Asaduddin Owaisi: ਦਿੱਲੀ 'ਚ ਓਵੈਸੀ ਦੇ ਘਰ ਬਾਹਰ ਚਿਪਕਾਏ ਗਏ ਇਜ਼ਰਾਇਲ ਪੱਖੀ ਪੋਸਟਰ; ਸੁੱਟੀ ਗਈ ਕਾਲੀ ਸਿਆਹੀ
Published : Jun 28, 2024, 7:59 am IST
Updated : Jun 28, 2024, 7:59 am IST
SHARE ARTICLE
Asaduddin Owaisi Alleges His Delhi Residence Vandalised
Asaduddin Owaisi Alleges His Delhi Residence Vandalised

ਪੋਸਟਰਾਂ 'ਤੇ 'ਭਾਰਤ ਮਾਤਾ ਕੀ ਜੈ', 'ਮੈਂ ਇਜ਼ਰਾਈਲ ਦੇ ਨਾਲ ਹਾਂ' ਅਤੇ 'ਓਵੈਸੀ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ' ਵਰਗੇ ਨਾਅਰੇ ਲਿਖੇ ਹੋਏ ਸਨ।

Asaduddin Owaisi: ਪੰਜ ਲੋਕਾਂ ਦੇ ਇਕ ਸਮੂਹ ਨੇ ਵੀਰਵਾਰ ਸ਼ਾਮ ਨੂੰ ਦਿੱਲੀ ਵਿਚ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦੇ ਮੁਖੀ ਅਸਦੁਦੀਨ ਓਵੈਸੀ ਦੇ ਘਰ ਦੇ ਬਾਹਰ ਪੋਸਟਰ ਚਿਪਕਾਏ, ਜਿਸ ਵਿਚ ਉਨ੍ਹਾਂ ਨੂੰ ਲੋਕ ਸਭਾ ਤੋਂ ਮੁਅੱਤਲ ਕਰਨ ਦੀ ਮੰਗ ਕੀਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।

ਇਕ ਪੁਲਿਸ ਅਧਿਕਾਰੀ ਮੁਤਾਬਕ ਮੱਧ ਦਿੱਲੀ 'ਚ 34 ਅਸ਼ੋਕ ਰੋਡ ਸਥਿਤ ਓਵੈਸੀ ਦੀ ਰਿਹਾਇਸ਼ 'ਤੇ ਚਾਰ ਤੋਂ ਪੰਜ ਲੋਕ ਪਹੁੰਚੇ ਅਤੇ ਰਾਤ ਕਰੀਬ 9 ਵਜੇ ਘਰ ਦੇ ਪ੍ਰਵੇਸ਼ ਦੁਆਰ ਅਤੇ ਕੰਧ 'ਤੇ ਤਿੰਨ ਪੋਸਟਰ ਚਿਪਕਾਏ। ਪੋਸਟਰਾਂ 'ਤੇ 'ਭਾਰਤ ਮਾਤਾ ਕੀ ਜੈ', 'ਮੈਂ ਇਜ਼ਰਾਈਲ ਦੇ ਨਾਲ ਹਾਂ' ਅਤੇ 'ਓਵੈਸੀ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ' ਵਰਗੇ ਨਾਅਰੇ ਲਿਖੇ ਹੋਏ ਸਨ।

ਇਸ ਘਟਨਾ ਦੀ ਇਕ ਕਥਿਤ ਵੀਡੀਉ ਇੰਟਰਨੈਟ 'ਤੇ ਸਾਹਮਣੇ ਆਈ ਹੈ ਜਿਸ ਵਿਚ ਇਕ ਵਿਅਕਤੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਉਸ ਨੇਤਾ ਵਿਰੁਧ ਇੱਕਜੁੱਟ ਹੋ ਜਾਣਾ ਚਾਹੀਦਾ ਹੈ ਜੋ 'ਭਾਰਤ ਮਾਤਾ ਦੀ ਜੈ' ਨਹੀਂ ਬੋਲਦਾ। ਹਾਲਾਂਕਿ ਦਿੱਲੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੋਸਟਰ ਹਟਾ ਦਿਤੇ। ਇਕ ਅਧਿਕਾਰੀ ਨੇ ਦਸਿਆ ਕਿ ਜਿਨ੍ਹਾਂ ਲੋਕਾਂ ਨੇ ਪੋਸਟਰ ਲਗਾਏ ਸਨ, ਉਹ ਉਦੋਂ ਤਕ ਉੱਥੋਂ ਚਲੇ ਗਏ ਸਨ।

ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਉਹ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੋਰ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਸਮੇਂ ਓਵੈਸੀ ਦੇ "ਜੈ ਫਲਸਤੀਨ" ਕਹਿਣ 'ਤੇ ਇਤਰਾਜ਼ ਜਤਾਇਆ ਸੀ।

ਓਵੈਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰਦੇ ਹੋਏ ਕਿਹਾ, ''ਕੁਝ 'ਅਣਪਛਾਤੇ ਬਦਮਾਸ਼ਾਂ' ਨੇ ਅੱਜ ਮੇਰੇ ਘਰ 'ਤੇ ਕਾਲੀ ਸਿਆਹੀ ਨਾਲ ਹਮਲਾ ਕੀਤਾ। ਹੁਣ ਮੈਂ ਗਿਣਤੀ ਹੀ ਭੁੱਲ ਚੁੱਕਾ ਹਾਂ ਕਿ ਦਿੱਲੀ ਵਿਚ ਮੇਰੀ ਰਿਹਾਇਸ਼ ਨੂੰ ਕਿੰਨੀ ਵਾਰ ਨਿਸ਼ਾਨਾ ਬਣਾਇਆ ਗਿਆ ਸੀ। ਜਦੋਂ ਮੈਂ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੂੰ ਪੁੱਛਿਆ ਕਿ ਇਹ ਸੱਭ ਉਨ੍ਹਾਂ ਦੇ ਨੱਕ ਹੇਠ ਕਿਵੇਂ ਹੋ ਰਿਹਾ ਹੈ, ਤਾਂ ਉਹ ਬੇਵੱਸ ਹੋ ਕੇ ਖੜ੍ਹੇ ਰਹੇ”।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਪਣੀ ਪੋਸਟ ਵਿਚ ਟੈਗ ਕਰਦੇ ਹੋਏ ਓਵੈਸੀ ਨੇ ਕਿਹਾ, “ਇਹ ਤੁਹਾਡੀ ਮੌਜੂਦਗੀ ਵਿਚ ਹੋ ਰਿਹਾ ਹੈ। ਕਿਰਪਾ ਕਰਕੇ ਸਾਨੂੰ ਦੱਸੋ ਕਿ ਸੰਸਦ ਮੈਂਬਰਾਂ ਦੀ ਸੁਰੱਖਿਆ ਦੀ ਗਰੰਟੀ ਹੋਵੇਗੀ ਜਾਂ ਨਹੀਂ”।

ਉਨ੍ਹਾਂ ਅੱਗੇ ਲਿਖਿਆ, “ਮੈਂ ਦੋ ਪੈਸੇ ਦੇ ਗੁੰਡਿਆਂ ਨੂੰ ਕਹਿਣਾ ਚਾਹੁੰਦਾ ਹਾਂ ਜੋ ਮੇਰੇ ਘਰ ਨੂੰ ਨਿਸ਼ਾਨਾ ਬਣਾਉਂਦੇ ਹਨ: ਮੈਂ ਇਸ ਤੋਂ ਡਰਦਾ ਨਹੀਂ ਹਾਂ। ਸਾਵਰਕਰ ਵਰਗੀਆਂ ਕਾਇਰਤਾ ਭਰੀਆਂ ਕਾਰਵਾਈਆਂ ਬੰਦ ਕਰੋ ਅਤੇ ਮੇਰਾ ਸਾਹਮਣਾ ਕਰਨ ਲਈ ਹਿੰਮਤ ਜੁਟਾਓ। ਸਿਆਹੀ ਸੁੱਟ ਕੇ ਜਾਂ ਪੱਥਰ ਸੁੱਟ ਕੇ ਭੱਜੋ ਨਾ”।

 (For more Punjabi news apart from Asaduddin Owaisi Alleges His Delhi Residence Vandalised, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement