
ਐਂਟਰਟੇਨਮੈਂਟ ਜਰਨਲਿਸਟਸ ਗਿਲਡ ਆਫ ਇੰਡੀਆ (EJGI) ਨੇ ਪ੍ਰੋਡਿਊਸਰ ਏਕਤਾ ਕਪੂਰ ਨੂੰ ਚਿੱਠੀ ਲਿਖ ਕੇ ਉਹਨਾਂ ਤੋਂ ਮਾਫ਼ੀ ਮੰਗਣ ਲਈ ਕਿਹਾ ਹੈ।
ਨਵੀਂ ਦਿੱਲੀ: ਐਂਟਰਟੇਨਮੈਂਟ ਜਰਨਲਿਸਟਸ ਗਿਲਡ ਆਫ ਇੰਡੀਆ (EJGI) ਨੇ ਪ੍ਰੋਡਿਊਸਰ ਏਕਤਾ ਕਪੂਰ ਨੂੰ ਚਿੱਠੀ ਲਿਖ ਕੇ ਉਹਨਾਂ ਤੋਂ ਮਾਫ਼ੀ ਮੰਗਣ ਲਈ ਕਿਹਾ ਹੈ। ਏਕਤਾ ਕਪੂਰ ਦੀ ਫ਼ਿਲਮ ‘ਜੱਜਮੈਂਟਲ ਹੈ ਕਿਆ’ ਦੇ ਗਾਣੇ ‘ਵੱਖਰਾ ਸਵੈਗ’ ਦੇ ਲਾਂਚ ਮੌਕੇ ਫ਼ਿਲਮ ਦੀ ਮੁੱਖ ਅਦਾਕਾਰਾ ਕੰਗਨਾ ਰਣੌਤ ਅਤੇ ਇਕ ਪੱਤਰਕਾਰ ਵਿਚ ਵਿਵਾਦ ਹੋ ਗਿਆ ਸੀ। EJGI ਨੇ ਕੰਗਨਾ ਰਣੌਤ ਦਾ ਬਾਈਕਾਟ ਕਰਨ ਲਈ ਵੀ ਕਿਹਾ ਹੈ।
Letter to Ekta kapur
‘ਜੱਜਮੈਂਟਲ ਹੈ ਕਿਆ’ ਦਾ ਇਕ ਗਾਣਾ ਲਾਂਚ ਕਰਨ ਦੌਰਾਨ, ਕੰਗਨਾ ਪੀਟੀਆਈ ਦੇ ਪੱਤਰਕਾਰ ਜਸਟਿਨ ਰਾਓ ‘ਤੇ ਇਸ ਲਈ ਭੜਕ ਗਈ ਸੀ ਕਿਉਂਕਿ ਉਹਨਾਂ ਨੇ ਉਸ ਦੀ ਫ਼ਿਲਮ ‘ਮਣੀਕਰਨਿਕਾ’ ਦੀ ਅਲੋਚਨਾ ਕੀਤੀ ਸੀ। EJGI ਨੇ ਬਾਲਾਜੀ ਟੈਲੀਫ਼ਿਲਮਜ਼ ਅਤੇ ਕੰਗਨਾ ਰਣੌਤ ਤੋਂ ਲਿਖਤ ਮਾਫ਼ੀ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਗਿਲਡ ਨੇ ਕਿਹਾ ਹੈ ਕਿ ਉਹ ਕੰਗਨਾ ਰਣੌਤ ਦਾ ਬਾਈਕਾਟ ਕਰਨਗੇ ਅਤੇ ਉਹਨਾਂ ਨੂੰ ਕੋਈ ਮੀਡੀਆ ਕਵਰੇਜ਼ ਨਹੀਂ ਦੇਣਗੇ।
Ek baat ka main vaada karti hoon, Kangana se apology toh nahin milegi, in bikau, nange, deshdrohi, desh ke dalal, libtard mediawalon ko, magar woh tumko dho dho kar sidha zaroor karegi ... just wait and watch, tumne galat insaan se maafi mangi hai ... ? pic.twitter.com/gm8UvupO3S
— Rangoli Chandel (@Rangoli_A) July 9, 2019
ਕੰਗਨਾ ਰਣੌਤ ਅਤੇ ਰਾਜਕੁਮਾਰ ਰਾਓ ਦੀ ‘ਜੱਜਮੈਂਟਲ ਹੈ ਕਿਆ’ ਫ਼ਿਲਮ 26 ਜੁਲਾਈ ਨੂੰ ਰੀਲੀਜ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਕੰਗਨਾ ਦੀ ਭੈਣ ਰੰਗੋਲੀ ਨੇ ਟਵੀਟ ਕਰ ਕੇ ਕਿਹਾ ਸੀ ਕਿ ਉਹ ਕਿਸੇ ਤੋਂ ਵੀ ਮਾਫ਼ੀ ਨਹੀਂ ਮੰਗੇਗੀ। EJGI ਦੀ ਇਸ ਚਿੱਠੀ ਤੋਂ ਬਾਅਦ ਏਕਤਾ ਕਪੂਰ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਕਰਕੇ ਮਾਫ਼ੀ ਮੰਗ ਲਈ ਹੈ। ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।
ਉਹਨਾਂ ਨੇ ਮੀਡੀਆ ਨੂੰ ਬੇਨਤੀ ਕੀਤੀ ਕਿ ਇਸ ਵਿਵਾਦ ਦਾ ਅਸਰ ਫ਼ਿਲਮ 'ਤੇ ਨਾ ਹੋਣ ਦੇਣ।