
ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਕੁਮਕੁਮ ਦਾ ਦੇਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ। ਇਸ ਖ਼ਬਰ ਤੋਂ ਬਾਅਦ ਬਾਲੀਵੁਡ ਵਿਚ ਸੋਗ ਦੀ ਲਹਿਰ ਦੌੜ ਗਈ
ਨਵੀਂ ਦਿੱਲੀ, 28 ਜੁਲਾਈ: ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਕੁਮਕੁਮ ਦਾ ਦੇਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ। ਇਸ ਖ਼ਬਰ ਤੋਂ ਬਾਅਦ ਬਾਲੀਵੁਡ ਵਿਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਦੇਹਾਂਤ ਉਤੇ ਮਸ਼ਹੂਰ ਅਦਾਕਾਰ ਜਗਦੀਪ ਦੇ ਬੇਟੇ ਨਾਵੇਦ ਜਾਫ਼ਰੀ ਦੇ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, ''ਅਸੀ ਇਕ ਹੋਰ ਰਤਨ ਗੁਆ ਲਿਆ।
Kumkum
ਮੈਂ ਬਚਪਨ ਤੋਂ ਇਨ੍ਹਾਂ ਨੂੰ ਜਾਣਦਾ ਸਾਂ। ਉਹ ਸਾਡੇ ਲਈ ਪਰਵਾਰ ਸਨ। ਇਕ ਚੰਗੀ ਇਨਸਾਨ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ, ਕੁਮਕੁਮ ਆਂਟੀ।'' ਕੁਮਕੁਮ ਨੇ ਅਪਣੇ ਜੀਵਨ ਵਿਚ 100 ਤੋਂ ਵਧੇਰੇ ਬਾਲੀਵੁਡ ਫ਼ਿਲਮਾਂ ਵਿਚ ਕੰਮ ਕੀਤਾ ਹੈ, ਜਿਨ੍ਹਾਂ ਵਿਚ 'ਮਦਰ ਇੰਡੀਆ', 'ਕੋਹੇਨੂਰ' ਜਿਹੀਆਂ ਫ਼ਿਲਮਾਂ ਦੇ ਨਾਂ ਵੀ ਸ਼ਾਮਲ ਹਨ।