ਖੁੱਲ੍ਹ ਗਿਆ ਰਾਜ਼ ! ਜਾਣੋ ‘ਬਿਗ ਬਾਸ’ ਲਈ ਇਹਨਾਂ ਸਿਤਾਰਿਆਂ ਨੇ ਲਏ ਕਿੰਨੇ ਪੈਸੇ...
Published : Sep 26, 2019, 3:47 pm IST
Updated : Sep 26, 2019, 3:54 pm IST
SHARE ARTICLE
Big Boss
Big Boss

ਅਪਣੀ ਬਿਜ਼ੀ ਲਾਇਫ ਤੋਂ ਕੁਝ ਹੀ ਮਹੀਨਿਆਂ ਦੀ ਛੁੱਟੀ ਲੈ ਕੇ ਹੁਣ ਕੁੱਝ ਸਿਤਾਰੇ ‘ਬਿਗ ਬਾਸ’ ਦੇ ਘਰ ਵਿਚ ਕੈਦ ਹੋਣ ਜਾ ਰਹੇ ਹਨ

ਨਵੀਂ ਦਿੱਲੀ: ਅਪਣੀ ਬਿਜ਼ੀ ਲਾਇਫ ਤੋਂ ਕੁਝ ਹੀ ਮਹੀਨਿਆਂ ਦੀ ਛੁੱਟੀ ਲੈ ਕੇ ਹੁਣ ਕੁੱਝ ਸਿਤਾਰੇ ‘ਬਿਗ ਬਾਸ’ ਦੇ ਘਰ ਵਿਚ ਕੈਦ ਹੋਣ ਜਾ ਰਹੇ ਹਨ, ਅਜਿਹੇ ਵਿਚ ਸਪੱਸ਼ਟ ਹੈ ਕਿ ਉਹਨਾਂ ਨੂੰ ਇਸ ਦੇ ਲਈ ਮੂੰਹ ਮੰਗੀ ਕੀਮਤ ਵੀ ਮਿਲੇਗੀ। ਇਸ ਗੱਲ ਤੋਂ ਸਾਰੇ ਜਾਣੂ ਹਨ ਕਿ ਸਲਮਾਨ ਖ਼ਾਨ ਨੂੰ ਇਸ ਸ਼ੋਅ ਲਈ ਚੰਗੀ ਕੀਮਤ ਮਿਲਦੀ ਹੈ। ਪਰ ਇਹ ਬਹੁਤ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਪ੍ਰਤੀਯੋਗੀ ਇਸ ਸ਼ੋਅ ਵਿਚ ਆਉਣ ਲਈ ਕਿੰਨੇ ਪੈਸੇ ਲੈਂਦੇ ਹਨ।

Shweta TiwariShweta Tiwari

ਕਿਹੜੇ ਪ੍ਰਤੀਯੋਗੀ ਨੂੰ ਕਿੰਨੇ ਪੈਸੇ ਮਿਲਣਗੇ ਇਹ ਸਭ ਉਸ ਪ੍ਰਤੀਯੋਗੀ ਦੀ ਲੋਕਪ੍ਰਿਅਤਾ ‘ਤੇ ਨਿਰਭਰ ਕਰਦਾ ਹੈ। ‘ਬਿਗ ਬਾਸ’ ਸੀਜ਼ਨ 13 ਟੀਵੀ ‘ਤੇ ਆਉਣ ਲਈ ਬਿਲਕੁਲ ਤਿਆਰ ਹੈ। ਅਜਿਹੇ ਵਿਚ ਪਤਾ ਚੱਲਿਆ ਹੈ ਕਿ ਪਿਛਲੇ ਕੁਝ ਸੀਜ਼ਨਸ ਦੌਰਾਨ ਘਰ ਵਿਚ ਕੈਦ ਰਹਿਣ ਲਈ ਕਿਸ ਨੇ ਕਿੰਨੇ ਪੈਸੇ ਲਏ ਹਨ। ਖ਼ਬਰਾਂ ਮੁਤਾਬਕ ਟੈਲੀਵਿਜ਼ਨ ਸਟਾਰ ਸ਼ਵੇਤਾ ਤਿਵਾੜੀ ਨੂੰ ਇਸ ਘਰ ਵਿਚ ਕੈਦ ਹੋਣ ਲਈ ਹਰ ਹਫ਼ਤੇ 5 ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਸੀ। ਉਹਨਾਂ ਨੇ ਬਿਗ ਬਾਸ ਸੀਜ਼ਨ 4 ਵਿਚ ਹਿੱਸਾ ਲਿਆ ਸੀ ਅਤੇ ਉਹ ਸ਼ੋਅ ਦੀ ਵਿਜੇਤਾ ਵੀ ਰਹੀ ।

Bigg Boss 11Bigg Boss 11

‘ਧੂਮ’ ਫ਼ਿਲਮ ਦੀ ਅਦਾਕਾਰਾ ਰਿਮੀ ਸੇਨ ਨੇ ਸ਼ੋਅ ਵਿਚ ਸ਼ਾਮਲ ਹੋਣ ਲਈ ਕਥਿਤ ਤੌਰ ‘ਤੇ 2 ਕਰੋੜ ਰੁਪਏ ਦੀ ਰਾਸ਼ੀ ਸਾਇਨਿੰਗ ਅਮਾਊਂਟ ਦੇ ਤੌਰ ‘ਤੇ ਲਈ ਸੀ। ਹਾਲਾਂਕਿ ਉਹ ਸ਼ੋਅ ਵਿਚ ਜ਼ਿਆਦਾ ਵਿਵਾਦ ਪੈਦਾ ਕਰਨ ਵਿਚ ਅਸਫ਼ਲ ਰਹੀ। ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੀ ਸਟਾਰ ਹਿਨਾ ਖਾਨ ‘ਬਿਗ ਬਾਸ 11’ ਦੇ ਫਾਇਨਲਿਸਟ ਵਿਚੋਂ ਇਕ ਸੀ। ਖ਼ਬਰਾਂ ਮੁਤਾਬਕ ਉਹਨਾਂ ਨੂੰ ਹਰ ਹਫ਼ਤੇ 8 ਲੱਖ ਰੁਪਏ ਮਿਲਦੇ ਸੀ।

Bigg BossBigg Boss

ਡਬਲਿਯੂਡਬਲਿਯੂਈ ਰੈਸਲਰ ਦਲੀਪ ਸਿੰਘ ਖਲੀ ਵੀ ਬਿਗ-ਬਾਸ ਦੇ ਸੀਜ਼ਨ 4 ਦਾ ਹਿੱਸਾ ਸਨ। ਉਹਨਾਂ ਨੂੰ ਇਕ ਹਫ਼ਤੇ ਦੇ 50 ਲੱਖ ਰੁਪਏ ਮਿਲਦੇ ਸਨ। ਸ੍ਰੀਸੰਥ: ਸਾਬਕਾ ਭਾਰਤੀ ਕ੍ਰਿਕਟਰ ਸ੍ਰੀਸੰਥ ‘ਬਿਗ ਬਾਸ ਸੀਜ਼ਨ 12’ ਵਿਚ ਸ਼ਾਮਲ ਹੋਏ ਸੀ। ਉਹਨਾਂ ਨੂੰ ਇਕ ਹਫ਼ਤੇ ਦੇ 50 ਲੱਖ ਰੁਪਏ ਮਿਲਦੇ ਸੀ। ਸ਼ਿਲਪਾ ਸ਼ਿੰਦੇ: ਸੀਜ਼ਨ 11 ਦੀ ਵਿਜੇਤਾ ਨੂੰ ਇਕ ਹਫ਼ਤੇ ਲਈ ਲਗਭਗ 6-7 ਲੱਖ ਰੁਪਏ ਮਿਲਦੇ ਸੀ। ਕਰਣਵੀਰ ਬੋਹਰਾ: ਖ਼ਬਰਾਂ ਮੁਤਾਬਕ ਬਿਗ ਬਾਸ 12 ਵਿਚ ਸ਼ਾਮਲ ਹੋਏ ਕਰਣਵੀਰ ਬੋਹਰਾ ਘਰ ਵਿਚ ਰਹਿਣ ਲਈ 20 ਲੱਖ ਰੁਪਏ ਲੈਂਦੇ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement