
ਸਾਡੀਆਂ ਕੁੜੀਆਂ, ਪਿਆਰ ਤੇ ਇੱਜ਼ਤ ਪ੍ਰਿਅੰਕਾ ਚੋਪੜਾ ਤੇ ਲਿਲੀ ਸਿੰਘ। ਸਾਨੂੰ ਮਾਣ ਹੈ ਸਾਡੀਆਂ ਕੁੜੀਆਂ ’ਤੇ, ਜਿਨ੍ਹਾਂ ਨੇ ਹਾਲੀਵੁੱਡ ’ਚ ਜਾ ਕੇ ਧੱਕ ਪਾਈ ਹੈ।’’
ਸੈਨਫਰਾਸਿਸਕੋ – ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅਜ਼ ਜ਼ਬਰਦਸਤ ਹੁੰਦੇ ਹਨ ਤੇ ਉਹਨਾਂ ਦੇ ਸ਼ੋਅ ਵਿਚ ਵੱਡੀ ਗਿਣਤੀ ਵਿਚ ਉਹਨਾਂ ਦੇ ਫੈਨਸ ਪਹੁੰਚਦੇ ਹਨ।
ਹਾਲ ਹੀ ’ਚ ਦਿਲਜੀਤ ਦੋਸਾਂਝ ਦਾ ਲਾਸ ਏਂਜਲਸ ’ਚ ਲਾਈਵ ਸ਼ੋਅ ਸੀ। ਇਸ ਦੌਰਾਨ ਦਿਲਜੀਤ ਦੋਸਾਂਝ ਦੇ ਸ਼ੋਅ ’ਚ ਉਚੇਤੇ ਤੌਰ ’ਤੇ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਪੰਜਾਬ ਤੋਂ ਹਾਲੀਵੁੱਡ ਤੱਕ ਨਾਂ ਕਮਾਉਣ ਵਾਲੀ ਲਿਲੀ ਸਿੰਘ ਪਹੁੰਚੀਆਂ।
ਦਿਲਜੀਤ ਦੋਸਾਂਝ ਨੇ ਇਨ੍ਹਾਂ ਦੋਵਾਂ ਨਾਲ ਸ਼ੋਅ ਦੌਰਾਨ ਮੁਲਾਕਾਤ ਕੀਤੀ ਤੇ ਉਹਨਾਂ ਨਾਲ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ’ਚ ਦਿਲਜੀਤ ਪ੍ਰਿਅੰਕਾ ਤੇ ਲਿਲੀ ਦੋਨੋਂ ਨਜ਼ਰ ਆ ਰਹੇ ਹਨ। ਦਲਜੀਤ ਨੇ ਤਸਵੀਰਾਂ ਸਾਂਝੀਆਂ ਕਰ ਕੇ ਲਿਖਿਆ, ‘‘ਸਾਡੀਆਂ ਕੁੜੀਆਂ, ਪਿਆਰ ਤੇ ਇੱਜ਼ਤ ਪ੍ਰਿਅੰਕਾ ਚੋਪੜਾ ਤੇ ਲਿਲੀ ਸਿੰਘ। ਸਾਨੂੰ ਮਾਣ ਹੈ ਸਾਡੀਆਂ ਕੁੜੀਆਂ ’ਤੇ, ਜਿਨ੍ਹਾਂ ਨੇ ਹਾਲੀਵੁੱਡ ’ਚ ਜਾ ਕੇ ਧੱਕ ਪਾਈ ਹੈ।’’