
ਹਾਲ ਹੀ 'ਚ ਫ਼ਿਲਮ 'ਦਗੰਲ' ਤੋਂ ਮਸ਼ਹੂਰ ਹੋਏ ਡਾਇਰੈਕਟਰ ਨਿਤੇਸ਼ ਤੀਵਾਰੀ ਨੂੰ ਲੈ ਕੇ ਚਰਚਾ ਸੀ ਕਿ ਹੁਣ ਉਨ੍ਹਾਂ ਦੀ ਅਗਲੀ ਫ਼ਿਲਮ 'ਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ...
ਮੁੰਬਈ : ਹਾਲ ਹੀ 'ਚ ਫ਼ਿਲਮ 'ਦਗੰਲ' ਤੋਂ ਮਸ਼ਹੂਰ ਹੋਏ ਡਾਇਰੈਕਟਰ ਨਿਤੇਸ਼ ਤੀਵਾਰੀ ਨੂੰ ਲੈ ਕੇ ਚਰਚਾ ਸੀ ਕਿ ਹੁਣ ਉਨ੍ਹਾਂ ਦੀ ਅਗਲੀ ਫ਼ਿਲਮ 'ਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆ ਸਕਦੇ ਹਨ। ਖ਼ਬਰਾਂ ਦੀਆਂ ਮੰਨੀਏ ਤਾਂ ਸਾਜਿਦ ਨਾਡਿਆਡਵਾਲਾ ਅਤੇ ਫਾਕਸ ਸਟਾਰ ਸਟੂਡੀਓ ਦੇ ਬੈਨਰ ਤਲੇ ਬਣ ਰਹੀ ਇਸ ਫ਼ਿਲਮ 'ਚ ਸੁਸ਼ਾਂਤ ਇੰਜੀਨੀਅਰ ਬਣੇ ਦਿਖਾਈ ਦੇਣਗੇ।
Shraddha and Sushant can work together
ਇਸ ਨਾਲ ਹੀ ਹੁਣ ਸੁਣਨ 'ਚ ਆ ਰਿਹਾ ਹੈ ਕਿ ਇਸ ਫ਼ਿਲਮ 'ਚ ਮੁਖ ਅਦਾਕਾਰ ਦੇ ਤੌਰ 'ਤੇ ਸ਼ਰੱਧਾ ਕਪੂਰ ਨੂੰ ਫ਼ਾਈਨਲ ਕਰ ਲਿਆ ਗਿਆ ਹੈ। ਦਸਿਆ ਜਾਂਦਾ ਹੈ ਕਿ ਇਹ ਅਨਾਮ ਫ਼ਿਲਮ ਅਗਲੇ ਸਾਲ 30 ਅਗਸਤ ਤਕ ਰਿਲੀਜ਼ ਹੋ ਸਕਦੀ ਹੈ। ਇਸ ਬਾਰੇ 'ਚ ਨਿਤੇਸ਼ ਨੇ ਹਾਲ ਹੀ 'ਚ ਟਵੀਟ ਕਰ ਲਿਖਿਆ ਕਿ ਇਕ ਅਜਿਹੀ ਕਹਾਣੀ ਜਿਸ ਨੂੰ ਦਿਖਾਉਣ ਲਈ ਮੈਂ ਕਾਫ਼ੀ ਉਤਸਾਹਿਤ ਹਾਂ। ਇਹ 30 ਅਗਸਤ 2019 ਨੂੰ ਰਿਲੀਜ਼ ਹੋਵੇਗੀ। ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਇਸ ਫ਼ਿਲਮ ਦੀ ਸ਼ੂਟਿੰਗ ਨਵੰਬਰ ਤੋਂ ਸ਼ੁਰੂ ਕਰ ਦਿਤੀ ਜਾਵੇਗੀ।
Nitesh Tiwari
ਦਸਿਆ ਜਾਂਦਾ ਹੈ ਕਿ ਇਸ ਫ਼ਿਲਮ 'ਚ ਕੰਮ ਕਰਨ ਲਈ ਸ਼ਰੱਧਾ ਕਾਫ਼ੀ ਬੇਕਰਾਰ ਹਨ, ਜਿਸ ਲਈ ਉਨ੍ਹਾਂ ਨੇ ਮੇਕਰਜ਼ ਤੋਂ ਕਈ ਵਾਰ ਮੀਟਿੰਗ ਵੀ ਕੀਤੀ ਹੈ ਪਰ ਹੁਣ ਤਕ ਫਿਲਮ ਸਾਈਨ ਨਹੀਂ ਕੀਤੀ ਹੈ। ਦੂਜੇ ਪਾਸੇ ਅਦਾਕਾਰ ਸੁਸ਼ਾਂਤ ਵੀ ਇਹਨਾਂ ਦਿਨੀਂ ਅਪਣੀ ਫ਼ਿਲਮ ਕੇਦਾਰਨਾਥ ਦੀ ਸ਼ੂਟਿੰਗ 'ਚ ਵਿਅਸਤ ਚਲ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਦਸੰਬਰ ਤਕ ਇਹ ਰਿਲੀਜ਼ ਹੋ ਸਕਦੀ ਹੈ।
Shraddha and Sushant's movie
ਇਸ ਤੋਂ ਬਾਅਦ ਅਗਲੇ ਦੋ ਮਹੀਨੇ ਤਕ ਸੁਸ਼ਾਂਤ ਅੰਗਰੇਜ਼ੀ ਫ਼ਿਲਮ 'ਦ ਫਾਲਟ ਇਨ ਆਵਰ ਸਟਾਰਜ਼' ਦੇ ਹਿੰਦੀ ਰਿਮੇਕ ਲਈ ਡੇਟਸ ਦੇ ਚੁਕੇ ਹਨ। ਉਥੇ ਹੀ ਸ਼ੱਰਧਾ, 'ਸਾਹੋ' ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਸ਼ਾਹਿਦ ਨਾਲ 'ਬੱਤੀ ਗੁੱਲ' ਮੀਟਰ ਚਾਲੂ ਨੂੰ ਲੈ ਕੇ ਵਿਅਸਤ ਚਲ ਰਹੀ ਹੈ। ਜਿਸ ਤੋਂ ਬਾਅਦ ਸ਼ਰਧਾ, ਸਾਇਨਾ ਨੇਹਵਾਲ 'ਤੇ ਬਣ ਰਹੀ ਬਾਇਓਪਿਕ ਲਈ ਸਤੰਬਰ ਤਕ ਵਿਅਸਤ ਰਹੇਗੀ। ਅਜਿਹੇ ਦਸਿਆ ਜਾਂਦਾ ਹੈ ਕਿ ਸ਼ਾਹਿਦ ਨਾਲ ਸ਼ੂਟਿੰਗ ਖ਼ਤਮ ਕਰ ਕੇ ਸ਼ੱਰਧਾ ਵਾਪਸ ਮੁੰਬਈ ਆ ਚੁਕੀ ਹੈ।