ਬੰਗਾਲੀ ਗੀਤ ਗਾਉਣ ਕਰਕੇ ਬਾਲੀਵੁੱਡ ਗਾਇਕ ਸ਼ਾਨ ਤੇ ਹੋਇਆ ਹਮਲਾ 
Published : Oct 30, 2018, 10:22 am IST
Updated : Oct 30, 2018, 10:24 am IST
SHARE ARTICLE
Shaan
Shaan

ਬਾਲੀਵੁੱਡ ਦੇ ਸਦਾਬਹਾਰ ਗਾਇਕ ਸ਼ਾਨ (ਸ਼ਾਂਤਨੁ ਮੁਖਰਜੀ) ਹਾਲ ਹੀ ਵਿਚ ਅਸਮ ਦੇ ਗੁਵਾਹਾਟੀ ਵਿਚ ਲਾਇਵ ਕਨਸਰਟ ਲਈ ਪਹੁੰਚੇ ਸਨ ਪਰ ਇਸ ਪਰੋਗਰਾਮ ਦੌਰਾਨ ਉਨ੍ਹਾਂ ......

ਬਾਲੀਵੁੱਡ ਦੇ ਸਦਾਬਹਾਰ ਗਾਇਕ ਸ਼ਾਨ (ਸ਼ਾਂਤਨੁ ਮੁਖਰਜੀ) ਹਾਲ ਹੀ ਵਿਚ ਅਸਮ ਦੇ ਗੁਵਾਹਾਟੀ ਵਿਚ ਲਾਇਵ ਕਨਸਰਟ ਲਈ ਪਹੁੰਚੇ ਸਨ ਪਰ ਇਸ ਪਰੋਗਰਾਮ ਦੌਰਾਨ ਉਨ੍ਹਾਂ 'ਤੇ ਹਮਲਾ ਹੋ ਗਿਆ। ਪਾਰਸ਼ਵ ਗਾਇਕ ਸ਼ਾਨ ਉਸ ਵਕਤ ਹਮਲੇ ਦਾ ਸ਼ਿਕਾਰ ਹੋ ਗਏ ਜਦੋਂ ਉਹ ਲਾਇਵ ਸ਼ੋ ਵਿਚ ਸਟੇਜ ਤੇ ਪ੍ਰਦਰਸ਼ਨ ਕਰ ਰਹੇ ਸਨ। ਦੱਸ ਦਈਏ ਕਿ ਪਰੋਗਰਾਮ ਵਿਚ ਮੌਜੂਦ ਇਕ ਸ਼ਖਸ ਨੇ ਉਨ੍ਹਾਂ 'ਤੇ ਪੱਥਰ ਅਤੇ ਕਾਗਜ਼ ਦੇ ਗੋਲੇ ਸੁੱਟ ਦਿਤੇ। ਅਸਮ ਦੇ ਗੁਵਾਹਾਟੀ ਵਿਚ ਲਾਇਵ ਕੰਸਰਟ  ਦੇ ਦੌਰਾਨ ਬਾਲੀਵੁਡ ਗਾਇਕ ਸ਼ਾਨ (ਸ਼ਾਂਤਨੁ ਮੁਖਰਜੀ) ਦੇ ਉਪਰ ਪੇਪਰ ਬਾਲ ਅਤੇ ਪੱਥਰ ਨਾਲ ਹਮਲਾ ਕੀਤਾ ਗਿਆ।

shaan shaan

ਦੱਸ ਦਈਏ ਕਿ ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਸ਼ਾਨ ਸਟੇਜ ਉੱਤੇ ਆਪਣਾ ਪਰਫਾਰਮ  ਦੇ ਰਹੇ ਸਨ। ਇਸ ਸ਼ੋ ਵਿਚ ਸ਼ਾਨ ਦੇ ਬੰਗਾਲੀ ਵਿਚ ਗੀਤ ਗਾਉਣ ਨਾਲ ਵਿਵਾਦ ਹੋਣ ਲਗਾ। ਵਿਵਾਦ ਵਧਦਾ ਵੇਖ ਸ਼ਾਨ ਨਰਾਜ਼ ਹੋਕੇ ਵਿਚ ਹੀ ਲਾਇਵ ਕੰਸਰਟ ਛੱਡ ਗਏ । ਦੱਸ ਦਈਏ ਕਿ ਸ਼ਾਨ ਨੂੰ ਕੋਈ ਨੁਕਸਾਨ ਨਹੀਂ ਪਹੂੰਚੀ ਹੈ ਉਹ ਸੁਰੱਖਿਅਤ ਹਨ। ਸ਼ੋਅ ਦੇ ਵਿਚ ਹੋਏ ਹੰਗਾਮੇ ਦਾ ਇਕ ਵੀਡੀਓ ਸਾਹਮਣੇ ਆਇਆ ਹੈ।ਇਸ ਵੀਡੀਓ ਵਿਚ ਵਿਖਾਇਆ ਗਿਆ ਕਿ ਕਿਵੇਂ ਕੁੱਝ ਲੋਕ ਸ਼ੋ ਵਿਚ ਕੁਰਸੀਆਂ ਤੋੜਦੇ ਇਸ ਸ਼ੋਅ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਪਣਾ ਗੁੱਸਾ ਸਾਫ਼ ਕਰ ਰਹੇ ਹੋ। 

shaan shaan

ਮੀਡਿਆ ਰਿਪੋਟਰ ਮੁਤਾਬਕ ਇਹ ਮਾਮਲਾ ਉਦੋਂ ਹੋਇਆ ਜਦੋਂ ਸਟੇਜ਼ ਤੇ ਸ਼ਾਨ ਨੇ ਬੰਗਾਲੀ ਗਾਨਾ ਗਾਨਾ ਸ਼ੁਰੂ ਕੀਤਾ ਹੈ ਅਤੇ ਉੱਥੇ ਮੌਜੂਦ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਹੂਟਿੰਗ ਸ਼ੁਰੂ ਕਰ ਦਿਤੀ।ਸ਼ਾਨ ਦੇ ਪ੍ਰਸ਼ੰਸਕਾ ਕਹਿਣ ਲੱਗੇ ਕਿ ਇਹ ਬੰਗਾਲ ਨਹੀਂ ਅਸਮ ਹੈ। ਇਸ ਮਾਮਲੇ 'ਤੇ ਸ਼ਾਨ ਨੇ ਵੀ ਸਫਾਈ ਦਿਤੀ।ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ  ਇੱਅਤੇ ਇਹ ਇਕ ਕਲਾਕਾਰ  ਦੇ ਨਾਲ ਅਜਿਹਾ ਕਰਨਾ ਗਲਤ ਹੈ ।ਜਿਸ ਤੋਂ ਬਾਅਦ ਸ਼ਾਨ ਪ੍ਰੋਗਰਾਮ ਅੱਧ ਵਿਚਕਾਰ 'ਚ ਛੱਡ ਕੇ ਚਲੇ ਗਏ ।

ਪਰੋਗਰਾਮ ਆਯੋਜਕਾਂ ਨੇ ਵੀ ਇਸ ਹਾਦਸੇ ਤੋਂ ਬਾਅਦ ਸ਼ਾਨ ਤੋਂ ਮਾਫੀ ਮੰਗੀ ਅਤੇ ਹੰਗਾਮਾ ਕਰਨ ਵਾਲੇ ਲੋਕਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ। 

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement