ਕੀ ਤੁਸੀਂ ਇਸ ਅਦਾਕਾਰ ਨੂੰ ਪਹਿਚਾਣਿਆ, ਪੀਐੱਮ ਮੋਦੀ ਵੀ ਬੋਲਦੇ ਨੇ ਇਨ੍ਹਾਂ ਦੇ ਡਾਇਲਾਗ
Published : Jun 28, 2019, 12:56 pm IST
Updated : Jun 29, 2019, 12:55 pm IST
SHARE ARTICLE
Vicky Kaushal
Vicky Kaushal

ਬਾਲੀਵੁਡ ਅਦਾਕਾਰ ਵਿੱਕੀ ਕੌਸ਼ਲ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਹਿੰਦੀ ਫ਼ਿਲਮ ਇੰਡਸਟਰੀ ਵਿਚ ਆਪਣਾ ਇਕ ਵੱਖਰਾ ਮੁਕਾਮ ਤਿਆਰ ਕੀਤਾ ਹੈ।

ਮੁੰਬਈ : ਬਾਲੀਵੁਡ ਅਦਾਕਾਰ ਵਿੱਕੀ ਕੌਸ਼ਲ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਹਿੰਦੀ ਫ਼ਿਲਮ ਇੰਡਸਟਰੀ ਵਿਚ ਆਪਣਾ ਇਕ ਵੱਖਰਾ ਮੁਕਾਮ ਤਿਆਰ ਕੀਤਾ ਹੈ। ਅਦਾਕਾਰ ਫ਼ਿਲਮ 'ਉੜੀ: ਦ ਸਰਜੀਕਲ ਸਟਰਾਇਕ' ਵਿਚ ਫੌਜੀ ਆਫਿਸਰ ਦੀ ਭੂਮਿਕਾ ਵਿਚ ਨਜ਼ਰ ਆਏ ਸਨ। ਉਸ ਫ਼ਿਲਮ ਵਿਚ ਨਿਭਾਏ ਗਏ ਕਿਰਦਾਰ ਨੂੰ ਲੈ ਕੇ ਅਦਾਕਾਰ ਨੇ ਬਾਖੂਬੀ ਸ਼ਲਾਘਾ ਕਰਵਾਈ ਹੈ। ਹੁਣ ਵਿੱਕੀ ਕੌਸ਼ਲ ਫਿਰ ਤੋਂ ਵੱਡੇ ਪਰਦੇ 'ਤੇ ਫੌਜੀ ਆਫਿਸਰ ਦੇ ਕਿਰਦਾਰ ਵਿਚ ਵਾਪਸ ਆਉਣ ਵਾਲੇ ਹਨ।

Vicky KaushalVicky Kaushal

ਦੱਸ ਦਈਏ ਕਿ ਡਾਇਰੈਕਟਰ ਮੇਘਨਾ ਗੁਲਜਾਰ ਅਤੇ ਵਿੱਕੀ ਕੌਸ਼ਲ ਨੇ ਫ਼ਿਲਮ 'ਰਾਜੀ' ਤੋਂ ਬਾਅਦ ਫਿਰ ਤੋਂ ਹੱਥ ਮਿਲਾਇਆ ਹੈ। ਵਿੱਕੀ ਫ਼ਿਲਮ 'ਸੈਮ' ਵਿਚ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਰੋਲ ਵਿਚ ਨਜ਼ਰ ਆਉਣਗੇ। ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਸਾਲ 1971 ਦੇ ਭਾਰਤ - ਪਾਕਿਸਤਾਨ ਜੰਗ ਦੇ ਦੌਰਾਨ ਭਾਰਤੀ ਫ਼ੌਜ  ਦੇ ਥਲ ਸੈਨਾਪਤੀ ਸਨ, ਇਨ੍ਹਾਂ ਨੂੰ ਸੈਮ ਬਹਾਦੁਰ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਉਹ ਫੀਲਡ ਮਾਰਸ਼ਲ ਦੇ ਅਹੁਦੇ 'ਤੇ ਤੈਨਾਤ ਹੋਣ ਵਾਲੇ ਪਹਿਲੇ ਭਾਰਤੀ ਫ਼ੌਜ ਅਧਿਕਾਰੀ ਸਨ।

Vicky KaushalVicky Kaushal

ਆਰਮੀ ਅਫ਼ਸਰ ਦੇ ਕਿਰਦਾਰ ਵਿਚ ਵਿੱਕੀ ਕੌਸ਼ਲ ਨੂੰ ਕਾਫ਼ੀ ਪਸੰਦ ਵੀ ਕੀਤਾ ਜਾਂਦਾ ਹੈ। ਜੇਕਰ ਗੱਲ ਕਰੀਏ ਉਨ੍ਹਾਂ ਦੀ ਫ਼ਿਲਮ ਉਰੀ ਦੀ ਤਾਂ ਉਸਦਾ ਇਕ ਡਾਇਲਾਗ ਇੰਨਾ ਹਿਟ ਹੋਇਆ ਸੀ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੇ ਡਾਇਲਾਗ ਦਾ ਇਸਤੇਮਾਲ ਕੀਤਾ ਸੀ। ਮੁੰਬਈ ਵਿਚ ਇਸ ਸਾਲ ਜਨਵਰੀ ਵਿਚ ਸਿਨੇਮਾ ਅਜਾਇਬ-ਘਰ ਦਾ ਉਦਘਾਟਨ ਕੀਤਾ ਗਿਆ ਸੀ।

Vicky KaushalVicky Kaushal

ਇਸ ਮੌਕੇ 'ਤੇ ਮੋਦੀ ਨੇ ਫ਼ਿਲਮ ਜਗਤ ਨਾਲ ਜੁੜੇ ਕਈ ਲੋਕਾਂ ਨੂੰ ਸੰਬੋਧਿਤ ਵੀ ਕੀਤਾ ਸੀ। ਫ਼ਿਲਮ ਕਲਾਕਾਰਾਂ ਨਾਲ ਗੱਲਬਾਤ ਦੇ ਇਸ ਸਤਰ ਵਿਚ ਉਨ੍ਹਾਂ ਨੇ ਫ਼ਿਲਮ ਉੜੀ ਦੇ ਲੋਕਾਂ ਨੂੰ ਪਿਆਰਾ ਹੋਇਆ ਡਾਇਲਾਗ 'ਹਾਊਜ ਦ ਜੋਸ਼' ਬੋਲਿਆ ਸੀ ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਜੰਮਕੇ ਤਾੜੀਆਂ ਵਜਾਈਆਂ ਸਨ ਅਤੇ ਹਾਈ(High) ਸਰ ਕਹਿਕੇ ਉਨ੍ਹਾਂ ਨੂੰ ਪ੍ਰਤੀਕਿਰਿਆ ਦਿੱਤੀ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement