ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਨੇ ਕੀਤਾ ਯੂਕਰੇਨ ਦਾ ਦੌਰਾ, ਜੰਗ ਕਾਰਨ ਪ੍ਰਭਾਵਿਤ ਹੋਏ ਲੋਕਾਂ ਨਾਲ ਕੀਤੀ ਮੁਲਾਕਾਤ
Published : May 1, 2022, 3:54 pm IST
Updated : May 1, 2022, 3:54 pm IST
SHARE ARTICLE
Angelina Jolie arrives in Ukraine
Angelina Jolie arrives in Ukraine

2011 ਤੋਂ ਸੰਯੁਕਤ ਰਾਸ਼ਟਰ ਸ਼ਰਨਾਰਥੀ ਸੰਗਠਨ (UNHCR) ਨਾਲ ਵਿਸ਼ੇਸ਼ ਦੂਤ ਵਜੋਂ ਜੁੜੀ ਹੋਈ ਹੈ ਅਦਾਕਾਰਾ

 

ਲੀਵ: ਹਾਲੀਵੁੱਡ ਅਦਾਕਾਰਾ ਅਤੇ ਸੰਯੁਕਤ ਰਾਸ਼ਟਰ ਨਾਲ ਜੁੜੀ ਅਦਾਕਾਰਾ ਐਂਜਲੀਨਾ ਜੋਲੀ ਨੇ ਸ਼ਨੀਵਾਰ ਨੂੰ ਅਚਾਨਕ ਯੂਕਰੇਨ ਦੇ ਪੱਛਮੀ ਸ਼ਹਿਰ ਲਵੀਵ ਦਾ ਦੌਰਾ ਕੀਤਾ। ਲਵੀਵ ਦੇ ਗਵਰਨਰ ਨੇ ਟੈਲੀਗ੍ਰਾਮ 'ਤੇ ਇਹ ਜਾਣਕਾਰੀ ਦਿੱਤੀ ਹੈ। ਐਂਜਲੀਨਾ ਜੋਲੀ ਸੰਯੁਕਤ ਰਾਸ਼ਟਰ ਸ਼ਰਨਾਰਥੀ ਸੰਗਠਨ (UNHCR) ਨਾਲ 2011 ਤੋਂ ਵਿਸ਼ੇਸ਼ ਦੂਤ ਵਜੋਂ ਜੁੜੀ ਹੋਈ ਹੈ।

Angelina Jolie arrives in UkraineAngelina Jolie arrives in Ukraine

ਮੈਕਸਿਮ ਕੋਜ਼ਿਟਸਕੀ ਅਨੁਸਾਰ ਐਂਜਲੀਨਾ ਜੋਲੀ ਲਵੀਵ ਵਿਚ ਸ਼ਰਨ ਲੈ ਰਹੇ ਲੋਕਾਂ ਨਾਲ ਗੱਲ ਕਰਨ ਲਈ ਆਈ ਸੀ, ਜਿੱਥੇ ਕ੍ਰੇਮਾਟਰਸਕ ਰੇਲਵੇ ਸਟੇਸ਼ਨ 'ਤੇ ਮਿਜ਼ਾਈਲ ਹਮਲੇ ਵਿਚ ਜ਼ਖਮੀ ਹੋਏ ਬੱਚਿਆਂ ਦਾ ਇਲਾਜ ਚੱਲ ਰਿਹਾ ਸੀ। ਇਹ ਹਮਲਾ ਅਪ੍ਰੈਲ ਦੇ ਸ਼ੁਰੂ ਵਿਚ ਹੋਇਆ ਸੀ।

Angelina Jolie arrives in Ukraine
Angelina Jolie arrives in Ukraine

ਉਹਨਾਂ ਨੇ ਅੱਗੇ ਲਿਖਿਆ, "ਉਹ ਬੱਚਿਆਂ ਦੀਆਂ ਕਹਾਣੀਆਂ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਇਕ ਲੜਕੀ ਨੇ ਐਂਜਲੀਨਾ ਜੋਲੀ ਨੂੰ ਆਪਣੇ ਸੁਪਨੇ ਬਾਰੇ ਗੁਪਤ ਵਿਚ ਦੱਸਿਆ ਸੀ।" ਉਹਨਾਂ ਦੱਸਿਆ ਕਿ ਐਂਜਲੀਨਾ ਜੋਲੀ ਨੇ ਇਕ ਬੋਰਡਿੰਗ ਸਕੂਲ ਦਾ ਦੌਰਾ ਵੀ ਕੀਤਾ, ਇੱਥੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨਾਲ ਤਸਵੀਰਾਂ ਖਿਚਵਾਈਆਂ ਤੇ ਵਾਅਦਾ ਕੀਤਾ ਕਿ ਉਹ ਦੁਬਾਰਾ ਆਵੇਗੀ।

Angelina Jolie arrives in UkraineAngelina Jolie arrives in Ukraine

ਉਹਨਾਂ ਦੱਸਿਆ ਕਿ ਐਂਜਲੀਨਾ ਜੋਲੀ ਨੇ ਲਵੀਵ ਦੇ ਕੇਂਦਰੀ ਰੇਲਵੇ ਸਟੇਸ਼ਨ 'ਤੇ ਪਹੁੰਚਣ ਵਾਲੇ ਲੋਕਾਂ ਦੇ ਨਾਲ-ਨਾਲ ਯੂਕਰੇਨ ਦੇ ਵਾਲੰਟੀਅਰਾਂ ਨਾਲ ਮੁਲਾਕਾਤ ਕੀਤੀ, ਜੋ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਹੇ ਹਨ। ਉਹਨਾਂ ਕਿਹਾ ਕਿ, "ਐਂਜਲੀਨਾ ਦੀ ਇਹ ਫੇਰੀ ਸਾਡੇ ਸਾਰਿਆਂ ਲਈ ਹੈਰਾਨੀ ਵਾਲੀ ਸੀ”।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement