
ਉਂਝ ਤਾਂ ਬਾਲੀਵੁਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਦਾ ਨਾਮ ਬਾਲੀਵੁਡ ਦੇ ਕਈ ਅਦਾਕਾਰ ਦੇ ਨਾਲ ਕਥਿਤ ਰੁਮਾਂਸ ਦੀ ਵਜ੍ਹਾ ਨਾਲ ਜੁੜ ਚੁੱਕਿਆ ਹੈ ਪਰ ਅਜਿਹਾ ਲਗਦਾ ਹੈ ਇਸ...
ਮੁੰਬਈ : ਉਂਝ ਤਾਂ ਬਾਲੀਵੁਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਦਾ ਨਾਮ ਬਾਲੀਵੁਡ ਦੇ ਕਈ ਅਦਾਕਾਰ ਦੇ ਨਾਲ ਕਥਿਤ ਰੁਮਾਂਸ ਦੀ ਵਜ੍ਹਾ ਨਾਲ ਜੁੜ ਚੁੱਕਿਆ ਹੈ ਪਰ ਅਜਿਹਾ ਲਗਦਾ ਹੈ ਇਸ ਵਾਰ ਪ੍ਰਿਅੰਕਾ ਦੇ ਰੁਮਾਂਸ ਦੀ ਚਰਚਾ ਖਬਰਾਂ ਤੋਂ ਕਿਤੇ ਜ਼ਿਆਦਾ ਅੱਗੇ ਹੈ। ਇਨੀਂ ਦਿਨੀਂ ਅਮਰੀਕੀ ਪਾਪ ਸਿੰਗਰ ਨਿਕ ਜੋਨਸ ਦੇ ਨਾਲ ਪ੍ਰਿਅੰਕਾ ਦਾ ਰਿਲੇਸ਼ਨਸ਼ਿਪ ਸੁਰਖੀਆਂ ਵਿਚ ਹੈ।
Priyanka Chopra and Nick Jonas
ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਖਬਰ ਹੈ ਕਿ ਪ੍ਰਿਅੰਕਾ ਜੁਲਾਈ ਦੇ ਅਖੀਰ ਜਾਂ ਅਗਸਤ ਦੇ ਪਹਿਲੇ ਹਫ਼ਤੇ ਵਿਚ ਨਿਕ ਜੋਨਸ ਨਾਲ ਕੁੜਮਾਈ ਕਰ ਸਕਦੀ ਹੈ ਅਤੇ ਕੁੜਮਾਈ ਦੀ ਗੱਲ ਪੱਕੀ ਕਰਨ ਲਈ ਹੀ ਪ੍ਰਿਅੰਕਾ ਨਿਕ ਨੂੰ ਅਪਣੇ ਪਰਵਾਰ ਨਾਲ ਮਿਲਵਾਉਣ ਭਾਰਤ ਲਿਆਈ ਹੈ। ਹਾਲਾਂਕਿ, ਇਸ ਬਾਰੇ ਵਿਚ ਕੋਈ ਅਧਿਕਾਰਿਕ ਪੁਸ਼ਟੀ ਹੁਣ ਤੱਕ ਨਹੀਂ ਹੋਈ ਹੈ।
Priyanka Chopra and Nick Jonas
ਪਿਛਲੇ ਕੁੱਝ ਦਿਨਾਂ ਤੋਂ ਜਿਸ ਤਰ੍ਹਾਂ ਪ੍ਰਿਅੰਕਾ ਅਤੇ ਨਿਕ ਸੋਸ਼ਲ ਮੀਡੀਆ 'ਤੇ ਇਕ ਦੂਜੇ ਦੇ ਨਾਲ ਤਸਵੀਰਾਂ ਪੋਸਟ ਕਰ ਰਹੇ ਹਨ। ਇਸ ਨੂੰ ਦੇਖਦੇ ਹੋਏ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ। ਅਮਰੀਕੀ ਸੀਰੀਜ਼ ਕਵਾਂਟਿਕੋ ਦੇ ਤੀਜੇ ਸੀਜ਼ਨ ਦੀ ਸ਼ੂਟਿੰਗ ਤੋਂ ਬ੍ਰੇਕ ਲੈ ਕੇ ਪ੍ਰਿਅੰਕਾ ਇਨੀਂ ਦਿਨੀਂ ਨਿਕ ਦੇ ਨਾਲ ਭਾਰਤ ਆਈ ਹੋਈ ਹੈ। ਇੱਥੇ ਆ ਕੇ ਨਿਕ ਨੇ ਪ੍ਰਿਅੰਕਾ ਦੀ ਮਾਂ ਨਾਲ ਮੁਲਾਕਾਤ ਕੀਤੀ। ਭਾਰਤ ਆਉਣ ਤੋਂ ਪਹਿਲਾਂ ਪ੍ਰਿਅੰਕਾ ਨੂੰ ਵੀ ਨਿਕ ਦੇ ਪਰਵਾਰ ਦੇ ਨਾਲ ਉਨ੍ਹਾਂ ਦੇ ਕਜ਼ਨ ਦੇ ਵਿਆਹ ਦੇ ਦੌਰਾਨ ਘੁਲਦੇ - ਮਿਲਦੇ ਦੇਖਿਆ ਗਿਆ ਸੀ।
Priyanka Chopra and Nick Jonas
ਸ਼ਨੀਵਾਰ ਨੂੰ ਪ੍ਰਿਅੰਕਾ ਨੇ ਮੁੰਬਈ ਦੇ ਜੁਹੂ 'ਚ ਅਪਣੇ ਫਲੈਟ 'ਤੇ ਨਿਕ ਲਈ ਹਾਉਸ ਵਾਰਮਿੰਗ ਪਾਰਟੀ ਦਿਤੀ ਸੀ, ਜਿਸ ਵਿਚ ਆਲਿਆ ਭੱਟ ਅਤੇ ਪਰਿਣੀਤੀ ਚੋਪੜਾ ਸਮੇਤ ਉਨ੍ਹਾਂ ਦੇ ਕਈ ਦੋਸਤ ਸ਼ਾਮਿਲ ਹੋਏ ਸਨ। ਅਜਿਹਾ ਲਗਦਾ ਹੈ ਕਿ ਦੋਹੇਂ ਅਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਨੂੰ ਲੈ ਕੇ ਫੈਸਲਾ ਕਰ ਚੁਕੇ ਹਨ।
ਦੱਸ ਦਈਏ ਕਿ ਪ੍ਰਿਅੰਕਾ ਅਤੇ ਨਿਕ ਦੀ ਪਹਿਲੀ ਮੁਲਾਕਾਤ ਟੀਵੀ ਸੀਰੀਜ਼ ਕਵਾਂਟਿਕੋ ਦੇ ਦੌਰਾਨ ਇਕ ਕਾਮਨ ਦੋਸਤ ਦੇ ਜ਼ਰੀਏ ਹੋਈ ਸੀ।
Priyanka Chopra and Nick Jonas
ਇਸ ਤੋਂ ਬਾਅਦ ਦੋਹਾਂ ਵਿਚ ਨਜ਼ਦੀਕੀਆਂ ਵਧਣ ਲੱਗੀਆਂ ਪਰ ਪਹਿਲੀ ਵਾਰ ਇਹ ਦੋਹਾਂ ਇਕੱਠੇ ਦੁਨੀਆਂ ਦੇ ਸਾਹਮਣੇ ਮੇਟ ਗਾਲਾ ਇਵੈਂਟ ਦੇ ਰੈਡ ਕਾਰਪੈਟ 'ਤੇ ਨਜ਼ਰ ਆਏ। ਉਸ ਤੋਂ ਬਾਅਦ ਹੀ ਲਗਾਤਾਰ ਦੋਹਾਂ ਨੂੰ ਨਾਲ ਦੇਖਿਆ ਜਾ ਰਿਹਾ ਹੈ। ਉਮੀਦ ਹੈ ਕਿ ਪ੍ਰਿਅੰਕਾ ਛੇਤੀ ਹੀ ਚੁੱਪੀ ਤੋੜਦੇ ਹੋਏ ਅਪਣੀ ਕੁੜਮਾਈ ਦੀਆਂ ਖਬਰਾਂ 'ਤੇ ਮੁਹਰ ਲਗਾਵੇਗੀ।