ਖ਼ਬਰਾਂ ਹਨ ਕਿ ਫਿਲਮ ਦਾ ਪ੍ਰੀਮੀਅਰ ਆਈਫਲ ਟਾਵਰ ਦੇ ਅੰਦਰ ਇੱਕ ਥੀਏਟਰ ਵਿੱਚ ਕੀਤਾ ਜਾਵੇਗਾ
ਚੰਡੀਗੜ੍ਹ: ਮੁਸਕਾਨ ਢਿੱਲੋਂ: ਦੰਗਲ ਦੇ ਨਿਰਦੇਸ਼ਕ ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ਹੇਠ ਬਣ ਰਹੀ ਫ਼ਿਲਮ 'ਬਵਾਲ" 'ਚ ਵਰੁਣ ਧਵਨ ਅਤੇ ਜਾਹਨਵੀ ਪਹਿਲੀ ਵਾਰ ਵੱਡੇ ਪਰਦੇ 'ਤੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਹ ਫਿਲਮ ਪਿਛਲੇ 2 ਸਾਲਾਂ ਤੋਂ ਸੁਰਖੀਆਂ 'ਚ ਹੈ. ਹੁਣ ਇਹ ਫ਼ਿਲਮ ਇਕ ਹੋਰ ਧਮਾਲ ਮਚਾਉਣ ਨੂੰ ਤਿਆਰ ਖੜੀ ਹੈ। ਖ਼ਬਰਾਂ ਹਨ ਕਿ ਫਿਲਮ ਦਾ ਪ੍ਰੀਮੀਅਰ ਆਈਫਲ ਟਾਵਰ ਦੇ ਅੰਦਰ ਇੱਕ ਥੀਏਟਰ ਵਿੱਚ ਕੀਤਾ ਜਾਵੇਗਾ।
ਇਹ ਤਿੰਨ ਭਾਰਤੀ ਸਥਾਨਾਂ ਅਤੇ ਪੰਜ ਯੂਰਪੀਅਨ ਦੇਸ਼ਾਂ ਵਿੱਚ ਸ਼ੂਟ ਕੀਤੀ ਗਈ ਪਹਿਲੀ ਫ਼ਿਲਮ ਹੋਵੇਗੀ ਜਿਸਦਾ ਪ੍ਰੀਮੀਅਰ ਦੁਨੀਆਂ ਦੇ ਸੱਤ ਅਜੂਬਿਆਂ ਵਿਚ ਸ਼ਾਮਿਲ ਆਈਫਲ ਟਾਵਰ 'ਤੇ ਹੋਣ ਵਾਲਾ ਹੈ। "ਬਵਾਲ" ਵਿਸ਼ਵ ਯੁੱਧ ੨ ਦੇ ਹਵਾਲੇ ਨਾਲ ਇਕ ਪ੍ਰੇਮ ਕਹਾਣੀ ਹੈ ਜਿਸਦੇ ਪ੍ਰੀਮੀਅਰ ਲਈ ਆਈਫਲ ਟਾਵਰ ਨੂੰ ਚੁਣਿਆ ਗਿਆ ਹੈ. ਇਹ ਆਈਕਾਨਿਕ ਬਿਲਡਿੰਗ ਆਪਦੇ - ਆਪ ਵਿਚ ਵੀ ਕਿਸੇ ਰੋਮਾਂਟਿਕ ਫਿਲਮ ਤੋਂ ਘੱਟ ਨਹੀਂ ਹੈ।
OTT 'ਤੇ ਹੋਵੇਗੀ ਰਿਲੀਜ਼:
ਫਿਲਮ 'ਬਵਾਲ ' ਦੀ ਰਿਲੀਜ਼ ਲਈ OTT ਪਲੇਟਫਾਰਮ 'ਐਮਾਜ਼ਾਨ ਪ੍ਰਾਈਮ'' ਨੂੰ ਚੁਣਿਆ ਗਿਆ ਹੈ। ਇਹ ਫਿਲਮ ਪਹਿਲਾਂ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ। ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਨੇ ਫਿਲਮ ਨੂੰ ਓਟੀਟੀ ਪਲੇਟਫਾਰਮ 'ਤੇ ਹੀ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਜੁਲਾਈ ਦੇ ਅੱਧ ਵਿੱਚ ਪੈਰਿਸ ਵਿੱਚ ਆਈਫਲ ਟਾਵਰ ਵਿੱਚ 'ਬਵਾਲ' ਦਾ ਪ੍ਰੀਮੀਅਰ ਹੋਵੇਗਾ.ਪਹਿਲਾਂ ਇਸ ਫਿਲਮ ਦੀ ਰਿਲੀਜ਼ ਡੇਟ 7 ਅਪ੍ਰੈਲ 2023 ਸੀ, ਜਿਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਫ਼ਿਲਮ ਦੀ ਪਹਿਲੀ ਸਕ੍ਰੀਨਿੰਗ ਪੈਰਿਸ ਦੇ ਸੈਲੇ ਗੁਸਤਾਵ ਆਈਫਲ ਵਿਖੇ ਹੋਵੇਗੀ।
200 ਤੋਂ ਵੱਧ ਦੇਸ਼ਾਂ ਵਿਚ ਹੋਵੇਗੀ ਸਟ੍ਰੀਮ
ਫ਼ਿਲਮ 'ਬਵਾਲ' ਦੁਨੀਆ ਦੇ 200 ਤੋਂ ਵੱਧ ਦੇਸ਼ਾਂ ਵਿੱਚ ਸਟ੍ਰੀਮ ਹੋਵੇਗੀ. ਇਸ ਗਲੋਬਲ ਪ੍ਰੀਮੀਅਰ ਵਿੱਚ ਫ਼ਿਲਮ ਦੀ ਸਟਾਰ ਕਾਸਟ, ਫ਼ਿਲਮ ਪ੍ਰੇਮੀ ਅਤੇ ਕਈ ਫਰਾਂਸੀਸੀ ਡੈਲੀਗੇਟ ਸ਼ਾਮਲ ਹੋਣਗੇ। ਇਹ ਭਾਰਤੀ ਫ਼ਿਲਮਾਂ ਦੇ ਸਭ ਤੋਂ ਵੱਡੇ ਪ੍ਰੀਮੀਅਰਾਂ ਵਿੱਚੋਂ ਇੱਕ ਹੋਵੇਗਾ।"ਨਿਤੇਸ਼ ਤਿਵਾਰੀ ਦੁਆਰਾ ਨਿਰਦੇਸ਼ਿਤ ਅਤੇ ਸਹਿ-ਲਿਖਤ, ਇਹ ਰੋਮਾਂਸ ਡਰਾਮਾ ਨਾਡਿਆਡਵਾਲਾ ਗ੍ਰੈਂਡਸਨ ਦੁਆਰਾ ਨਿਰਮਿਤ ਹੈ।ਫਿਲਮ ਦੇ ਫਰਸਟ ਲੁੱਕ ਪੋਸਟਰ ਦੀ ਟੈਗਲਾਈਨ ਸੀ, 'ਹਰ ਪ੍ਰੇਮ ਕਹਾਣੀ ਦੀ ਆਪਣੀ ਜੰਗ ਹੁੰਦੀ ਹੈ।