
ਰਾਖੀ ਸਾਵੰਤ ਨੇ ਵਾਲਮੀਕ ਸਮਾਜ ਤੋਂ ਮੰਗੀ ਮੁਆਫ਼ੀ
ਬਾਲੀਵੁਡ ਅਦਾਕਾਰ ਸਲਮਾਨ ਖ਼ਾਨ ਨੂੰ ਵਾਲਮੀਕ ਸਮਾਜ ' ਚ ਰਾਹਤ ਮਿਲਣ ਤੋਂ ਬਾਅਦ ਹੁਣ ਬਾਲੀਵੁਡ ਦੀ ਹੀ ਇਕ ਹੋਪਰ ਅਦਾਕਾਰਾ ਨੂੰ ਵੀ ਰਾਹਤ ਮਿਲ ਗਈ ਹੈ। ਜੀ ਅਸੀਂ ਗੱਲ ਕਰ ਰਹੇ ਹਾਂ ਬਾਲੀਵੁਡ ਦੀ ਡਰਾਮਾ ਕਵੀਨ ਯਾਨੀ ਰਾਖੀ ਸਾਵੰਤ ਦੀ। ਜਿਸ ਦਾ ਵਾਲਮੀਕ ਸਮਾਜ ਨਾਲ ਅੱਜ ਸਮਝੌਤਾ ਹੋ ਗਿਆ ਹੈ। ਦਸ ਦਈਏ ਕਿ ਰਾਖੀ ਨੇ ਕੁਝ ਸਮਾਂ ਪਹਿਲਾਂ ਵਾਲਮੀਕਿ ਸਮਾਜ 'ਤੇ ਕੋਈ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਰਾਖੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਸੀ। RAkhi Sawantਪਰ ਅੱਜ ਰਾਖੀ ਨੇ ਲੁਧਿਆਣਾ ਪਹੁੰਚ ਕਿ ਮੁਆਫੀ ਮੰਗ ਲਈ ਹੈ ਅਤੇ ਦੋਹਾਂ ਵਿਚਾਲੇ ਸਮਝੌਤੇ ਨੂੰ ਪ੍ਰਵਾਨਗੀ ਮਿਲ ਗਈ ਹੈ। । ਦਸ ਦੀਏ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਮਾਮਲੇ ਨੂੰ ਲੈ ਕੇ ਅਦਾਲਤ 'ਚ ਕੇਸ ਚੱਲ ਰਿਹਾ ਸੀ। ਇਥੇ ਤਕ ਕਿ ਰਾਖੀ ਦੇ ਪੇਸ਼ ਨਾ ਹੋਣ ਕਰਕੇ ਉਸ ਨੂੰ ਭਗੋੜਾ ਤਕ ਐਲਾਨਣ ਦੀ ਤਿਆਰੀ ਹੋ ਚੁਕੀ ਸੀ। ਰਾਖੀ ਖਿਲਾਫ ਧਾਰਮਿਕਾ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਐਡਵੋਕੇਟ ਨਰਿੰਦਰ ਆਦਿੱਤਿਆ ਨੇ ਲੁਧਿਆਣਾ ਦੀ ਸਥਾਨਕ ਅਦਾਲਤ 'ਚ ਕੇਸ ਕਰ ਰੱਖਿਆ ਸੀ। ਜਿਸ ਤੋਂ ਬਾਅਦ ਅੱਜ ਇਹ ਮਾਮਲਾ ਹਲ ਹੋ ਗਿਆ ਹੈ।