
ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦਾ ਮੰਨਣਾ ਹੈ ਕਿ ਸਾਲ ਭਰ ਦੇ ਰੁੱਝੇ ਹੋਏ ਸੈਸ਼ਨ ਤੋਂ ਬਾਅਦ ਅਖ਼ੀਰ ਵਿਚ ਪ੍ਰੀਮੀਅਰ...
ਮੁੰਬਈ (ਭਾਸ਼ਾ) : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦਾ ਮੰਨਣਾ ਹੈ ਕਿ ਸਾਲ ਭਰ ਦੇ ਰੁੱਝੇ ਹੋਏ ਸੈਸ਼ਨ ਤੋਂ ਬਾਅਦ ਅਖ਼ੀਰ ਵਿਚ ਪ੍ਰੀਮੀਅਰ ਬੈਡਮਿੰਟਨ ਲੀਗ ਖੇਡਣ ਨਾਲ ਸਰੀਰ ਉਤੇ ਅਸਰ ਪੈਂਦਾ ਹੈ। ਸਾਇਨਾ ਨੇ ਕਿਹਾ, ‘ਹਰ ਕੋਈ ਅਪਣਾ 100 ਫ਼ੀਸਦੀ ਦੇਣਾ ਅਤੇ ਜਿੱਤਣਾ ਚਾਹੁੰਦਾ ਹੈ ਪਰ ਇਹ ਸਾਲ ਦੇ ਅਖ਼ੀਰ ਵਿਚ ਹੁੰਦੀ ਹੈ ਅਤੇ ਕਈ ਵਾਰ ਸਰੀਰ ਉਤੇ ਅਸਰ ਪੈਂਦਾ ਹੈ। ਖਿਡਾਰੀਆਂ ਲਈ ਇਹ ਸੌਖਾ ਨਹੀਂ ਹੈ। ਇਹ ਸਭ ਤੋਂ ਔਖੇ ਟੂਰਨਮੈਂਟ ਵਿਚੋਂ ਇਕ ਹੈ ਪਰ ਸਾਰੇ ਹੀ ਅਪਣਾ ਵਲੋਂ ਵਧੀਆ ਤੋਂ ਵਧੀਆਂ ਪ੍ਰਦਰਸ਼ਨ ਕਰਦੇ ਹਨ।’
Saina Nehwal9 ਟੀਮਾਂ ਦੀ ਲੀਗ ਵਿਚ ਉੱਤਰ-ਪੂਰਬੀ ਵਾਰੀਅਰਸ ਦੀ ਕਪਤਾਨ ਸਾਇਨਾ ਤੋਂ ਪੁੱਛਿਆ ਗਿਆ ਸੀ ਕਿ ਕੀ ਖਿਡਾਰੀ ਸੁਪਰ ਸੀਰੀਜ਼ ਟੂਰਨਾਮੈਂਟਜ਼ ਦੀ ਤਰ੍ਹਾਂ ਪੀਬੀਐਲ ਵਿਚ ਪ੍ਰਦਰਸ਼ਨ ਕਰ ਸਕਦੇ ਹਨ। ਸਾਇਨਾ ਨੇ ਕਿਹਾ, ‘ਇਹ ਇਕ ਟੂਰਨਮੈਂਟ ਦੀ ਤਰ੍ਹਾਂ ਨਹੀਂ ਸਗੋਂ ਟੀਮ ਮੁਕਾਬਲਾ ਹੈ ਜਿਸ ਨੂੰ ਖੇਡਣ ਵਿਚ ਮਜ਼ਾ ਆਉਂਦਾ ਹੈ। ਸਾਡੇ ਲਈ ਇਹ ਤਿਉਹਾਰ ਦੀ ਤਰ੍ਹਾਂ ਹੈ। ਇਸ ਨਾਲ ਨੌਜਵਾਨਾਂ ਨੂੰ ਵੀ ਫ਼ਾਇਦਾ ਹੁੰਦਾ ਹੈ ਅਤੇ ਇਸ ਦੀ ਵਜ੍ਹਾ ਨਾਲ ਖੇਡ ਦਾ ਪ੍ਰਚਾਰ ਹੋ ਰਿਹਾ ਹੈ।’
Sainaਓਲੰਪਿਕ ਅਤੇ ਵਰਲਡ ਚੈਂਪੀਅਨ ਕੈਰੋਲਿਨਾ ਮਾਰਿਨ ਨੇ ਕਿਹਾ, ‘ਦਬਾਅ ਇਕਦਮ ਵੱਖ ਤਰ੍ਹਾਂ ਦਾ ਹੈ। ਅਸੀਂ ਅਪਣੇ ਬਾਰੇ ਨਹੀਂ ਟੀਮ ਦੇ ਬਾਰੇ ਸੋਚਣਾ ਹੈ।’ ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ ਕਿ ਇਸ ਲੀਗ ਨਾਲ ਕਿਦੰਬੀ ਸ਼੍ਰੀਕਾਂਤ ਵਰਗੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਵੀ ਅਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨ ‘ਚ ਮਦਦ ਮਿਲੀ ਹੈ। ਉਨ੍ਹਾਂ ਨੇ ਕਿਹਾ, ‘ਸ਼੍ਰੀਕਾਂਤ ਨੂੰ ਇਸ ਲੀਗ ਨਾਲ ਕਾਫ਼ੀ ਫ਼ਾਇਦਾ ਮਿਲਿਆ ਹੈ। ਇਸ ਨਾਲ ਡਬਲ ਖਿਡਾਰੀਆਂ ਨੂੰ ਵੀ ਬਹੁਤ ਫ਼ਾਇਦਾ ਮਿਲਿਆ ਹੈ।’