ਪ੍ਰਿਯੰਕਾ ਚੋਪੜਾ ਨੇ ਜੈਕਿਟ ਤੋਂ ਬਾਅਦ ਅਪਣੇ ਕੁੱਤੇ ਨੂੰ ਦਿਤਾ ਇਕ ਹੋਰ ਤੋਹਫ਼ਾ 
Published : Jan 25, 2019, 4:08 pm IST
Updated : Jan 25, 2019, 4:08 pm IST
SHARE ARTICLE
Priyanka Chopra
Priyanka Chopra

ਪ੍ਰਿਯੰਕਾ ਚੋਪੜਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸੁਰਖ਼ੀਆਂ ‘ਚ ਰਹਿੰਦੀ ਹੈ। ਵਿਆਹ ਤੋਂ ਬਾਅਦ ਤਾਂ ਪ੍ਰਿਯੰਕਾ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿਣ ਲੱਗੀ ਹੈ...

ਮੁੰਬਈ : ਪ੍ਰਿਯੰਕਾ ਚੋਪੜਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਸੁਰਖ਼ੀਆਂ ‘ਚ ਰਹਿੰਦੀ ਹੈ। ਵਿਆਹ ਤੋਂ ਬਾਅਦ ਤਾਂ ਪ੍ਰਿਯੰਕਾ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿਣ ਲੱਗੀ ਹੈ। ਹਾਲ ਹੀ ਵਿਚ ਪ੍ਰਿਯੰਕਾ ਨੇ ਅਪਣੇ ਡਾਗੀ ਡਾਇਨਾ ਦੇ ਨਾਲ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਦੋਨੋਂ ਬੇਹੱਦ ਕਿਊਟ ਲੱਗ ਰਹੇ ਹਨ। ਪ੍ਰਿਯੰਕਾ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ‘ਚ ਉਹ ਡਾਇਨਾ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਪ੍ਰਿਯੰਕਾ ਨੇ ਇਸ ਤਸਵੀਰ ਨੂੰ ਸ਼ੇਅਰ ਕਰ ਇਹ ਦੱਸਿਆ ਹੈ ਕਿ ਉਨ੍ਹਾਂ ਨੇ ਡਾਇਨਾ ਲਈ ਇਕ ਨਵਾਂ ਟ੍ਰੈਵਲ ਬੈਗ ਲਿਆ ਹੈ।


ਪ੍ਰਿਯੰਕਾ ਹੁਣ ਡਾਇਨਾ ਨੂੰ ਉਸ ਬੈਗ ਤੋਂ ਬਾਹਰ ਆਉਣ ਨੂੰ ਕਹਿ ਰਹੀ ਹੈ ਅਤੇ ਡਾਗੀ ਬਾਹਰ ਆਉਣ ਨੂੰ ਤਿਆਰ ਨਹੀਂ। ਇਸ ਤਸਵੀਰ ਵਿਚ ਪ੍ਰਿਯੰਕਾ ਚੋਪੜਾ ਖੁੱਲੇ ਵਾਲਾਂ ਵਿਚ ਕਮਾਲ ਦੀ ਲੱਗ ਰਹੀ ਹੈ, ਬਿਨਾਂ ਮੇਕਅਪ ਦੇ ਵੀ ਪ੍ਰਿਯੰਕਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਪ੍ਰਿਯੰਕਾ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ ਵਿਚ ਲਿਖਿਆ ਹੈ ਕਿ – Thank you @ mimi for Diana’s new @ goyardofficial travel home ! She refuses to leave it ! we love u !

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿਚ ਪ੍ਰਿਯੰਕਾ ਨੇ ਡਾਇਨਾ ਲਈ 36 ਹਜਾਰ ਰੂਪਏ ਦੀ ਇਕ ਜੈਕਿਟ ਵੀ ਖਰੀਦੀ ਸੀ। ਜਿਸ ਦੀ ਤਸਵੀਰ ‘ਚ ਉਨ੍ਹਾਂ ਨੇ ਅਪਣੇ ਇੰਸਟਾਗ੍ਰਾਮ ਉਤੇ ਸ਼ੇਅਰ ਕੀਤੀ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੇ ਵਿਆਹ ਨੂੰ ਸਿਰਫ ਦੋ ਮਹੀਨੇ ਹੋਏ ਹਨ ਪਰ ਹੁਣ ਤੱਕ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

View this post on Instagram

And forever starts now... ❤️ @nickjonas

A post shared by Priyanka Chopra Jonas (@priyankachopra) on

ਤਸਵੀਰਾਂ ਵਿਚ ਤੁਸੀ ਵੇਖ ਸਕਦੇ ਹੋ ਕਿ ਪ੍ਰਿਯੰਕਾ ਅਤੇ ਨਿਕ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਦੋਨਾਂ ਨੇ ਮੈਚਿੰਗ ਦੇ ਆਊਟਫਿਟ ਪਾਏ ਹੋਏ ਹਨ। ਨਿਕ ਵੀ ਭਾਰਤੀ ਪਰੰਪਰਾ ਦਾ ਪੂਰਾ ਮਜਾ ਲੈ ਰਹੇ ਹਨ। ਪ੍ਰਿਯੰਕਾ ਅਤੇ ਨਿਕ ਦਾ ਵਿਆਹ 1 ਤੇ 2 ਦਸੰਬਰ ਨੂੰ ਜੋਧਪੁਰ ਦੇ ਉਂਮੇਦ ਭਵਨ ਪੈਲੇਸ ਵਿਚ ਹੋਇਆ ਸੀ। ਹਾਲ ਹੀ ਵਿਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਦੀਆਂ ਕੁੱਝ ਹੋਰ ਤਸਵੀਰਾਂ ਸੋਸ਼ਲ ਮੀਡੀਆ ਉਤੇ ਸਾਹਮਣੇ ਆਈਆਂ ਹਨ ਜੋ ਹੁਣ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

ਇਹ ਸਾਰੀਆਂ ਤਸਵੀਰਾਂ ਪ੍ਰਿਯੰਕਾ ਅਤੇ ਨਿਕ ਦੇ ਹਲਦੀ ਰਸਮ ਦੌਰਾਨ ਦੀਆਂ ਹਨ।ਇਸ ਤੋਂ ਕੁੱਝ ਦਿਨਾਂ ਪਹਿਲਾਂ ਹੀ ਪ੍ਰਿਅੰਕਾ ਚੋਪੜਾ ਦੀ ਭੈਣ ਅਤੇ ਬਾਲੀਵੁਡ ਐਕਟਰੇਸ ਪਰਿਨੀਤੀ ਚੋਪੜਾ ਨੇ ਅਪਣੇ ਇੰਸਟਾਗਰਾਮ ਸਟੋਰੀ ਉਤੇ ਨਿਕ ਜੋਨਸ ਨੂੰ ਹਲਦੀ ਲਗਾਉਂਦੇ ਹੋਏ ਤਸਵੀਰ ਪਾਈ ਸੀ। ਨਾਲ ਹੀ ਪਰਿਨੀਤੀ ਚੋਪੜਾ ਨੇ ਪ੍ਰਿਅੰਕਾ ਚੋਪੜਾ ਨਾਲ ਅਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ।

Parneeti ChopraParneeti Chopra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement