ਕਾਮੇਡੀਅਨ ਅਦਾਕਾਰ ਸੁਨੀਲ ਗਰੋਵਰ ਲੈ ਕੇ ਆ ਰਹੇ ਹਨ ਅਪਣੀ ਨਵੀਂ ਫ਼ਿਲਮ 'ਪਟਾਖਾ'
Published : Aug 29, 2018, 4:32 pm IST
Updated : Aug 29, 2018, 4:32 pm IST
SHARE ARTICLE
Sunil Grover
Sunil Grover

ਕਾਮੇਡੀਅਨ ਅਤੇ ਬਾਲੀਵੁਡ ਅਦਾਕਾਰ ਸੁਨੀਲ ਗਰੋਵਰ ਦਾ ਹਰ ਅੰਦਾਜ ਆਪਣੇ ਆਪ ਵਿਚ ਕਮਾਲ ਹੈ। ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਦੇ ਨਾਲ ਕਾਮੇਡੀ ਸ਼ੋ ਤੋਂ ਦਸਤਕ ਦਿੱਤੀ ਸੀ ...

ਕਾਮੇਡੀਅਨ ਅਤੇ ਬਾਲੀਵੁਡ ਅਦਾਕਾਰ ਸੁਨੀਲ ਗਰੋਵਰ ਦਾ ਹਰ ਅੰਦਾਜ ਆਪਣੇ ਆਪ ਵਿਚ ਕਮਾਲ ਹੈ। ਸੁਨੀਲ ਗਰੋਵਰ ਨੇ ਕਪਿਲ ਸ਼ਰਮਾ ਦੇ ਨਾਲ ਕਾਮੇਡੀ ਸ਼ੋ ਤੋਂ ਦਸਤਕ ਦਿੱਤੀ ਸੀ ਅਤੇ ਉਨ੍ਹਾਂ ਦੀ ਗੁੱਥੀ ਅਵਤਾਰ ਸੁਪਰਹਿਟ ਹੋ ਗਿਆ ਸੀ। ਉਸ ਤੋਂ ਬਾਅਦ ਉਹ ਡਾਕਟਰ ਮਸ਼ਹੂਰ ਗੁਲਾਟੀ ਬਣੇ ਅਤੇ ਸੱਭ ਦਾ ਦਿਲ ਜਿੱਤਣ ਵਿਚ ਕਾਮਯਾਬ ਰਹੇ। ਫਿਰ ਪ੍ਰੋਫੈਸਰ ਐਲਬੀਡਬਲਿਊ ਤਾਂ ਆਈਪੀਐਲ ਦੇ ਦੌਰਾਨ ਖੂਬ ਸੁਪਰਹਿਟ ਰਿਹਾ। ਹੁਣ ਸੁਰਖੀਆਂ ਬਟੋਰ ਰਹੀ ਹੈ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਪਟਾਖਾ'।

SunilSunil

ਫਿਲਮ ਵਿਚ ਉਹ ਇਕ ਅਨੋਖੇ ਅਵਤਾਰ ਵਿਚ ਨਜ਼ਰ ਆ ਰਹੇ ਹਨ ਅਤੇ ਜਦੋਂ 'ਪਟਾਖਾ' ਦਾ ਪਹਿਲਾ ਗੀਤ ਬਲਮਾ ਲਾਂਚ ਹੋਇਆ ਤਾਂ ਉਨ੍ਹਾਂ ਨੇ ਫਿਲਮ ਦੀਆਂ ਅਦਾਕਾਰਾਂ ਦੇ ਨਾਲ ਧਮਾਕੇਦਾਰ ਅੰਦਾਜ ਵਿਚ ਰਿਕਸ਼ਾ ਚਲਾਉਂਦੇ ਹੋਏ ਐਂਟਰੀ ਮਾਰੀ। ਸੁਨੀਲ ਗਰੋਵਰ ਇਹ ਦੇਸੀ ਅੰਦਾਜ ਵਾਲਾ ਆਟੋ ਰਿਕਸ਼ਾ ਚਲਾ ਰਹੇ ਸਨ ਅਤੇ ਉਨ੍ਹਾਂ ਦੀ ਫਿਲਮ ਦੀਆਂ ਅਦਾਕਾਰਾਂ ਸਾਨਿਆ ਮਲਹੋਤਰਾ ਅਤੇ ਰਾਧੀਕਾ ਮਦਾਨ ਉਸ ਉੱਤੇ ਸਵਾਰ ਸਨ। ਸੁਨੀਲ ਗਰੋਵਰ ਦਾ ਇਹ ਅੰਦਾਜ ਵੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ ਅਤੇ ਇਕ ਵਾਰ ਫਿਰ ਸਭ ਦੇ ਚਹੇਤੇ ਕਾਮੇਡੀਅਨ ਆਪਣੇ ਫੈਂਸ ਦਾ ਦਿਲ ਜਿੱਤਣ ਵਿਚ ਕਾਮਯਾਬ ਰਹੇ।

Sunil GroverSunil Grover

ਜਿੰਨੇ ਧਮਾਕੇਦਾਰ ਅੰਦਾਜ ਵਿਚ ਫਿਲਮ ਦੀ ਸਟਾਰਕਾਸਟ ਨੇ ਗੀਤ ਲਾਂਚ ਲਈ ਐਂਟਰੀ ਮਾਰੀ ਸੀ, ਓਨਾ ਹੀ ਮਜੇਦਾਰ ਪਟਾਖਾ ਫਿਲਮ ਦਾ ਬਲਮਾ ਗੀਤ ਵੀ ਹੈ। ਇਸ ਗੀਤ ਨੂੰ ਰੇਖਾ ਭਾਰਦਵਾਜ ਅਤੇ ਸੁਨਿਧੀ ਚੁਹਾਨ ਨੇ ਗਾਇਆ ਹੈ, ਜਦੋਂ ਕਿ ਵਿਸ਼ਾਲ ਭਾਰਦਵਾਜ ਨੇ ਕੰਪੋਜ ਕੀਤਾ ਹੈ। ਇਸ ਗਾਣੇ ਦੇ ਬੋਲ ਬਹੁਤ ਹੀ ਮਜੇਦਾਰ ਹਨ ਅਤੇ ਦੋਨਾਂ ਭੈਣਾਂ ਦੀ ਲੜਾਈ ਇੱਥੇ ਵੀ ਜਾਰੀ ਹੈ। ਹੱਥਾਂ ਦੇ ਨਾਲ ਜ਼ੁਬਾਨੀ ਜੰਗ ਜਾਰੀ ਹੈ। ਇਸ ਦੇ ਨਾਲ ਹੀ ਇਸ਼ਕ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਵਡਿਆਈਆਂ ਦਿੱਤੀ ਗਈਆਂ ਹਨ, ਉਹ ਪ੍ਰੇਮੀ ਜੋੜੇ ਦੀ ਕਾਫ਼ੀ ਮਦਦ ਕਰਣ ਵਾਲੀ ਹੈ।



 

'ਪਟਾਖਾ' ਫ਼ਿਲਮ 'ਚ ਵਿਜੈ ਰਾਜ ਵੀ ਹੈ ਅਤੇ ਇਹ ਫਿਲਮ 28 ਸਿਤੰਬਰ ਨੂੰ ਰਿਲੀਜ ਹੋ ਹੀ ਹੈ। ਦੱਸ ਦੇਈਏ ਕਿ ਸੁਨੀਲ ਗਰੋਵਰ ਦੀ ਲੋਕਪ੍ਰਿਅਤਾ ਇਨੀ ਦਿਨੀਂ ਸੁਪਰਸਟਾਰਸ ਦੇ ਵਿਚ ਵੀ ਕਾਫ਼ੀ ਹੈ। ਉਦੋਂ ਤਾਂ ਮਾਲਟਾ ਵਿਚ ਫ਼ਿਲਮ 'ਭਾਰਤ' ਦੀ ਸ਼ੂਟਿੰਗ ਦੇ ਦੌਰਾਨ ਕੈਟਰੀਨਾ ਕੈਫ ਉਨ੍ਹਾਂ ਦਾ ਵੀਡੀਓ ਬਣਾਉਂਦੀ ਨਜ਼ਰ ਆਈ ਅਤੇ ਸਲਮਾਨ ਖਾਨ ਨੇ ਤਾਂ ਉਨ੍ਹਾਂ ਦੇ ਜਬਰਦਸਤ ਪੋਜ ਵਾਲੇ ਫੋਟੋ ਵੀ ਖਿੱਚੇ ਜੋ ਖੂਬ ਵਾਇਰਲ ਹੋਏ। ਸੁਨੀਲ ਗਰੋਵਰ ਸਲਮਾਨ ਖਾਨ ਦੀ ਫ਼ਿਲਮ 'ਭਾਰਤ' ਵਿਚ ਵੀ ਕੰਮ ਕਰ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement