ਬਾਬਰੀ ਮਸਜਿਦ ਅਤੇ ਰਾਮ ਮੰਦਰ ਨੂੰ ਲੈ ਕੇ ਕੰਗਣਾ ਰਣੌਤ ਦਾ ਵੱਡਾ ਐਲਾਨ !
Published : Nov 26, 2019, 9:59 am IST
Updated : Nov 26, 2019, 9:59 am IST
SHARE ARTICLE
Kangana Ranaut
Kangana Ranaut

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਯੁੱਧਿਆ ਰਾਮ ਮੰਦਰ ਮਾਮਲੇ 'ਤੇ ਆਧਾਰਿਤ ਫਿਲਮ ਬਣਾਉਣ ਜਾ ਰਹੀ ਹੈ। ਕੰਗਨਾ ਰਣੌਤ ਨੇ 'ਮਣੀਕਰਣਿਕਾ' ਦੇ ਨਾਂ

ਮੁੰਬਈ  :  ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਯੁੱਧਿਆ ਰਾਮ ਮੰਦਰ ਮਾਮਲੇ 'ਤੇ ਆਧਾਰਿਤ ਫਿਲਮ ਬਣਾਉਣ ਜਾ ਰਹੀ ਹੈ। ਕੰਗਨਾ ਰਣੌਤ ਨੇ 'ਮਣੀਕਰਣਿਕਾ' ਦੇ ਨਾਂ ਨਾਲ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਹੈ। ਉਹ ਹੁਣ ਪਹਿਲੀ ਵਾਰ ਫਿਲਮ ਪ੍ਰੋਡਿਊਸਰ ਕਰਨ ਜਾ ਰਹੀ ਹੈ। ਇਹ ਫਿਲਮ ਅਯੁੱਧਿਆ ਰਾਮ ਮੰਦਰ ਕੇਸ 'ਤੇ ਆਧਾਰਿਤ ਹੋਵੇਗੀ। ਫਿਲਮ ਦਾ ਟਾਈਟਲ 'ਅਪਰਾਜਿਤ ਅਯੁੱਧਿਆ' ਰੱਖਿਆ ਗਿਆ ਹੈ। ਕੰਗਨਾ ਦੀ ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਕਰ ਦਿੱਤੀ ਜਾਵੇਗੀ। ਫਿਲਮ ਦੀ ਸਕ੍ਰਿਪਟ ਕੇ. ਵੀ. ਵਿਜੇਂਦਰ ਪ੍ਰਸਾਦ ਨੇ ਲਿਖੀ ਹੈ। ਇਸ ਦੌਰਾਨ ਕੰਗਨਾ ਰਣੌਤ ਨੇ ਕਿਹਾ, ''ਮੈਂ ਅਯੁੱਧਿਆ ਦਾ ਨਾਂ ਨੈਗੇਟਿਵ ਲਾਈਟ ਨਾਲ ਸੁਣ ਕੇ ਵੱਡੀ ਹੋਈ ਹਾਂ।

Kangana RanautKangana Ranaut

ਇਸ ਮਾਮਲੇ ਨੇ ਭਾਰਤੀ ਰਾਜਨੀਤੀ ਦਾ ਚਿਹਰਾ ਬਦਲ ਦਿੱਤਾ ਹੈ। ਫੈਸਲੇ ਨੇ ਸਦੀਆਂ ਪੁਰਾਣੇ ਵਿਵਾਦ ਨੂੰ ਸਮਾਪਤ ਕਰ ਦਿੱਤਾ ਹੈ। 'ਅਪਾਰਜਿਤ ਅਯੁੱਧਿਆ' ਨੂੰ ਜੋ ਗੱਲ ਵੱਖਰੀ ਬਣਾਉਂਦੀ ਹੈ, ਉਹ ਹੈ ਇਕ ਹੀਰੋ ਦੀ ਨਾਸਤਿਕ ਤੋਂ ਆਸਤਿਕ ਹੋਣ ਦੀ ਯਾਤਰਾ। ਇਸ ਲਈ ਮੈਂ ਫੈਸਲਾ ਕੀਤਾ ਹੈ ਕਿ ਮੇਰੇ ਪ੍ਰੋਡਕਸ਼ਨ ਹਾਊਸ ਲਈ ਇਹ ਸਭ ਨਾਲੋਂ ਸਹੀ ਵਿਸ਼ਾ ਹੈ। ਦੱਸਣਯੋਗ ਹੈ ਕਿ ਕੰਗਨਾ ਰਣੌਤ ਦੀ ਫਿਲਮ 'ਥਲਾਇਵੀ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਹ ਫਿਲਮ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੈਲਲਿਤਾ ਦੇ ਜੀਵਨ 'ਤੇ ਆਧਾਰਿਤ ਹੈ। ਅਜਿਹੇ ਵਿਚ ਫਿਲਮ ਦੇ ਕਿਰਦਾਰ ਯਾਨੀ ਜੈਲਲਿਤਾ ਵਾਂਗ ਦਿਖਾਈ ਦੇਣ ਲਈ ਅਦਾਕਾਰਾ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਤੇ ਚਿਹਰੇ ਨੂੰ ਉਨ੍ਹਾਂ ਵਰਗਾ ਬਣਾਉਣ ਲਈ ਕਈ ਕਲਾਕਾਰਾਂ ਦੀ ਮਦਦ ਲਈ ਗਈ।

Kangana RanautKangana Ranaut

ਉੱਥੇ ਹੀ ਕੰਗਨਾ ਰਣੌਤ ਨੂੰ ਫਿਲਮ ਲਈ ਆਪਣਾ ਭਾਰ ਵੀ ਵਧਾਉਣਾ ਪਿਆ।ਇਸ ਫਿਲਮ 'ਚ ਜੈਲਲਿਤਾ ਦੇ ਜੀਵਨ ਦੇ ਕਈ ਫੇਜ਼ ਦਿਖਾਏ ਗਏ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਅਦਾਕਾਰੀ ਦੇ ਕਰੀਅਰ ਤੋਂ ਲੈ ਕੇ ਸਿਆਸੀ ਜੀਵਨ ਸ਼ਾਮਲ ਹੈ। ਅਜਿਹੇ ਵਿਚ ਕੰਗਨਾ ਨੂੰ ਪਹਿਲਾਂ ਅਦਾਕਾਰਾ ਵਾਲੇ ਫੇਜ਼ ਲਈ ਪਤਲਾ ਰਹਿ ਕੇ ਸ਼ੂਟਿੰਗ ਕਰਨੀ ਪਈ ਤੇ ਦੂਜੇ ਫੇਜ਼ 'ਚ ਭਾਰ ਵਧਾਉਣਾ ਜ਼ਰੂਰੀ ਸੀ। ਅਜਿਹੇ ਵਿਚ ਕੰਗਨਾ ਨੇ ਭਾਰ ਵਧਾਉਣ ਲਈ ਕਾਫੀ ਮੁਸ਼ੱਕਤ ਕੀਤੀ ਤੇ ਆਪਣਾ ਭਾਰ ਵਧਾਇਆ। ਰਿਪੋਰਟ ਮੁਤਾਬਕ ਕੰਗਨਾ ਨੇ ਇਸ ਕਿਰਦਾਰ ਲਈ ਆਪਣਾ 6 ਕਿੱਲੋ ਭਾਰ ਵਧਾਇਆ ਸੀ। ਨਾਲ ਹੀ ਉਨ੍ਹਾਂ ਥਾਈਜ਼ ਤੇ ਬੈਲੀ ਫੈਟ ਵਧਾਉਣ ਲਈ ਕਾਫੀ ਮਿਹਨਤ ਕੀਤੀ। ਇਸ ਦੇ ਨਾਲ ਹੀ ਭਾਰ ਵਧਾਉਣ ਲਈ ਕਈ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਇਸ ਲੁੱਕ 'ਚ ਲਿਆਉਣ ਲਈ ਕਈ ਡਿਫਰੈਂਟ ਪੈਡਜ਼ ਦਾ ਵੀ ਇਸਤੇਮਾਲ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੀ ਲੁੱਕ ਜੈਲਲਿਤਾ ਵਰਗੀ ਹੋ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement