
ਤਨੁਸ਼ਰੀ ਦੱਤਾ ਅਤੇ ਨਾਨਾ ਪਾਟੇਕਰ ਵਿਵਾਦ ਤੋਂ ਬਾਅਦ ਬਾਲੀਵੁਡ ਵਿਚ ਵਰਕ ਪਲੇਸ ਤੇ ਔਰਤਾਂ ਦੇ ਸ਼ੋਸ਼ਣ ਦੇ ਤਮਾਮ ਮਾਮਲੇ ਸਾਹਮਣੇ ਆਏ ਹਨ।ਜੀਨਸੀ ਪਰੇਸ਼ਾਨੀ ਨੂੰ ਝੇਲ ਚੁੱਕ...
ਤਨੁਸ਼ਰੀ ਦੱਤਾ ਅਤੇ ਨਾਨਾ ਪਾਟੇਕਰ ਵਿਵਾਦ ਤੋਂ ਬਾਅਦ ਬਾਲੀਵੁਡ ਵਿਚ ਵਰਕ ਪਲੇਸ ਤੇ ਔਰਤਾਂ ਦੇ ਸ਼ੋਸ਼ਣ ਦੇ ਤਮਾਮ ਮਾਮਲੇ ਸਾਹਮਣੇ ਆਏ ਹਨ।ਜੀਨਸੀ ਪਰੇਸ਼ਾਨੀ ਨੂੰ ਝੇਲ ਚੁੱਕੀ ਕਈ ਔਰਤਾਂ ਨੇ ਇਸ ਬਾਰੇ ਖੁੱਲ ਕੇ ਬੋਲਿਆ। ਇਸ ਮੁਹਿੰਮ ਨੇ ਸਾਰਿਆ ਲਈ ਵਰਕ ਪਲੇਸ 'ਤੇ ਇਕ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਦੇ ਮੁੱਦੇ 'ਤੇ ਬਹਿਸ ਸ਼ੁਰੂ ਕਰ ਦਿਤੀ ਹੈ। ਔਰਤਾਂ ਨੇ ਕਈ ਸਿਤਾਰੀਆਂ 'ਤੇ ਸਰੀਰਕ ਸੋਸ਼ਣ ਦੇ ਇਲਜ਼ਾਮ ਲਗਾਏ ਹਨ। #MeToo ਮੁਹਿੰਮ ਦੇ ਤਹਿਤ ਕੰਗਨਾ ਰਨੌਤ ਦੇ ਦੋਸਤ ਅਧਿਅਨ ਸੁਮਨ ਨੇ ਉਨ੍ਹਾਂ ਦੇ ਹੀ ਖਿਲਾਫ ਟਵੀਟ 'ਤੇ ਇਲਜ਼ਾਮ ਲਗਾਏ ਸਨ ਅਤੇ ਅਪਣੀ ਆਪ ਬੀਤੀ ਸੁਣਾਈ ਸੀ।
Shekhar Suman
ਹੁਣ ਅਧਿਅਨ ਦੇ ਸਪੋਰਟ ਵਿਚ ਉਨ੍ਹਾਂ ਦੇ ਪਿਤਾ ਸ਼ੇਖਰ ਸੁਮਨ ਆਏ ਹਨ। ਸ਼ੇਖਰ ਨੇ ਟਵੀਟ ਕਰ ਕਿਹਾ ਕਿ ਜਦੋਂ ਅਧਿਅਨ ਨੇ ਅਪਣੀ #MeToo ਸਟੋਰੀ ਸ਼ੇਅਰ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਅਧਿਅਨ ਇਹ ਸੱਭ ਪਬਲੀਕਸਿਟੀ ਲਈ ਕਰ ਰਿਹਾ ਹੈ ਪਰ ਹੁਣ ਜਦੋਂ ਸਾਰੀ ਔਰਤਾਂ ਅਪਣੀ #ਮੀਟੂ ਸਟੋਰੀ ਸ਼ੇਅਰ ਕਰ ਰਹੀਆਂ ਹਨ ਤਾਂ ਕੀ ਉਹ ਵੀ ਪਬਲੀਕਸਿਟੀ ਲਈ ਹੈ। ਸ਼ੇਖਰ ਸੁਮਨ ਨੇ ਟਵੀਟ ਕੀਤਾ, ਕੀ #MeToo ਅੰਦੋਲਨ ਮਰ ਚੁੱਕਿਆ ਹੈ ? ਇਲਜ਼ਾਮ ਦੇ ਪੜਾਅ ਦਾ ਦੌਰ ਖਤਮ ਹੋ ਗਿਆ ਹੈ ? ਬਹਿਸ ਖਤਮ ਹੋ ਗਈ ਹੈ ? ਸੁਰਖੀਆਂ ਚੱਲੀ ਗਈਆਂ ? ਔਰਤਾਂ ਦੀ ਕ੍ਰਾਂਤੀ ਖ਼ਤਮ ਹੋ ਗਈ ? ਚਾਰ ਦਿਨ ਦੀ ਚਾਂਦਨੀ ਫਿਰ ਹਨ੍ਹੇਰੀ ਰਾਤ।
Shekhar Suman And kangana Ranaut
ਦੱਸ ਦਈਏ ਕਿ ਸ਼ੇਖਰ ਨੇ ਜਿਸ ਹੈਂਡਲ ਤੋਂ ਟਵੀਟ ਕੀਤਾ ਹੈ ਉਹ ਵੈਰਿਫਾਇਡ ਨਹੀਂ ਹੈ। ਪਿੰਕਵਿਲਾ ਦੇ ਮੁਤਾਬਕ ਹੈਂਡਲ ਸ਼ੇਖਰ ਸੁਮਨ ਦਾ ਹੀ ਹੈ।
ਦੱਸ ਦਈਏ ਕਿ ਅਧਿਅਨ ਨੇ ਕੰਗਨਾ ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਸੀ ਕਿ ਬਹੁਤ ਸਾਰੇ ਲੋਕ ਮੇਰੇ ਤੋਂ ਮੇਰੀ #MeToo ਸਟੋਰੀ ਸ਼ੇਅਰ ਕਰਨ ਨੂੰ ਕਹਿ ਰਹੇ ਹਨ। ਮਾਫੀ ਚਾਹੁੰਦਾ ਹਾਂ ਜਦੋਂ ਦੋ ਸਾਲ ਪਹਿਲਾਂ ਇਹ ਕੀਤਾ ਤਾਂ ਮੈਨੂੰ ਸ਼ਰਮਿੰਦਗੀ ਅਤੇ ਬੇਜ਼ਤੀ ਮਿਲੀ। ਮੇਰੇ ਮਾਤਾ ਪਿਤਾ ਜਿਨ੍ਹਾਂ ਨੂੰ ਮੈਂ ਸੱਭ ਤੋਂ ਜ਼ਿਆਦਾ ਪਿਆਰ ਕਰਦਾ ਹਾਂ ।ਉਨ੍ਹਾਂ 'ਤੇ ਅਸ਼ਲੀਲ ਕਮੇਂਟ ਕੀਤੇ ਗਏ। ਅਧਿਅਨ ਨੇ ਕਿਹਾ ਸੀ ਤੁਹਾਨੂੰ ਅਪਣੇ ਦਰਦ ਅਤੇ ਭੈੜੇ ਅਨੁਭਵ ਨੂੰ ਸਾਂਝਾ ਕਰਨ ਦਾ ਅਧਿਕਾਰ ਹੈ।
ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਉਨ੍ਹਾਂ ਨੂੰ ਦਿਲੋਂ ਧੰਨਵਾਦ। ਮੈਨੂੰ ਖੁਸ਼ੀ ਹੈ ਕਿ ਇਹ ਪਲ ਉਨ੍ਹਾਂ ਨੂੰ ਮੌਕੇ ਦੇ ਰਿਹੇ ਹੈ, ਜਿਨ੍ਹਾਂ ਦੇ ਨਾਲ ਇਹ ਹੋਇਆ ਹੈ।
ਉਥੇ ਹੀ ਕੰਗਣਾ ਵਲੋਂ ਜਦੋਂ ਇਕ ਨਿਊਜ ਚੈਨਲ ਨੇ ਗੱਲਬਾਤ ਦੇ ਦੌਰਾਨ ਅਧਿਅਨ ਦੀ #MeToo ਸਟੋਰੀ ਦੇ ਬਾਰੇ ਪੁੱਛਿਆ ਤਾਂ ਉਹ ਦੇਰ ਤੱਕ ਹੱਸਦੀ ਰਹੀ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਨੂੰ ਉਂਮੀਦ ਹੈ ਕਿ ਉਨ੍ਹਾਂ ਨੂੰ ਨੀਆਂ ਮਿਲੇਗਾ।