ਤਾਜ਼ਾ ਖ਼ਬਰਾਂ

Advertisement

ਪ੍ਰਿਯੰਕਾ ਚੋਪੜਾ ਨੂੰ ਵੱਡਾ ਝਟਕਾ

ROZANA SPOKESMAN
Published Aug 8, 2018, 6:00 pm IST
Updated Aug 8, 2018, 6:00 pm IST
ਹਾਲ ਹੀ ਵਿਚ ਪ੍ਰਿਯੰਕਾ ਚੋਪੜਾ ਨੇ ਹਾਲੀਵੁਡ ਫਿਲਮ ‘ਕੁਆਏਬੁਆਏ ਨਿੰਜਾ ਵਾਈਕਿੰਗ’ ਸਾਈਨ ਕੀਤੀ ਸੀ। ਇਸ ਵਿਚ ਉਹ ਮੰਨੇ ਪ੍ਰਮੰਨੇ ਅਦਾਕਾਰਾ ਕ੍ਰਿਸ ਪ੍ਰੈਟ ਦੇ ਨਾਲ ਨਜ਼ਰ...
Priyanka Chopra
 Priyanka Chopra

ਹਾਲ ਹੀ ਵਿਚ ਪ੍ਰਿਯੰਕਾ ਚੋਪੜਾ ਨੇ ਹਾਲੀਵੁਡ ਫਿਲਮ ‘ਕੁਆਏਬੁਆਏ ਨਿੰਜਾ ਵਾਈਕਿੰਗ’ ਸਾਈਨ ਕੀਤੀ ਸੀ। ਇਸ ਵਿਚ ਉਹ ਮੰਨੇ ਪ੍ਰਮੰਨੇ ਅਦਾਕਾਰਾ ਕ੍ਰਿਸ ਪ੍ਰੈਟ ਦੇ ਨਾਲ ਨਜ਼ਰ ਆਵੇਗੀ। ਪ੍ਰਿਯੰਕਾ ਦੇ ਫਿਲਮ ‘ਭਾਰਤ’ ਛੱਡਣ ਦੇ ਪਿੱਛੇ ਉਨ੍ਹਾਂ ਦਾ ਇਹ ਹੀ ਹਾਲੀਵੁਡ ਪ੍ਰੋਜੈਕਟ ਦੱਸਿਆ ਜਾ ਰਿਹਾ ਹੈ ਪਰ ਹੁਣ ਅਦਾਕਾਰਾ ਦੀ ਇਸ ਹਾਲੀਵੁਡ ਫਿਲਮ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਅਨੁਸਾਰ ਪ੍ਰਿਯੰਕਾ ਦੀ ਇਹ ਫਿਲਮ ਲੰਬੇ ਸਮੇਂ ਦੇ ਲਈ ਪੋਸਟਪੋਨ ਹੋ ਗਈ ਹੈ। ਪ੍ਰੋਡਿਊਸਰਜ਼ (ਯੂਨੀਵਰਸਲ ਫਿਲਮ) ਨੇ ਰਿਲੀਜ਼ ਕਲੈਂਡਰ ਤੋਂ ਫਿਲਮ ਦਾ ਨਾਮ ਹੱਟਾ ਦਿੱਤਾ ਹੈ।

priyanka choprapriyanka chopra

Advertisement

ਇਸ ਦਾ ਮਤਲਬ ਹੈ ਕਿ ‘ਕੁਆਏਬੁਆਏ ਨਿੰਜਾ ਵਾਈਕੰਗ’ ਦੀ ਸ਼ੂਟਿੰਗ ਹਾਲ ਫਿਲਹਾਲ ਵਿਚ ਤਾਂ ਬਿਲਕੁਲ ਵੀ ਨਹੀਂ ਹੋਣ ਵਾਲੀ ਹੈ। ਪਹਿਲਾਂ ਇਹ ਫਿਲਮ 28 ਜੂਨ 2019 ਨੂੰ ਰਿਲੀਜ਼ ਹੋਣ ਵਾਲੀ ਸੀ। ਹਾਲਾਂਕਿ ਅਦਾਕਾਰਾ ਦੇ ਫੈਨਜ਼ ਦੇ ਲਈ ਰਾਹਤ ਦੀ ਖਬਰ ਹੈ ਕਿ ਫਿਲਮ ਨੂੰ ਬੰਦ ਨਹੀਂ ਕੀਤਾ ਗਿਆ ਹੈ ਪਰ ਇਹ ਜ਼ਰੂਰ ਹੈ ਕਿ ਇਸ ਦੀ ਰਿਲੀਜ਼ ਵਿਚ ਲੰਬਾ ਸਮਾਂ ਲੱਗਣ ਵਾਲਾ ਹੈ। ਕਈ ਖਬਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ , ਪ੍ਰਿਯੰਕਾ ਦੀ ਫੀਮੇਲ ਲੀਡ ਦੇ ਲਈ ਮੇਕਰਜ਼ ਦੀ ਪਹਿਲੀ ਪਸੰਦ ਹੋਵੇਗੀ।

priyanka choprapriyanka chopra

ਦੱਸ ਦੇਈਏ ਕਿ ਫਿਲਮ ਦਾ ਪੋਸਟਪੋਨ ਹੋਣਾ ਅਦਾਕਾਰਾ ਦੇ ਲਈ ਸਹੀ ਨਹੀਂ ਹੈ। ਅਜਿਹੇ ਵਿਚ ਪ੍ਰਿਯੰਕਾ ਉਨ੍ਹਾਂ ਡੇਟਸ ‘ਤੇ ਉਪਲੱਭਧ ਹੋ ਪਾਵੇਗੀ ਜਾਂ ਨਹੀਂ, ਇੱਥੇ ਮਾਮਲਾ ਫਸ ਸਕਦਾ ਹੈ। ਉਂਝ ਵੀ ਅਦਾਕਾਰਾ ਦੇ ਬੁਆਏਫ੍ਰੈਂਡ ਨਿਕ ਜੋਨਸ ਨਾਲ ਸਤੰਬਰ ਵਿਚ ਵਿਆਹ ਕਰਨ ਦੀ ਚਰਚਾ ਹੈ। ਇਸ ਸਮੇਂ ਪ੍ਰਿਯੰਕਾ ਦੇ ਕੋਲ 3 ਫਿਲਮੀ ਪ੍ਰੋਜੈਕਟ ਹਨ। ਭਾਰਤ ਉਨ੍ਹਾਂ ਨੇ ਛੱਡ ਦਿੱਤੀ, ਕੁਆਏਬੁਆਏ ਨਿੰਜਾ ਵਾਈਕਿੰਗ ਪੋਸਟਪੋਨ ਹੋ ਗਈ।

priyanka choprapriyanka chopra

ਤੀਜੀ ਫਿਲਮ ਸੋਨਾਲੀ ਬੋਸ ਦੀ ‘ਸਕਾਈ ਇਜ ਕਿੰਗ’ ਹੈ। ਇਸ ਦੀ ਸ਼ੂਟਿੰਗ ਉਨ੍ਹਾਂ ਨੇ ਸ਼ੁਰੂ ਕਰ ਦਿੱਤੀ ਹੈ। ਪ੍ਰਿਯੰਕਾ ਨੇ ਕੁੱਝ ਸਮਾਂ ਪਹਿਲਾਂ ਆਪਣੀ ਦੂਜੀ ਹਾਲੀਵੁਡ ਫਿਲਮ ‘ ਇੰਜਟ ਇਟ ਰੋਮਾਂਟਿਕ’ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਵਿਚ ਉਹ ਰੇਬੇਲ ਵਿਲਸਨ ਦੇ ਨਾਲ ਦਿਖਾਈ ਦੇਵੇਗੀ। ਦੱਸ ਦੇਈਏ ਕਿ ਫਿਲਮ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹਾਂ ਦਿਨੀਂ ਸੁਰਖੀਆਂ ਵਿਚ ਹੈ। ਇਕ ਪਾਸੇ ਉਹ ਅਮਰੀਕੀ ਪ੍ਰਸਿੱਧ ਸਿੰਗਰ ਨਿਕ ਜੋਨਸ ਦੇ ਨਾਲ ਅਫੇਅਰ ਨੂੰ ਲੈ ਕੇ ਲਗਾਤਾਰ ਖਬਰਾਂ ਵਿਚ ਬਣੀ ਹੋਈ ਹੈ ਉੱਥੇ ਦੂਜੇ ਪਾਸੇ ਸਲਮਾਨ ਖਾਨ ਦੀ ਫਿਲਮ ਭਾਰਤ ਛੱਡਣ ਨੂੰ ਲੈ ਕੇ ਵੀ ਹੈ।

Advertisement

ਸਬੰਧਤ ਖ਼ਬਰਾਂ

Advertisement
Advertisement

 

Advertisement