ਹਿਮਾਂਸ਼ੀ ਨੇ ਸ਼ਹਿਨਾਜ਼ ਨੂੰ ਦੱਸਿਆ ਆਪਣੇ ਤੇ ਚਾਓ ਦੇ ਬ੍ਰੇਕਅਪ ਦਾ ਕਾਰਨ
Published : Jan 31, 2020, 4:17 pm IST
Updated : Jan 31, 2020, 4:17 pm IST
SHARE ARTICLE
File
File

ਹਿਮਾਂਸ਼ੀ ਆਸਿਮ ਰਿਆਜ਼ ਦਾ ਕੁਨੈਕਸ਼ਨ ਬਣ ਕੇ ਆਈ 

ਮੁੰਬਈ- ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਵਾਈਲਡ ਕਾਰਡ ਕੰਟੇਸਟੈਂਟ ਹਿਮਾਂਸ਼ੀ ਖੁਰਾਨਾ ਨੇ ਇਕ ਵਾਰ ਫਿਰ ਬਿੱਗ ਬੌਸ ਦੇ ਘਰ 'ਚ ਵਾਪਸੀ ਕੀਤੀ ਹੈ। ਹਿਮਾਂਸ਼ੀ ਇਸ ਵਾਰ ਆਸਿਮ ਰਿਆਜ਼ ਦਾ ਕੁਨੈਕਸ਼ਨ ਬਣ ਕੇ ਆਈ ਹੈ। ਹਿਮਾਂਸ਼ੀ ਦੇ ਘਰ ਆਉਂਦਿਆਂ ਹੀ ਆਸਿਮ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਹਾਲਾਂਕਿ ਹਿਮਾਂਸ਼ੀ ਨੇ ਹਾਲੇ ਤੱਕ ਆਸਿਮ ਨੂੰ ਹਾਂ ਨਹੀਂ ਕਿਹਾ ਅਤੇ ਕਿਹਾ ਕਿ ਅਜੇ ਕੁਝ ਕਮਿਟਮੈਂਟ ਕਰਨਾ ਜਲਦਬਾਜ਼ੀ ਹੋਵੇਗਾ। 

FileFile

ਇਸ ਵਿਚਕਾਰ ਕੁਝ ਦਿਨ ਪਹਿਲੇ ਇਕ ਐਪੀਸੋਡ 'ਚ ਹਿਮਾਂਸ਼ੀ ਨੇ ਆਪਣੇ ਤੇ ਚਾਓ ਦੇ ਬ੍ਰੇਕਅਪ ਦੇ ਬਾਰੇ ਦੱਸਿਆ। ਹੁਣ ਬੀਤੇ ਐਪੀਸੋਡ 'ਚ ਹਿਮਾਂਸ਼ੀ ਖੁਰਾਨਾ ਨੇ ਕਸ਼ਮੀਰਾ ਸ਼ਾਹ ਤੇ ਆਰਤੀ ਸਿੰਘ ਨੂੰ ਉਨ੍ਹਾਂ ਦੇ ਬ੍ਰੇਕਅਪ ਦਾ ਕਾਰਨ ਦੱਸਿਆ ਹੈ। ਆਰਤੀ ਤੇ ਕਸ਼ਮੀਰਾ ਨਾਲ ਗੱਲ ਕਰਦਿਆਂ ਹਿਮਾਂਸ਼ੀ ਨੇ ਕਿਹਾ, ''ਹਰ ਕੋਈ ਮੇਰੇ ਬ੍ਰੇਕਅਪ ਕਾਰਨ ਆਸਿਮ ਨੂੰ ਹੀ ਮੰਨ ਰਿਹਾ ਹੈ ਪਰ ਚਾਓ ਤੇ ਮੇਰੇ ਵੱਖ ਹੋਣ ਦਾ ਕਾਰਨ ਆਸਿਮ ਨਹੀਂ ਸ਼ਹਿਨਾਜ਼ ਕੌਰ ਗਿੱਲ ਹੈ। 

FileFile

ਹਿਮਾਂਸ਼ੀ ਨੇ ਕਿਹਾ, ਮੇਰੇ ਪ੍ਰੇਮੀ ਦਾ ਪਰਿਵਾਰ ਸ਼ਹਿਨਾਜ਼ ਦੇ ਕਾਫੀ ਕਰੀਬ ਹੈ। ਸ਼ਹਿਨਾਜ਼ ਚਾਓ ਦੇ ਵੱਡੇ ਭਰਾ ਨੂੰ ਜਾਣਦੀ ਹੈ। ਇਸ ਲਈ ਮੇਰੀ ਤੇ ਸ਼ਹਿਨਾਜ਼ ਦੀ ਕੰਟਰੋਵਰਸੀ ਹੋਣ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਮੇਰੇ ਤੋਂ ਦੂਰੀ ਬਣਾ ਲਈ।'' ਦੱਸ ਦਈਏ ਕਿ 'ਬਿੱਗ ਬੌਸ' ਦਾ ਸਾਬਕਾ ਮੁਕਾਬਲੇਬਾਜ਼ ਸਨਾ ਖਾਨ ਹਿਮਾਂਸ਼ੀ ਦਾ ਵਤੀਰਾ ਬਿਲਕੁਲ ਪਸੰਦ ਨਹੀਂ ਆ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਹਿਮਾਂਸ਼ੀ ਆਸਿਮ ਨੂੰ ਬੇਫਕੂਫ ਬਣਾ ਰਹੀ ਹੈ। 

FileFile

ਸਨਾ ਖਾਨ ਨੇ ਹਿਮਾਂਸ਼ੀ ਦੀ ਕਲਾਸ ਲਾਉਂਦੇ ਹੋਏ ਟਵੀਟ ਕਰਦਿਆਂ ਲਿਖਿਆ, ''ਹਿਮਾਂਸ਼ੀ ਜੋ ਵੀ ਰਸ਼ਮੀ ਨਾਲ ਗੱਲਾਂ ਕਰ ਰਹੀ ਹੈ, ਉਹ ਬੇਵਕੂਫਾਨਾ ਹੈ। ਉਹ ਆਸਿਮ ਦਾ ਖੇਡ ਤੇ ਉਸ ਦੀ ਇਮੇਜ ਬਰਬਾਦ ਕਰ ਰਹੀ ਹੈ ਕਿਉਂਕਿ ਹਿਮਾਂਸ਼ੀ ਦੀਆਂ ਗੱਲਾਂ ਲੋਕਾਂ ਤੇ ਵੋਟਸ ਨੂੰ ਕੰਫਿਊਜ਼ ਕਰ ਸਕਦੀ ਹੈ। ਜੇਕਰ ਅਜਿਹਾ ਸੀ ਤਾਂ ਉਸ ਨੇ ਘਰ 'ਚ ਨਹੀਂ ਆਉਣਾ ਸੀ।'' ਦੂਜੇ ਟਵੀਟ 'ਚ ਸਨਾ ਨੇ ਲਿਖਿਆ, ''ਹਿਮਾਂਸ਼ੀ ਸ਼ੋਅ 'ਚ ਆਪਣਾ ਮੈਟਰ ਕਲੀਅਰ ਕਰਨ ਆਈ ਹੈ।

FileFile

ਤੇ ਉਹ ਆਸਿਮ ਨੂੰ ਬੇਫਕੂਫ ਦਿਖਾਉਣਾ ਚਾਹੁੰਦੀ ਹੈ। ਉਹ ਆਸਿਮ ਦੇ ਵੋਟਸ ਨੂੰ ਖਤਰੇ 'ਚ ਪਾ ਰਹੀ ਹੈ। ਜਦੋਂ ਤੋਂ ਹਿਮਾਂਸ਼ੀ ਸ਼ੋਅ 'ਚ ਆਈ ਹੈ, ਆਪਣੇ ਸਾਬਕਾ ਪ੍ਰੇਮੀ ਤੇ ਉਸ ਦੇ ਮਾਤਾ-ਪਿਤਾ ਬਾਰੇ ਹੀ ਗੱਲ ਕਰ ਰਹੀ ਹੈ ਪਰ ਆਸਿਮ ਬਾਰੇ ਕੁਝ ਨਹੀਂ ਬੋਲ ਰਹੀ। ਸਨਾ ਨੇ ਆਸਿਮ ਦੇ ਭਰਾ ਓਮਰ ਰਿਆਜ਼ ਦੇ ਹਿਮਾਂਸ਼ੀ ਦੀ ਬਜਾਏ 'ਬਿੱਗ ਬੌਸ' 'ਚ ਜਾਣ ਦੀ ਗੱਲ ਕੀਤੀ। ਅਦਾਕਾਰਾ ਨੇ ਲਿਖਿਆ ਕਾਸ਼ ਹਿਮਾਂਸ਼ੀ ਦੀ ਜਗ੍ਹਾ ਓਮਰ ਘਰ 'ਚ ਜਾਂਦੇ। ਉਹ ਆਸਿਮ ਤੇ ਉਸ ਦੀ ਗੇਮ ਨੂੰ ਹੋਰ ਮਜ਼ਬੂਤ ਕਰਦੇ।''

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement