
ਸਲਮਾਨ ਖਾਨ ਬਾਲੀਵੁਡ 'ਚ ਕਈ ਚਿਹਰਿਆਂ ਨੂੰ ਲਾਂਚ ਕਰ ਚੁਕੇ ਹਨ। ਹੁਣ ਉਨ੍ਹਾਂ ਨੇ ਇਕ ਹੋਰ ਸ਼ਖਸ ਨੂੰ ਲਾਂਚ ਕਰਨ ਦੀ ਗੱਲ ਕਹੀ ਹੈ। ਇਸ ਦਾ ਖੁਲਾਸਾ ਜਲਦੀ ਹੀ ਹੋ ਜਾਵੇਗਾ
ਮੁੰਬਈ : ਸਲਮਾਨ ਖਾਨ ਬਾਲੀਵੁਡ 'ਚ ਕਈ ਚਿਹਰਿਆਂ ਨੂੰ ਲਾਂਚ ਕਰ ਚੁਕੇ ਹਨ। ਹੁਣ ਉਨ੍ਹਾਂ ਨੇ ਇਕ ਹੋਰ ਸ਼ਖਸ ਨੂੰ ਲਾਂਚ ਕਰਨ ਦੀ ਗੱਲ ਕਹੀ ਹੈ। ਇਸ ਦਾ ਖੁਲਾਸਾ ਜਲਦੀ ਹੀ ਹੋ ਜਾਵੇਗਾ। ਸਲਮਾਨ ਨੇ ਇਕ ਬੱਚੇ ਨਾਲ ਅਪਣੀ ਇਕ ਪੁਰਾਣੀ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ। ਇਸ ਦੇ ਨਾਲ ਲਿਖਿਆ ਕਿ ਕੱਲ ਦੇਖਣਾ ਹੋਵੇਗਾ ਕਿ ਇਹ ਮੁੰਡਾ ਅੱਜ ਕਿਵੇਂ ਦਿਸਦਾ ਹੈ। ਦਰਅਸਲ, ਇਹ ਵਿਅਕਤੀ ਜ਼ਹੀਰ ਇਕਬਾਲ ਹਨ। ਜਿਨ੍ਹਾਂ ਨੂੰ ਸਲਮਾਨ ਲੰਮੇ ਸਮੇਂ ਤੋਂ ਨਜ਼ਰ ਰੱਖ ਰਹੇ ਹਨ।
Salman khan zahir iqbal
ਸਲਮਾਨ ਕਾਫ਼ੀ ਸਮੇਂ ਤੋਂ ਜ਼ਹੀਰ ਨੂੰ ਲਾਂਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਦਿਨ ਪਹਿਲਾਂ ਰਿਪੋਰਟ ਆਈ ਸੀ ਕਿ ਸਲਮਾਨ ਜ਼ਹੀਰ ਨੂੰ ਲੈ ਕੇ ਇਕ ਫ਼ਿਲਮ ਬਣਾਉਣਗੇ, ਜਿਸ ਵਿਚ ਉਹ ਕੋ-ਪ੍ਰੋਡਿਊਸਰ ਹੋਣਗੇ। ਹੁਣ ਕੱਲ ਦੇਖਣਾ ਹੈ ਕਿ ਸਲਮਾਨ ਜ਼ਹੀਰ ਨੂੰ ਲੈ ਕੇ ਕੀ ਐਲਾਨ ਕਰਦੇ ਹਨ। ਸਲਮਾਨ ਇਸ ਸਮੇਂ ਅਪਣੀ ਫ਼ਿਲਮ ਰੇਸ 3 ਵਿਚ ਵਿਅਸਤ ਹਨ।
salman with iqbal
ਹਾਲ ਹੀ 'ਚ ਉਨ੍ਹਾਂ ਨੇ ਇਸ ਫ਼ਿਲਮ ਦੇ ਤੀਜੇ ਗੀਤ ਦਾ ਟੀਜ਼ਰ ਲਾਂਚ ਕੀਤਾ ਹੈ। ਸਲਮਾਨ ਦੇ ਨਾਲ ਇਸ ਫ਼ਿਲਮ 'ਚ ਜੈਕਲੀਨ ਫ਼ਰਨਾਂਡੀਜ, ਬਾਬੀ ਦਿਉਲ, ਅਨਿਲ ਕਪੂਰ ਵੀ ਸਟੰਟ ਕਰਦੇ ਦਿਖਾਈ ਦੇਣਗੇ। ਸਲਮਾਨ ਖਾਨ ਦੀ ਇਹ ਫ਼ਿਲਮ 15 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਨੂੰ ਰੇਮੋ ਡਿਸੂਜ਼ਾ ਨੇ ਡਾਇਰੈਕਟ ਕੀਤਾ ਹੈ। ਖ਼ਬਰਾਂ ਦੀਆਂ ਮੰਨੀਏ ਤਾਂ ਰਿਲੀਜ਼ ਤੋਂ ਪਹਿਲਾਂ ਹੀ ਨੂੰ - ਪ੍ਰੋਡਿਊਸਰ ਰਮੇਸ਼ ਤੌਰਾਨੀ ਨੇ ਫ਼ਿਲਮ ਨੂੰ 190 ਕਰੋਡ਼ ਰੁਪਏ 'ਚ ਵੇਚ ਦਿਤਾ ਹੈ।