ਅਪਣੀ ਕਾਮੇਡੀ ਰਾਹੀਂ ਗੁਝੀ ਚੂੰਡੀ ਵੱਢਣ ਵਾਲਾ ਪੰਕਜ ਕਪੂਰ ਹੋਇਆ 63 ਸਾਲ ਦਾ
Published : May 29, 2018, 11:09 am IST
Updated : May 29, 2018, 11:09 am IST
SHARE ARTICLE
Pankaj Kapoor
Pankaj Kapoor

ਬਾਲੀਵੁਡ ਅਤੇ ਟੀਵੀ ਅਦਾਕਾਰ ਪੰਕਜ ਕਪੂਰ ਦਾ ਅੱਜ 64ਵਾਂ ਜਨਮਦਿਨ ਹੈ। ਪੰਕਜ ਨੂੰ ਉਨ੍ਹਾਂ ਦੀ ਚੰਗੇ ਐਕਟਿੰਗ ਲਈ ਜਾਣਿਆ ਜਾਂਦਾ ਹੈ। ਹੱਲਾ ਬੋਲ, ਮੈਂ ਪ੍ਰੇਮ ਕੀ ਦੀ...

ਮੁੰਬਈ : ਬਾਲੀਵੁਡ ਅਤੇ ਟੀਵੀ ਅਦਾਕਾਰ ਪੰਕਜ ਕਪੂਰ ਦਾ ਅੱਜ 64ਵਾਂ ਜਨਮਦਿਨ ਹੈ। ਪੰਕਜ ਨੂੰ ਉਨ੍ਹਾਂ ਦੀ ਚੰਗੇ ਐਕਟਿੰਗ ਲਈ ਜਾਣਿਆ ਜਾਂਦਾ ਹੈ। ਹੱਲਾ ਬੋਲ, ਮੈਂ ਪ੍ਰੇਮ ਕੀ ਦੀਵਾਨੀ ਹੂੰ, ਰਾਮ ਜਾਨੇ, ਮੁਸਾਫ਼ਰ, ਚਮੇਲੀ ਕੀ ਸ਼ਾਦੀ ਵਰਗੀਆਂ ਕਈ ਬਾਲੀਵੁਡ ਫ਼ਿਲਮਾਂ 'ਚ ਪੰਕਜ ਨੇ ਅਪਣੀ ਐਕਟਿੰਗ ਦਾ ਲੋਹਾ ਮਣਵਾਇਆ ਹੈ। ਫ਼ਿਲਮ ਮਕਬੂਲ ਲਈ ਫ਼ਿਲਮਫ਼ੇਅਰ ਬੈਸਟ ਐਕਟਰ ਦਾ ਅਵਾਰਡ ਵੀ ਹਾਸਲ ਕੀਤਾ।

Happy birthday Pankaj Kapoor Happy birthday Pankaj Kapoor

ਪੰਕਜ ਕਪੂਰ ਦਾ ਜਨਮ ਅੱਜ ਹੀ ਦੇ ਦਿਨ ਸਾਲ 1954 ਨੂੰ ਪੰਜਾਬ ਦੇ ਲੁਧਿਆਨਾ 'ਚ ਹੋਇਆ ਸੀ। ਪੰਕਜ ਦੇ ਬੇਟੇ ਸ਼ਾਹਿਦ ਕਪੂਰ ਬਾਲੀਵੁਡ ਦੇ ਮਸ਼ਹੂਰ ਅਦਾਕਾਰ ਹਨ। 80 ਦੇ ਦਹਾਕੇ 'ਚ ਪੰਕਜ ਨੇ ਅਪਣੇ ਐਕਟਿੰਗ ਕਰਿਅਰ ਦੀ ਸ਼ੁਰੂਆਤ ਨਾਟਕ ਕਰਮਚੰਦ ਤੋਂ ਕੀਤੀ ਸੀ। ਸਾਲ 1983 'ਚ ਜਾਨੇ ਭੀ ਦੋ ਯਾਰੋਂ ਤੋਂ ਫ਼ਿਲਮਾਂ 'ਚ ਅਪਣਾ ਐਕਟਿੰਗ ਕਰਿਅਰ ਸ਼ੁਰੂ ਕੀਤਾ। ਇਨ੍ਹਾਂ ਨੇ ਅਪਣੇ ਕਰਿਅਰ ਵਿਚ ਦੋ ਫ਼ਿਲਮਾਂ ਮੌਸਮ (2011), ਮੋਹਨਦਾਸ (1998) ਵੀ ਬਣੀ।

