442 ਰੁਪਏ ਦੇ ਦੋ 2 ਕੇਲੇ ਦੇਣੇ ਪੰਜ ਤਾਰਾ ਹੋਟਲ ਨੂੰ ਪਏ ਭਾਰੀ, ਲੱਗਿਆ ਭਾਰੀ ਜੁਰਮਾਨਾ
Published : Jul 29, 2019, 10:13 am IST
Updated : Jul 29, 2019, 10:13 am IST
SHARE ARTICLE
Fined Rs 25,000 for billing Rs 442 for bananas
Fined Rs 25,000 for billing Rs 442 for bananas

ਬਾਲੀਵੁੱਡ ਅਦਾਕਾਰ ਰਾਹੁਲ ਬੋਸ ਨੇ ਕੁਝ ਦਿਨ ਪਹਿਲਾ ਇੱਕ ਪੰਜ ਤਾਰਾ ਹੋਟਲ 'ਚ ਪਰੋਸੇ ਗਏ 442 ਰੁਪਏ ਦੇ ਦੋ ....

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਰਾਹੁਲ ਬੋਸ ਨੇ ਕੁਝ ਦਿਨ ਪਹਿਲਾ ਇੱਕ ਪੰਜ ਤਾਰਾ ਹੋਟਲ 'ਚ ਪਰੋਸੇ ਗਏ 442 ਰੁਪਏ ਦੇ ਦੋ ਕੇਲਿਆਂ ਦਾ ਬਿੱਲ ਸ਼ੇਅਰ ਕਰ ਸ਼ੋਸਲ ਮੀਡੀਆ ਤੇ ਖਲਬਲੀ ਮਚਾ ਦਿੱਤੀ ਸੀ। ਹੁਚਣ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਨੂੰ 25,000 ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ। ਅਦਾਕਾਰ ਰਾਹੁਲ ਬੋਸ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਆਬਕਾਰੀ ਤੇ ਕਰ ਵਿਭਾਗ ਨੇ ਹੋਟਲ ਨੂੰ ਸੀਜੀਐਸਟੀ ਦੀ ਧਾਰਾ 11 ਦਾ ਦੋਸ਼ੀ ਪਾਇਆ ਹੈ।

Fined Rs 25,000 for billing Rs 442 for bananasFined Rs 25,000 for billing Rs 442 for bananas

ਰਾਹੁਲ ਬੋਸ ਇਨ੍ਹੀਂ ਦਿਨੀਂ ਚੰਡੀਗੜ੍ਹ ‘ਚ ਸ਼ੂਟਿੰਗ ਕਰ ਰਹੇ ਹਨ। ਉਹ ਇੱਥੇ ਇਕ ਫਾਈਵ ਸਟਾਰ ਹੋਟਲ ‘ਚ ਰੁਕੇ ਜਿਥੇ ਉਨ੍ਹਾਂ ਦੋ ਕੇਲੇ ਆਰਡਰ ਕੀਤੇ ਤੇ ਉਨ੍ਹਾਂ ਨੂੰ 442.50 ਰੁਪਏ ਦਾ ਬਿੱਲ ਮਿਲਿਆ। ਇਸ ਪਿੱਛੋਂ ਉਨ੍ਹਾਂ ਟਵੀਟ ਕਰ ਵੀਡੀਓ ਸ਼ੇਅਰ ਕੀਤੀ। ਕੁਝ ਲੋਕਾਂ ਨੇ ਬੋਸ ਦੇ ਹੱਕ ਤੇ ਕੁਝ ਨੇ ਉਸ ਦੇ ਵਿਰੋਧ ਵਿੱਚ ਟਿੱਪਣੀਆਂ ਕੀਤੀਆਂ ਸੀ।

Fined Rs 25,000 for billing Rs 442 for bananasFined Rs 25,000 for billing Rs 442 for bananas

ਰਾਹੁਲ ਬੋਸ ਦੀ ਇਹ ਵੀਡੀਓ ਕੁਝ ਹੀ ਪਲਾਂ ਵਿੱਚ ਵਾਇਰਲ ਹੋ ਗਈ ਤੇ ਬਹੁਤੇ ਲੋਕਾਂ ਨੇ ਇਸ ਨੂੰ ਹੋਟਲ ਦੀ ਅੰਨ੍ਹੀ ਲੁੱਟ ਕਰਾਰ ਦਿੱਤਾ ਹੈ। ਬੋਸ ਦੀ ਵੀਡੀਓ ਸਾਹਮਣੇ ਆਉਣ ਬਾਅਦ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਹੋਟਲ ਵੱਲੋਂ ਤਾਜ਼ੇ ਫਲਾਂ ਤੋਂ ਵਸਤੂ ਤੇ ਸੇਵਾ ਕਰ (GST) ਵਸੂਲੇ ਜਾਣ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਸੀ। ਹੁਣ ਹੋਟਲ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਏਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement