
ਤਨੁਸ਼ਰੀ ਦੱਤਾ 'ਤੇ ਇਕ ਤੋਂ ਬਾਅਦ ਇਲਜ਼ਾਮ ਲਗਾਉਣ ਵਾਲੀ ਅਦਾਕਾਰਾ ਰਾਖੀ ਸਾਵੰਤ ਨੇ ਹੁਣ ਉਨ੍ਹਾਂ ਉਤੇ ਮਾਣਹਾਨੀ ਦਾ ਕੇਸ ਵੀ ਕਰ ਦਿਤਾ ਹੈ। ਰਾਖੀ ਸਾਵੰਤ ...
ਮੁੰਬਈ : (ਪੀਟੀਆਈ) ਤਨੁਸ਼ਰੀ ਦੱਤਾ 'ਤੇ ਇਕ ਤੋਂ ਬਾਅਦ ਇਲਜ਼ਾਮ ਲਗਾਉਣ ਵਾਲੀ ਅਦਾਕਾਰਾ ਰਾਖੀ ਸਾਵੰਤ ਨੇ ਹੁਣ ਉਨ੍ਹਾਂ ਉਤੇ ਮਾਣਹਾਨੀ ਦਾ ਕੇਸ ਵੀ ਕਰ ਦਿਤਾ ਹੈ। ਰਾਖੀ ਸਾਵੰਤ ਨੇ ਤਨੁਸ਼ਰੀ ਦੱਤਾ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ ਅਤੇ ਇਸ ਦੇ ਏਵਜ ਵਿਚ 25 ਪੈਸੇ ਦੀ ਮੰਗ ਕੀਤੀ ਹੈ। ਰਾਖੀ ਦੇ ਮੁਤਾਬਕ ਉਨ੍ਹਾਂ ਨੇ ਇਨ੍ਹੇ ਘੱਟ ਪੈਸੇ ਇਸ ਲਈ ਮੰਗੇ ਹਨ ਕਿਉਂਕਿ ਉਹ ਇੰਨਾ ਹੀ ਦੇ ਸਕਦੀਆਂ ਹਨ। ਰਾਖੀ ਨੇ ਇਹ ਸਾਰੀਆਂ ਗੱਲਾਂ ਮੀਡੀਆ ਨੂੰ ਦਿਤੇ ਇੰਟਰਵਿਊ ਵਿਚ ਕਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਪਣੇ ਅਕਾਉਂਟ 'ਤੇ ਵੀ ਇਕ ਵੀਡੀਓ ਸ਼ੇਅਰ ਕੀਤੀ ਹੈ।
Tanushree Dutta And Rakhi Sawant
ਜਿਸ ਵਿਚ ਉਹ ਫਿਲਮੀ ਅੰਦਾਜ਼ ਵਿਚ ਡਾਇਲਾਗ ਬੋਲਦੇ ਹੋਏ ਕੋਰਟ ਜਾਣ ਦੀ ਗੱਲ ਕਹਿ ਰਹੀ ਹੈ। ਦਰਅਸਲ, ਰਾਖੀ ਨੇ ਇਹ ਮਾਮਲਾ ਇਸ ਲਈ ਕੀਤਾ ਹੈ ਕਿਉਂਕਿ ਤਨੁਸ਼ਰੀ ਨੇ ਰਾਖੀ ਸਾਵੰਤ ਨੂੰ ਬੜਬੋਲਾ ਅਤੇ ਪਬਲਿਸਿਟੀ ਦਾ ਭੁੱਖਾ ਕਿਹਾ ਸੀ। ਇਸ ਤੋਂ ਇਲਾਵਾ ਰਾਖੀ ਸਾਵੰਤ ਨੂੰ ਤਨੁਸ਼ਰੀ ਨੇ 10 ਲੱਖ ਰੁਪਏ ਦੇ ਮਾਣਹਾਨੀ ਦੇ ਮੁਕੱਦਮੇ ਦੀ ਧਮਕੀ ਵੀ ਦਿਤੀ ਸੀ। ਰਾਖੀ ਦੇ ਮੁਤਾਬਕ ਉਨ੍ਹਾਂ ਨੂੰ ਹੁਣੇ ਤੱਕ ਕੋਈ ਨੋਟਿਸ ਨਹੀਂ ਮਿਲਿਆ ਹੈ। ਰਾਖੀ ਸਾਵੰਤ ਨੇ ਮਹਾਰਾਸ਼ਟਰ ਦੇ ਦਿੰਡੋਸ਼ੀ ਕੋਰਟ ਵਿਚ ਤਨੁਸ਼ਰੀ ਦੱਤੇ ਵਿਰੁਧ ਮਾਣਹਾਨੀ ਦਾ ਕੇਸ ਕੀਤਾ ਹੈ।
Rakhi And Tanushree
ਰਾਖੀ ਦਾ ਕਹਿਣਾ ਹੈ ਕਿ ਉਹ ਇਸ ਤੋਂ ਬਾਅਦ ਕ੍ਰਿਮਿਨਲ ਡਿਫੇਮੇਸ਼ਨ ਦਾ ਕੇਸ ਵੀ ਕਰੇਗੀ। ਦੱਸ ਦਈਏ ਕਿ ਜਿਸ ਦਿਨ ਤੋਂ ਤਨੁਸ਼ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ, ਉਸੀ ਦਿਨ ਤੋਂ ਰਾਖੀ ਸਾਵੰਤ ਲਗਾਤਾਰ ਤਨੁਸ਼ਰੀ ਦੱਤਾ ਦਾ ਵਿਰੋਧ ਕਰ ਰਹੀ ਹੈ। ਰਾਖੀ ਦਾ ਕਹਿਣਾ ਹੈ ਕਿ ਤਨੁਸ਼ਰੀ ਦੱਤਾ ਅਪਣਾ ਕੰਮ ਕੱਢਣ ਅਤੇ ਹੋਰ ਪਬਲਿਸਿਟੀ ਲਈ ਇਹ ਸੱਭ ਕਰ ਰਹੀ ਹੈ।
ਇੰਨਾ ਹੀ ਨਹੀਂ ਰਾਖੀ ਨੇ ਤਾਂ ਤਨੁਸ਼ਰੀ 'ਤੇ ਡਰਗ ਐਡਿਕਟ ਅਤੇ ਸਮਲੈਂਗਿਕ ਹੋਣ ਦਾ ਵੀ ਇਲਜ਼ਾਮ ਲਗਾਇਆ ਸੀ। ਇਹਨਾਂ ਦੋਸ਼ਾਂ ਅਤੇ ਰਾਖੀ ਸਾਵੰਤ ਦੇ ਦੋ ਡਰਾਮਿਆਂ ਤੋਂ ਭਰੀ ਪ੍ਰੈਸ ਕਾਂਫਰੰਸ ਕਰਨ ਤੋਂ ਬਾਅਦ ਤਨੁਸ਼ਰੀ ਨੇ ਇਸ ਮਾਮਲੇ ਵਿਚ ਧਿਆਨ ਲੈਂਦੇ ਹੋਏ ਰਾਖੀ ਸਾਵੰਤ ਨੂੰ ਕੋਰਟ ਕੇਸ ਦੀ ਧਮਕੀ ਦਿਤੀ ਸੀ।