜ਼ਾ ਤੋੜਨਾ ਪਿਆ। ਰਿਪੋਰਟਾਂ ਅਨੁਸਾਰ ਪੁਲਿਸ ਨੇ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ ਜਿਸ ਵਿੱਚ ਬਿਦਿਸ਼ਾ ਨੇ ਕਥਿਤ ਤੌਰ 'ਤੇ ਆਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ।
ਬਿਦਿਸ਼ਾ ਦੇ ਮਾਤਾ-ਪਿਤਾ ਪਹਿਲਾਂ ਹੀ ਨਗਰਬਾਜ਼ਾਰ ਥਾਣੇ 'ਚ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ। ਕੁਝ ਲੋਕ ਕਹਿ ਰਹੇ ਹਨ ਕਿ ਅਦਾਕਾਰ ਲੰਬੇ ਸਮੇਂ ਤੋਂ ਪਰੇਸ਼ਾਨ ਸੀ ਅਤੇ ਕਥਿਤ ਤੌਰ 'ਤੇ ਆਪਣੇ ਦੋਸਤਾਂ ਨੂੰ ਕਿਹਾ ਸੀ ਕਿ ਜੇਕਰ ਕੁਝ ਨਹੀਂ ਬਦਲਿਆ ਤਾਂ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲਵੇਗੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਇੱਕ ਜਿਮ ਟ੍ਰੇਨਰ ਨਾਲ ਰਿਲੇਸ਼ਨਸ਼ਿਪ ਵਿਚ ਸੀ। ਉਹਨਾਂ ਦੇ ਰਿਸ਼ਤੇ 'ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਸੀ, ਜਿਸ ਕਾਰਨ ਬਿਦਿਸ਼ਾ ਕਾਫੀ ਪਰੇਸ਼ਾਨ ਸੀ। ਬਿਦਿਸ਼ਾ ਦਾ ਬੁਆਏਫ੍ਰੈਂਡ ਉਸ ਨਾਲ ਰਿਲੇਸ਼ਨਸ਼ਿਪ 'ਚ ਹੋਣ ਤੋਂ ਬਾਅਦ ਵੀ ਕਈ ਲੜਕੀਆਂ ਨੂੰ ਡੇਟ ਕਰ ਰਿਹਾ ਸੀ। ਇਸ ਤੋਂ ਉਹ ਕਾਫੀ ਪਰੇਸ਼ਾਨ ਸੀ।