Birthday of Pankaj Kapoor Birthday of Pankaj Kapoor

ਗੱਲ ਕਰੀਏ ਪੰਕਜ ਦੇ ਫ਼ਿਲਮੀ ਸਫ਼ਰ ਦੀ ਤਾਂ ਉਨ੍ਹਾਂ ਨੇ ਸ਼ਯਨ ਬੇਨੇਗਲ ਦੀ ਫ਼ਿਲਮ ਆਰੋਹਣ ਤੋਂ ਅਪਣੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਪੰਕਜ ਦੇ ਸਮੇਂ 'ਚ ਕਲਾ ਫ਼ਿਲਮਾਂ ਨਹੀਂ ਬਣਦੀਆਂ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਉਸ ਦੌਰ 'ਚ ਉਹ ਫ਼ਿਲਮਾਂ ਦੀ ਸੱਭ ਦੀ ਅੱਖਾਂ ਦੇ ਤਾਰੇ ਬਣ ਗਏ। ਪੰਕਜ ਦੀ ਪਹਿਲੀ ਨੈਸ਼ਨਲ ਅਵਾਰਡ ਵਿਨਿੰਗ ਫ਼ਿਲਮ ਰਾਖ਼ ਸੀ, ਜਿਸ 'ਚ ਆਮੀਰ ਖਾਨ ਨੇ ਮੁੱਖ ਭੂਮਿਕਾ ਦੀ ਭੂਮਿਕਾ ਨਿਭਾਈ ਸੀ। ਫ਼ਿਲਮ ਮੌਸਮ ਤੋਂ ਪੰਕਜ ਨੇ ਹਿੰਦੀ ਸਿਨੇਮਾ 'ਚ ਬਤੌਰ ਨਿਰਦੇਸ਼ਨ ਅਪਣਾ ਡੈਬਿਊ ਕੀਤਾ।

Pankaj Kapoor turn 63Pankaj Kapoor turn 63

ਇਸ ਫ਼ਿਲਮ 'ਚ ਉਨ੍ਹਾਂ ਨੇ ਅਪਣੇ ਬੇਟੇ ਸ਼ਾਹਿਦ ਕਪੂਰ ਨੂੰ ਹੀ ਕਾਸਟ ਕੀਤਾ ਸੀ, ਜਿਸ ਦੇ ਆਪੋਸਿਟ ਉਨ੍ਹਾਂ ਨੇ ਸੋਨਮ ਕਪੂਰ ਨੂੰ ਸਾਇਨ ਕੀਤਾ ਸੀ ਪਰ ਉਨ੍ਹਾਂ ਦੀ ਇਹ ਫ਼ਿਲਮ ਬਾਕਸ - ਆਫ਼ਿਸ 'ਤੇ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ। ਉਨ੍ਹਾਂ ਨੇ ਕਈ ਟੀਵੀ ਸ਼ੋਅ 'ਚ ਕੰਮ ਕੀਤੇ ਪਰ ਉਨ੍ਹਾਂ ਨੂੰ ਅਪਣੀ ਅਸਲੀ ਪਹਿਚਾਣ ਸਬ ਟੀਵੀ ਦੇ ਨਾਟਕ ਆਫ਼ਿਸ - ਆਫ਼ਿਸ ਤੋਂ ਮਿਲੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement