
Anant Ambani Wedding Card: ਅਨੰਤ 12 ਜੁਲਾਈ ਨੂੰ ਰਾਧਿਕਾ ਮਰਚੈਂਟ ਨਾਲ ਲੈਣਗੇ ਸੱਤ ਫੇਰੇ
Anant Ambani Wedding Card news in punjabi : ਅੰਬਾਨੀ ਪਰਿਵਾਰ ਵਿੱਚ ਛੋਟੀ ਨੂੰਹ ਆਉਣ ਵਾਲੀ ਹੈ। ਜੀ ਹਾਂ, ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦਾ ਵਿਆਹ ਹੋਣ ਜਾ ਰਿਹਾ ਹੈ। ਅਨੰਤ 12 ਜੁਲਾਈ ਨੂੰ ਰਾਧਿਕਾ ਮਰਚੈਂਟ ਨਾਲ ਸੱਤ ਫੇਰੇ ਲੈਣਗੇ। ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਸ ਦੌਰਾਨ ਅਨੰਤ ਅਤੇ ਰਾਧਿਕਾ ਦੇ ਵਿਆਹ ਦਾ ਸੱਦਾ ਪੱਤਰ ਵੀ ਸਾਹਮਣੇ ਆਇਆ ਹੈ।
मुकेश अंबानी के बेटे अनंत की शादी का कार्ड
— रचना उपाध्याय Rachna Upadhyay(NEWS 18) ?❣? (@RachnaUpadhya) June 27, 2024
Video of wedding invitation card of Anant Ambani and Radhika Merchant as shared by one of the card recipients#AnantAmbani #RadhikaMerchant #ViralVideo pic.twitter.com/2vZRNBmwpB
ਇਹ ਸੱਦਾ ਪੱਤਰ ਕਿਵੇਂ ਤਿਆਰ ਕੀਤਾ ਗਿਆ ਹੈ? ਕਿਸ ਤਰ੍ਹਾਂ ਦੀ ਕਾਰੀਗਰੀ ਕੀਤੀ ਗਈ ਹੈ? ਕਾਰਡ ਨੂੰ ਕਿਵੇਂ ਸੁੰਦਰ ਬਣਾਇਆ ਗਿਆ ਹੈ? ਅਸੀਂ ਤੁਹਾਨੂੰ ਆਪਣੀ ਇਸ ਖਬਰ ਵਿਚ ਇਕੱਲੀ-ਇਕੱਲੀ ਜਾਣਕਾਰੀ ਦੇਵਾਂਗੇ।
ਇਹ ਵੀ ਪੜ੍ਹੋ: Asaduddin Owaisi: ਦਿੱਲੀ 'ਚ ਓਵੈਸੀ ਦੇ ਘਰ ਬਾਹਰ ਚਿਪਕਾਏ ਗਏ ਇਜ਼ਰਾਇਲ ਪੱਖੀ ਪੋਸਟਰ; ਸੁੱਟੀ ਗਈ ਕਾਲੀ ਸਿਆਹੀ
ਅਨੰਤ- ਰਾਧਿਕਾ ਦੇ ਵਿਆਹ ਦੇ ਸੱਦਾ ਪੱਤਰ ਦੀਆਂ ਝਲਕੀਆਂ
ਇਸ ਕਾਰਡ ਨੂੰ ਪੀਲੇ ਰੰਗ ਦੀ ਅਲਮਾਰੀ ਵਰਗੀ ਸ਼ਕਲ ਵਿੱਚ ਰੱਖਿਆ ਗਿਆ ਹੈ। ਇਸ ਨੂੰ ਖੋਲ੍ਹਣ 'ਤੇ ਭਗਵਾਨ ਵਿਸ਼ਨੂੰ ਯਾਨੀ ਨਾਰਾਇਣ ਦੀ ਤਸਵੀਰ ਦਿਖਾਈ ਦਿੰਦੀ ਹੈ। ਖਾਸ ਗੱਲ ਇਹ ਹੈ ਕਿ ਨਰਾਇਣ ਦੇ ਦਿਲ 'ਚ ਦੇਵੀ ਲਕਸ਼ਮੀ ਨੂੰ ਦਿਖਾਇਆ ਗਿਆ ਹੈ।
ਜਿਵੇਂ ਹੀ ਇਸ ਨੂੰ ਖੋਲ੍ਹਿਆ ਜਾਂਦਾ ਹੈ, ਸੱਦਾ ਪੱਤਰ ਤੋਂ ਮੰਤਰ ਆਪਣੇ ਆਪ ਉਚਾਰੇ ਜਾਂਦੇ ਹਨ ਅਤੇ ਇਸ ਦੇ ਉਪਰਲੇ ਹਿੱਸੇ ਵਿਚ ਵੈਕੁੰਠ ਦਾ ਦ੍ਰਿਸ਼ ਦਿਖਾਇਆ ਗਿਆ, ਜਿਸ ਨੂੰ ਨਾਰਾਇਣ ਅਤੇ ਦੇਵੀ ਲਕਸ਼ਮੀ ਦਾ ਨਿਵਾਸ ਮੰਨਿਆ ਜਾਂਦਾ ਹੈ। ਵਿਆਹ ਦੇ ਸੱਦਾ ਪੱਤਰ 'ਤੇ ਸੋਨੇ ਦੀ ਕਾਰੀਗਰੀ ਹੈ ਅਤੇ ਇਸ ਨੂੰ ਖੋਲ੍ਹਣ 'ਤੇ ਤੁਹਾਨੂੰ ਵਿਆਹ ਦੇ ਪ੍ਰੋਗਰਾਮ ਨਾਲ ਸਬੰਧਤ ਜਾਣਕਾਰੀ ਮਿਲਦੀ ਹੈ।
ਇਹ ਵੀ ਪੜ੍ਹੋ: Delhi Airport News: ਭਾਰੀ ਮੀਂਹ ਨਾਲ ਦਿੱਲੀ ਦੇ ਹਵਾਈ ਅੱਡੇ ਦੀ ਡਿੱਗੀ ਛੱਤ, ਹੇਠਾਂ ਦੱਬੇ ਗਏ ਲੋਕ
ਸੱਦਾ ਪੱਤਰ ਦੇ ਅੰਦਰ ਇੱਕ ਛੋਟਾ ਲਿਫਾਫਾ ਰੱਖਿਆ ਗਿਆ ਹੈ, ਜਿਸ ਨੂੰ ਖੋਲ੍ਹਣ 'ਤੇ ਹੱਥ ਲਿਖਤ ਪੱਤਰ ਸਾਹਮਣੇ ਆਉਂਦਾ ਹੈ।
ਸੱਦਾ ਪੱਤਰ ਦੇ ਦੂਜੇ ਪੰਨੇ 'ਤੇ ਭਗਵਾਨ ਗਣੇਸ਼ ਦੀ ਤਸਵੀਰ ਹੈ ਅਤੇ ਤੀਜੇ ਪੰਨੇ 'ਤੇ ਮਾਂ ਦੁਰਗਾ ਦੀ ਤਸਵੀਰ ਹੈ। ਇਸ ਤੋਂ ਇਲਾਵਾ ਵਿਆਹ ਦੇ ਪ੍ਰੋਗਰਾਮ ਨਾਲ ਜੁੜੀ ਸਾਰੀ ਜਾਣਕਾਰੀ ਵੀ ਇਸ ਵਿਚ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਕ ਹੋਰ ਡੱਬੇ ਵਿਚ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਗਈਆਂ ਹਨ।
ਸੱਦਾ ਪੱਤਰ ਦੇ ਅੰਦਰ ਇੱਕ ਛੋਟਾ ਜਿਹਾ ਬੈਗ ਵੀ ਰੱਖਿਆ ਹੋਇਆ ਹੈ। ਬੈਗ ਖੋਲ੍ਹਣ 'ਤੇ ਉਸ 'ਤੇ ਅਨੰਤ-ਰਾਧਿਕਾ ਦੀ ਕਢਾਈ ਵਾਲਾ ਰੁਮਾਲ ਅਤੇ ਇਕ ਦੁਪੱਟਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਅਨੰਤ ਅਬਾਨੀ ਅਤੇ ਰਾਧਿਕਾ ਮਰਚੈਂਟ ਨੇ ਆਪਣਾ ਦੂਜਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਮਨਾਇਆ ਸੀ। ਇਹ ਜਸ਼ਨ ਚਾਰ ਦਿਨਾਂ ਲਈ ਕਰੂਜ਼ 'ਤੇ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 1 ਮਾਰਚ ਤੋਂ 3 ਮਾਰਚ ਤੱਕ ਗੁਜਰਾਤ ਦੇ ਜਾਮਨਗਰ ਵਿੱਚ ਪਹਿਲਾ ਪ੍ਰੀ-ਵੈਡਿੰਗ ਜਸ਼ਨ ਮਨਾਇਆ ਗਿਆ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਹੁਣ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਅਗਲੇ ਮਹੀਨੇ ਯਾਨੀ ਜੁਲਾਈ ਵਿੱਚ ਵਿਆਹ ਕਰਨ ਜਾ ਰਹੇ ਹਨ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਤਿੰਨ ਦਿਨ ਤੱਕ ਚੱਲੇਗਾ। 12 ਜੁਲਾਈ ਤੋਂ ਸ਼ੁਰੂ ਹੋ ਕੇ 14 ਜੁਲਾਈ ਤੱਕ ਵੱਖ-ਵੱਖ ਸਮਾਗਮ ਕਰਵਾਏ ਜਾਣਗੇ। 12 ਜੁਲਾਈ ਨੂੰ ਵਿਆਹ, 13 ਜੁਲਾਈ ਨੂੰ ਸ਼ੁਭ ਸਮਾਗਮ ਅਤੇ 14 ਜੁਲਾਈ ਨੂੰ ਰਿਸੈਪਸ਼ਨ ਹੋਵੇਗਾ।
(For more news apart from Anant Ambani Wedding Card news in punjabi, stay tuned to Rozana Spokesman)