ਬਾਕਸਿੰਗ ਚੈਂਪੀਅਨ ਡਿੰਕੋ ਸਿੰਘ ਦਾ ਕਿਰਦਾਰ ਨਿਭਾਉਣਗੇ ਸ਼ਾਹਿਦ ਕਪੂਰ 
Published : Aug 31, 2018, 4:13 pm IST
Updated : Aug 31, 2018, 4:13 pm IST
SHARE ARTICLE
Shahid Kapoor to play boxing hero Dingko Singh in his next
Shahid Kapoor to play boxing hero Dingko Singh in his next

ਸ਼ਾਹਿਦ ਕਪੂਰ ਦੇ ਕੋਲ ਇਸ ਸਮੇਂ ਕਈ ਚੰਗੇ ਪ੍ਰੋਜੈਕਟ ਹਨ। ਸਿਤੰਬਰ ਮਹੀਨੇ ਵਿਚ ਉਨ੍ਹਾਂ ਦੀ ਫਿਲਮ ‘ਬੱਤੀ ਗੁੱਲ ਮੀਟਰ ਚਾਲੂ’ ਰਿਲੀਜ ਹੋਵੇਗੀ। ਇਸ ਤੋਂ ਬਾਅਦ ਸ਼ਾਹਿਦ ਤੇ ...

ਸ਼ਾਹਿਦ ਕਪੂਰ ਦੇ ਕੋਲ ਇਸ ਸਮੇਂ ਕਈ ਚੰਗੇ ਪ੍ਰੋਜੈਕਟ ਹਨ। ਸਿਤੰਬਰ ਮਹੀਨੇ ਵਿਚ ਉਨ੍ਹਾਂ ਦੀ ਫਿਲਮ ‘ਬੱਤੀ ਗੁੱਲ ਮੀਟਰ ਚਾਲੂ’ ਰਿਲੀਜ ਹੋਵੇਗੀ। ਇਸ ਤੋਂ ਬਾਅਦ ਸ਼ਾਹਿਦ ਤੇਲੁਗੁ ਫਿਲਮ ‘ਅਰਜੁਨ ਰੈਡੀ’ ਦੇ ਹਿੰਦੀ ਰੀਮੇਕ ਦੀ ਸ਼ੂਟਿੰਗ ਸ਼ੁਰੂ ਕਰਣਗੇ। ਇਨ੍ਹਾਂ ਫਿਲਮਾਂ ਤੋਂ ਇਲਾਵਾ ਉਹ ‘ਏਅਰਲਿਫਟ’ ਅਤੇ ‘ਸ਼ੇਫ’ ਫੇਮ ਡਾਇਰੈਕਟਰ ਰਾਜਾ ਕ੍ਰਿਸ਼ਣ ਮੇਨਨ ਦੀ ਅਪਕਮਿੰਗ ਸਪੋਰਟਸ ਬਾਇਓਪਿਕ ਵਿਚ ਵੀ ਨਜ਼ਰ ਆਉਣ ਵਾਲੇ ਹਨ। 

Shahid KapoorShahid Kapoor

ਬਾਇਓਪਿਕ ਨੂੰ ਲੈ ਕੇ ਉਤਸ਼ਾਹਿਤ ਸ਼ਾਹਿਦ : ਇਸ ਬਾਇਓਪਿਕ ਵਿਚ ਸ਼ਾਹਿਦ, ਬਾਕਸਰ ਡਿੰਕੋ ਸਿੰਘ ਦੇ ਕਿਰਦਾਰ ਵਿਚ ਹੋਣਗੇ। ਡਿੰਕੋ ਦੇਸ਼ ਦੇ ਬੇਸਟ ਬਾਕਸਰ ਮੰਨੇ ਜਾਂਦੇ ਹਨ ਅਤੇ ਉਹ ਏਸ਼ੀਅਨ ਗੇਮ ਵਿਚ ਗੋਲਡ ਮੈਡਲਿਸਟ ਵੀ ਰਹਿ ਚੁੱਕੇ ਹਨ। ਇਸ ਫਿਲਮ ਦਾ ਹਿੱਸਾ ਬਨਣ ਤੋਂ ਬਾਅਦ ਸ਼ਾਹਿਦ ਕਹਿੰਦੇ ਹਨ ਕਿ ਇਸ ਕਹਾਣੀ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਡਿੰਕੋ ਇਕ ਅਜਿਹੇ ਸੁਪਰਸਟਾਰ ਹਨ ਜਿਨ੍ਹਾਂ ਦੇ ਬਾਰੇ ਵਿਚ ਅਸੀ ਘੱਟ ਹੀ ਜਾਂਣਦੇ ਹਾਂ। ਜੇਕਰ ‘ਦੰਗਲ’ ਵਰਗੀ ਫਿਲਮ ਨਾ ਬਣੀ ਹੁੰਦੀ ਤਾਂ ਸਾਨੂੰ ਫੋਗਾਟ ਭੈਣਾਂ ਦੇ ਬਾਰੇ ਵਿਚ ਵੀ ਜ਼ਿਆਦਾ ਜਾਣਕਾਰੀ ਨਾ ਹੁੰਦੀ। ਡਿੰਕੋ ਨੇ 19 ਸਾਲ ਦੀ ਉਮਰ ਵਿਚ 1998 ਵਿਚ ਬੈਂਕਾਕ ਵਿਚ ਹੋਏ ਏਸ਼ੀਅਨ ਗੇਮ ਵਿਚ ਗੋਲਡ ਮੈਡਲ ਜਿਤਿਆ ਸੀ।

ਕੈਂਸਰ ਸਰਵਾਇਵਰ ਰਹਿ ਚੁੱਕੇ ਡਿੰਕੋ ਕੀਮੋਥੈਰਿਪੀ ਦੇ 13 ਸੇਸ਼ਨ ਤੋਂ ਗੁਜਰ ਚੁੱਕੇ ਹਨ। ਸ਼ਾਹਿਦ ਨੇ ਅੱਗੇ ਦੱਸਿਆ ਕਿ 2017 ਵਿਚ ਗੌਤਮ ਗੰਭੀਰ ਨੂੰ ਉਨ੍ਹਾਂ ਦੀ ਹਾਲਤ ਦੇ ਬਾਰੇ ਵਿਚ ਪਤਾ ਲਗਿਆ ਤਾਂ ਉਨ੍ਹਾਂ ਨੇ ਡਿੰਕੋ ਦੇ ਟਰੀਟਮੈਂਟ ਲਈ ਪੈਸੇ ਭੇਜੇ। ਛੇਤੀ ਹੀ ਲੋਕਾਂ ਨੂੰ ਪਤਾ ਲਗੇ ਕਿ ਉਹ ਕੌਣ ਹੈ ਅਤੇ 13 ਡਾਕਟਰ ਦੀ ਇਕ ਟੀਮ ਉਨ੍ਹਾਂ ਦੀ ਮਦਦ ਲਈ ਅੱਗੇ ਆਈ। ਉਹ ਇਕ ਅਜਿਹੇ ਸਪੋਰਟਸ ਸਟਾਰ ਹੈ ਜਿਨ੍ਹਾਂ ਨੇ ਕੈਂਸਰ ਸਰਵਾਈਵ ਕੀਤਾ ਹੈ। ਇੰਨਾ ਹੀ ਨਹੀਂ ਸਪੋਰਟਸ ਵਿਚ ਆਉਣ ਤੋਂ ਪਹਿਲਾਂ ਉਹ ਆਲਮੋਸਟ ਨਕਸਲੀ ਬਣ ਚੁੱਕੇ ਸਨ।

Dingko SinghDingko Singh

ਉਨ੍ਹਾਂ ਦੀ ਜਿੰਦਗੀ ਇਕ ਦਮ ਵੱਖਰੀ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਲੋਕਾਂ ਨੂੰ ਪਤਾ ਲੱਗਣੀਆਂ ਚਾਹੀਦੀਆਂ ਹਨ। ਮਣੀਪੁਰ ਦੇ ਰਹਿਣ ਵਾਲੇ ਡਿਕੋ ਸਿੰਘ ਦਾ ਪੂਰਾ ਨਾਮ ਗੰਗੋਹ ਡਿੰਕੋ ਸਿੰਘ ਹੈ। ਉਹ ਬੈਂਟਮ ਵੇਟ ਕੈਟੇਗਰੀ ਵਿਚ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਇੰਡੀਅਨ ਬਾਕਸਰ ਹਨ। ਡਿੰਕੋ ਨੂੰ 2013 ਵਿਚ ਪਦਮਸ਼੍ਰੀ ਅਵਾਰਡ ਨਾਲ ਵੀ ਨਵਾਜਿਆ ਗਿਆ ਸੀ। ਉਨ੍ਹਾਂ ਨੇ ਕਈ ਯੰਗ ਬਾਕਸਰ ਨੂੰ ਟ੍ਰੇਨਿੰਗ ਵੀ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement