
27-28 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਾਲਕਾਜੀ ਮੰਦਰ ਵਿਖੇ ਜਾਗਰਣ ਦੌਰਾਨ ਸਟੇਜ ਡਿੱਗਣ ਕਾਰਨ 17 ਵਿਅਕਤੀ ਜ਼ਖ਼ਮੀ ਹੋ ਗਏ
ਨਵੀਂ ਦਿੱਲੀ - ਦਿੱਲੀ ਦੇ ਕਾਲਕਾ ਮੰਦਿਰ 'ਚ ਬੀਤੀ ਰਾਤ ਜਾਗਰਣ ਦੌਰਾਨ ਸਟੇਜ ਡਿੱਗਣ ਕਰ ਕੇ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਕਈ ਲੋਕ ਸਟੇਜ ਹੇਠਾਂ ਦਬ ਗਏ। ਇਸ ਜਾਗਰਣ 'ਚ ਗਾਇਕ ਬੀ ਪਰਾਕ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਸਨ। ਇਸ ਦੌਰਾਨ ਕਰੀਬ ਸਾਢੇ 12 ਵਜੇ ਜਦੋਂ ਗਾਇਕ ਬੀ ਪਰਾਕ ਨੇ ਸਟੇਜ 'ਤੇ ਆਪਣਾ ਸ਼ੋਅ ਸ਼ੁਰੂ ਕੀਤਾ ਤਾਂ ਸਟੇਜ ਡਿੱਗ ਗਈ ਅਤੇ ਇਹ ਹਾਦਸਾ ਵਾਪਰ ਗਿਆ।
27-28 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਾਲਕਾਜੀ ਮੰਦਰ ਵਿਖੇ ਜਾਗਰਣ ਦੌਰਾਨ ਸਟੇਜ ਡਿੱਗਣ ਕਾਰਨ 17 ਵਿਅਕਤੀ ਜ਼ਖ਼ਮੀ ਹੋ ਗਏ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ। ਹਾਲਾਂਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋੜੀਂਦਾ ਸਟਾਫ਼ ਤਾਇਨਾਤ ਕੀਤਾ ਗਿਆ ਸੀ। ਤਕਰੀਬਨ 1500-1600 ਲੋਕਾਂ ਦਾ ਇਕੱਠ ਸੀ।
ਜਦੋਂ ਗਾਇਕ ਬੀ ਪਰਾਕ ਸਟੇਜ 'ਤੇ ਪਹੁੰਚੇ ਤਾਂ ਲੋਕਾਂ ਦਾ ਉਤਸ਼ਾਹ ਵਧਦਾ ਹੀ ਜਾ ਰਿਹਾ ਸੀ ਅਤੇ ਲੋਕਾਂ ਦੀ ਭਾਰੀ ਭੀੜ ਸਟੇਜ ਵੱਲ ਵਧਣ ਲੱਗੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਕਈ ਲੋਕ ਸਟੇਜ ਦੇ ਹੇਠਾਂ ਦੱਬ ਗਏ।
ਇਸ ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਅਤੇ ਪੁਲਿਸ ਦੀ ਮਦਦ ਨਾਲ ਸਾਰੇ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਇਸ ਤੋਂ ਇਲਾਵਾ ਗਾਇਕ ਬੀ ਪਰਾਕ ਅਤੇ ਉਨ੍ਹਾਂ ਦੀ ਟੀਮ ਵੀ ਸੁਰੱਖਿਅਤ ਰਹੀ ਪਰ ਉਨ੍ਹਾਂ ਨੇ ਘਟਨਾ ਤੋਂ ਬਾਅਦ ਸ਼ੋਅ ਮੁਲਤਵੀ ਕਰ ਦਿੱਤਾ। ਹਾਲ ਹੀ ਵਿਚ ਗਾਇਕ ਬੀ ਪਰਾਕ ਨੇ ਇੰਸਟਾਗਾਮ ਸਟੋਰੀ ਉੱਤੇ ਇਸ ਹਾਦਸੇ ਬਾਰੇ ਦੁੱਖ ਜ਼ਾਹਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਇਹ ਹਾਦਸਾ ਦੇਖਿਆ ਹੈ ਜੋ ਕਿ ਮੇਰੀ ਨਜ਼ਰਾਂ ਦੇ ਸਾਹਮਣੇ ਅਜਿਹਾ ਹਾਦਸਾ ਹੋਇਆ ਹੈ। ਇਹ ਹਾਦਸਾ ਬਹੁਤ ਹੀ ਦਰਦਨਾਕ ਹੈ।
(For more news apart from Stage collapsed in the program of singer B Praak, stay tuned to Rozana Spokesman)