ਤਾਜ਼ਾ ਖ਼ਬਰਾਂ

Advertisement

ਪ੍ਰਿਅੰਕਾ ਨੂੰ ਲੈ ਕੇ ਨਿਕ ਜੋਨਾਸ ਦੀ ਸਾਬਕਾ ਪ੍ਰੇਮਿਕਾ ਨੇ ਲਿਖਿਆ ਅਜਿਹਾ ਕਮੈਂਟ

PTI
Published Feb 28, 2019, 1:36 pm IST
Updated Feb 28, 2019, 1:36 pm IST
ਪ੍ਰਿਅੰਕਾ ਚੋਪੜਾ ਲਗਾਤਾਰ ਖ਼ਬਰਾਂ ਵਿਚ ਬਣੀ ਹੋਈ ਹੈ। ਹਾਲ ਹੀ ਵਿਚ ਉਹ ਭਾਰਤ ਵਾਪਸ ਪਰਤੀ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਦਿਤੀ...
Priyanka Chopra & Nik Jonas
 Priyanka Chopra & Nik Jonas

ਮੁੰਬਈ : ਪ੍ਰਿਅੰਕਾ ਚੋਪੜਾ ਲਗਾਤਾਰ ਖ਼ਬਰਾਂ ਵਿਚ ਬਣੀ ਹੋਈ ਹੈ। ਹਾਲ ਹੀ ਵਿਚ ਉਹ ਭਾਰਤ ਵਾਪਸ ਪਰਤੀ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਦਿਤੀ ਸੀ। ਪ੍ਰਿਅੰਕਾ ਦੇ ਸਹੁਰਾ-ਘਰ ਵਾਲੇ ਤਾਂ ਪਹਿਲਾਂ ਹੀ ਪ੍ਰਿਅੰਕਾ ਦੀ ਅਦਾ ਤੋਂ ਇੰਪ੍ਰੈਸ ਹਨ। ਹੁਣ ਨਿਕ ਜੋਨਾਸ ਮਤਲਬ ਪ੍ਰਿਅੰਕਾ ਦੇ ਪਤੀ ਦੀ ਐਕਸ ਗਰਲਫਰੈਂਡ ਨੂੰ ਵੀ ਪ੍ਰਿਅੰਕਾ ਖ਼ੂਬ ਚੰਗੀ ਲੱਗਦੀ ਹੈ ਅਤੇ ਇਸ ਕਾਰਨ ਉਨ੍ਹਾਂ ਨੇ ਪ੍ਰਿਅੰਕਾ ਦੀ ਤਸਵੀਰ ਉਤੇ ਬਹੁਤ ਵਧੀਆ ਕਮੈਂਟ ਕੀਤਾ ਹੈ।

Priyanka ChopraPriyanka Chopra

Advertisement

ਪ੍ਰਿਅੰਕਾ ਚੋਪੜਾ ਪਤੀ ਨਿਕ ਜੋਨਾਸ ਨਾਲ ਵੈਨਿਟੀ ਫੇਅਰ ਆਸਕਰ ਆਫ਼ਟਰ ਪਾਰਟੀ ਵਿਚ ਨਜ਼ਰ  ਆਈ ਸੀ। ਬਲੈਕ ਗਾਉਨ ਵਿਚ ਪ੍ਰਿਅੰਕਾ ਖ਼ੂਬਸੂਰਤ ਲੱਗ ਰਹੀ ਸੀ। ਪ੍ਰਿਅੰਕਾ ਦੇ ਲੁਕ ਤੋਂ ਨਿਕ ਦੀ ਐਕਸ ਗਰਲਫਰੈਂਡ ਅਮੇਰੀਕਨ ਸਿੰਗਰ ਮਾਇਲੀ ਸਾਇਰਸ ਵੀ ਇੰਪ੍ਰੈਸ ਹੋਈ। 26 ਸਾਲ ਦੀ ਮਾਇਲੀ ਨੇ ਪ੍ਰਿਅੰਕਾ ਦੀ ਤਸਵੀਰ ਉਤੇ ਕਮੈਂਟ ਕਰਦੇ ਹੋਏ ਉਨ੍ਹਾਂ ਦੀ ਤਾਰੀਫ਼ ਕੀਤੀ। ਦਰਅਸਲ, ਸੈਲੇਬਰਿਟੀ ਮੇਕਅੱਪ ਆਰਟਿਸਟ ਪੈਟੀ ਡੁਬਰਾਫ ਨੇ ਪ੍ਰਿਅੰਕਾ ਦੀ ਇਕ ਤਸਵੀਰ ਨੂੰ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤਾ ਸੀ।

ਇਸ ਤਸਵੀਰ ਉਤੇ ਨਿਕ ਦੀ ਐਕਸ ਗਰਲਫਰੈਂਡ ਮਾਇਲੀ ਸਾਇਰਸ ਨੇ ਕਮੈਂਟ ਕਰਦੇ ਹੋਏ ਲਿਖਿਆ, ‘ਖ਼ੂਬਸੂਰਤ’। ਢੇਰ ਸਾਰਾ ਪਿਆਰ। ਦੱਸ ਦਈਏ ਕਿ, ਪ੍ਰਿਅੰਕਾ ਨਾਲ ਵਿਆਹ ਤੋਂ ਪਹਿਲਾ ਨਿਕ ਜੋਨਾਸ ਮਾਇਲੀ ਦੇ ਨਾਲ ਰਿਲੇਸ਼ਨਸ਼ਿਪ ਵਿਚ ਸਨ। ਪ੍ਰਿਅੰਕਾ ਚੋਪੜਾ ਹੁਣ ਗਲੋਬਲ ਆਇਕਾਨ ਬਣ ਚੁੱਕੀ ਹੈ ਅਤੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਉਨ੍ਹਾਂ ਨੇ ਕੰਮ ਕੀਤਾ ਹੈ। ਫ਼ਿਲਮਾਂ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਫ਼ਿਲਹਾਲ ਹਾਲੀਵੁੱਡ ਪ੍ਰਾਜੈਕਟਸ ਨੂੰ ਲੈ ਕੇ ਵਿਅਸਤ ਹਨ।

ਇਜ਼ੰਟ ਇਟ ਰੋਮਾਂਟਿਕ, 13 ਫਰਵਰੀ ਨੂੰ ਰਿਲੀਜ਼ ਹੋ ਗਈ ਹੈ ਪਰ ਇਸ ਨੂੰ ਭਾਰਤ ਵਿਚ ਰਿਲੀਜ਼ ਨਹੀਂ ਕੀਤਾ ਗਿਆ ਹੈ। ਫ਼ਿਲਮ ਨੂੰ ਯੂ.ਕੇ. ਅਤੇ ਅਮਰੀਕਾ ਵਿਚ ਰਿਲੀਜ਼ ਕੀਤਾ ਗਿਆ। ਪ੍ਰਿਅੰਕਾ ਕੰਮ ਅਮਰੀਕਾ ਵਿਚ ਕਰਦੀ ਹੈ ਅਤੇ ਉਨ੍ਹਾਂ ਦਾ ਸਹੁਰਾ-ਘਰ ਕੈਨੇਡਾ (ਨਿਕ ਜੋਨਾਸ ਦਾ ਘਰ  )  ਵਿਚ ਹੈ। ਪ੍ਰਿਅੰਕਾ ਦੀ ਇਹ ਫ਼ਿਲਮ 28 ਫਰਵਰੀ ਤੋਂ ਨੈਟਫਲਿਕਸ ਦੇ ਜ਼ਰੀਏ ਵਿਖਾਈ ਜਾਵੇਗੀl ਨੈਟਫਲਿਕਸ ਨੇ ਇਸ ਨੂੰ ਅਮਰੀਕਾ ਅਤੇ ਕੈਨੈਡਾ ਨੂੰ ਛੱਡ ਕੇ ਦੁਨੀਆ ਦੇ ਬਾਕੀ ਹਿੱਸਿਆਂ ਵਿਚ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਵਿਚ ਸਪੇਨ, ਫ਼ਰਾਂਸ ਅਤੇ ਇਟਲੀ ਵੀ ਸ਼ਾਮਿਲ ਹਨ।

ਇਸ ਫ਼ਿਲਮ ਵਿਚ ਉਨ੍ਹਾਂ ਦੇ ਨਾਲ ਰੇਬੇਲ ਵਿਲਸਨ, ਲੀਮਾ ਹੇਮਸਵਰਥ ਅਤੇ ਏਡਮ ਡੇਵਿਨ ਨੇ ਕੰਮ ਕੀਤਾ ਹੈ। ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਨੇ ਨਿਕ ਜੋਨਾਸ ਦੇ ਨਾਲ ਪਿਛਲੇ ਸਾਲ ਨਵੰਬਰ ਵਿਚ ਜੋਧਪੁਰ ਦੇ ਉਮੇਦ ਭਵਨ ਪੈਲੇਸ ਵਿਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਵੀ ਪ੍ਰਿਅੰਕਾ ਸੋਸ਼ਲ ਮੀਡੀਆ ਉਤੇ ਕਾਫ਼ੀ ਐਕਟਿਵ ਰਹੀ ਹੈ। ਲਗਾਤਾਰ ਉਹ ਸੋਸ਼ਲ ਮੀਡੀਆ ਉਤੇ ਪੋਸਟ ਕਰਦੀ ਰਹੀ। ਹਾਲ ਹੀ ਵਿਚ ਜਦੋਂ ਉਹ ਆਸਕਰ ਅਵਾਰਡ ਵਿਚ ਨਹੀਂ ਸ਼ਾਮਿਲ ਹੋ ਸਕੀ ਤਾਂ ਉਨ੍ਹਾਂ ਨੇ ਇਸ ਅਵਾਰਡ ਸਮਾਰੋਹ ਨੂੰ ਯਾਦ ਕਰਦੇ ਹੋਏ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਸੀ।

Priyanka Chopra & Nik JonasPriyanka Chopra & Nik Jonas

ਪ੍ਰਿਅੰਕਾ ਚੋਪੜਾ ਪਿਛਲੇ ਕੁਝ ਮਹੀਨਿਆਂ ਤੋਂ ਅਮਰੀਕਾ ਵਿਚ ਸੀ। ਅਮਰੀਕਾ ਵਿਚ ਰਹਿੰਦੇ ਹੋਏ ਉਹ ਕਈ ਵੱਡੇ ਪ੍ਰਬੰਧਾਂ ਦਾ ਹਿੱਸਾ ਬਣੀ ਅਤੇ ਉਨ੍ਹਾਂ ਨੇ ਅਪਣੇ ਪਰਵਾਰ ਨਾਲ ਖ਼ੂਬ ਇਨਜਾਏ ਵੀ ਕੀਤਾ। ਪ੍ਰਿਅੰਕਾ ਚੋਪੜਾ ਜੋਨਾਸ ਅਪਣੇ ਪਤੀ ਨਿਕ ਜੋਨਾਸ ਦੇ ਨਾਲ ਭਾਰਤ ਪਰਤ ਆਏ ਹਨ। ਹਾਲ ਹੀ ਵਿਚ ਪ੍ਰਿਅੰਕਾ ਚੋਪੜਾ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿਤੀ ਸੀ। ਪ੍ਰਿਅੰਕਾ ਪਤੀ ਨਿਕ ਦੇ ਨਾਲ ਇਕ ਖ਼ੂਬਸੂਰਤ ਤਸਵੀਰ ਸ਼ੇਅਰ ਕਰਦੇ ਹੋਏ ਲਿਖਦੀ ਹੈ ਕਿ ਬੈਸਟ ਟਰੈਵਲ ਬਡੀ ਦੇ ਨਾਲ, ਹੈਲੋ ਦਿੱਲੀ, ਵਾਪਸ ਆ ਕੇ ਵਧੀਆ ਲੱਗਾ।

Advertisement
Advertisement
Advertisement

 

Advertisement