‘ਝੱਲੇ’ ਬਣ ਕੇ ਦਰਸ਼ਕਾਂ ਦੇ ਦਿਲ ਲੁੱਟੇਗੀ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਸੁਪਰਹਿਟ ਜੋੜੀ
Published : Nov 1, 2019, 11:26 am IST
Updated : Nov 1, 2019, 11:28 am IST
SHARE ARTICLE
Binnu Dhillon and Sargun Mehta new Movie Jhalle
Binnu Dhillon and Sargun Mehta new Movie Jhalle

ਇਹ ਫਿਲਮ 15 ਨਵੰਬਰ ਨੂੰ ਰਿਲੀਜ਼ ਕੀਤੀ ਜਾਵੇਗੀ।

ਪੰਜਾਬੀ ਫਿਲਮ ਇੰਡਸਟਰੀ ਵਿਚ ਸੁਰਹਿੱਟ ਫਿਲਮਾਂ ਕਰ ਕੇ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਬੀਨੂੰ ਢਿੱਲੋਂ ਇਕ ਵਾਰ ਫਿਰ ਵੱਡੇ ਪਰਦੇ ‘ਤੇ ਆਪਣੀ ਹਾਜ਼ਰੀ ਲਵਾਉਣ ਲੱਗੇ ਹਨ। ਫਿਲਮ ‘ਕਾਲਾ ਸ਼ਾਹ ਕਾਲਾ’ ਰਾਂਹੀ ਸਿਨੇਮੇ ਵਿਚ ਧੁਮ ਮਚਾਉਣ ਵਾਲੀ ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਜੋੜੀ ਇਕ ਵਾਰ ਫਿਰ ਨਵੇਂ ਪ੍ਰੋਜੈਕਟ ਰਾਂਹੀ ਲੋਕਾਂ ਸਾਹਮਣੇ ਆ ਰਹੇ ਹਨ। ਬੀਨੂੰ ਢਿੱਲੋਂ ਨੇ ਆਪਣੇ ਇੰਨਸਟਾ ਅਕਾਊਂਟ ‘ਤੇ ਪੋਸਟ ਰਾਂਹੀ ਆਪਣੀ ਨਵੀਂ ਫਿਲਮ ‘ਝੱਲੇ’ ਦੀ ਜਾਣਕਾਰੀ ਦਿੱਤੀ ਹੈ।

Jhalle Jhalle

ਇਹ ਫਿਲਮ 15 ਨਵੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਫਿਲਮ ‘ਝੱਲੇ’ ਡਾਇਰੈਕਟਰ ਅਤੇ ਲੇਖਕ ਨੂੰ ਅਮਰਜੀਤ ਸਿੰਘ ਹਨ ਅਤੇ ਇਸ ਦੇ ਡਾਇਲਾਗ ਰਕੇਸ਼ ਧਵਨ ਨੇ ਲਿਖੇ ਹਨ। ਜ਼ਿਕਰਯੋਗ ਹੈ ਕਿ ਇਸੇ ਸਾਲ ਬੀਨੂੰ ਢਿੱਲੋਂ ‘ਨੌਕਰ ਵਹੁਟੀ ਦਾ’ ਫਿਲਮ ਰਾਂਹੀ ਵੀ ਪਰਦੇ ‘ਤੇ ਆਪਣੀ ਹਾਜਰੀ ਲਵਾ ਰਹੇ ਹਨ। ਦੂਸਰੇ ਪਾਸੇ ਸਰਗੁਣ ਮਹਿਤਾ ਜਗਦੀਪ ਸਿੰਗ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਫਿਲਮ ‘ਸੁਰਖੀ ਬਿੰਦੀ’ ਵਿਚ ਨਜ਼ਰ ਆਵੇਗੀ।

Jhalle Jhalle

ਫਿਲਮ ‘ਸੁਰਖੀ ਬਿੰਦੀ’ ਵਿਚ ਸਰਗੁਣ ਨਾਲ ਪੰਜਾਬੀ ਗਾਇਕ ਅਤੇ ਅਦਾਕਾਰ ਗੁਨਾਮ ਭੁੱਲਰ ਮੁੱਖ ਭੁਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਦਾ ਟਰੇਲਰ ਰੀਲੀਜ਼ ਹੋ ਗਿਆ ਹੈ। ਟਰੇਲਰ ਰੀਲੀਜ਼ ਹੋਣ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਛਾਅ ਗਿਆ ਹੈ ਅਤੇ ਦਰਸ਼ਕਾਂ ਵੱਲੋਂ ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ  ਵਿਚ ਸਰਗੁਣ ਮਹਿਤਾ ਅਤੇ ਬੀਨੂੰ ਦੀ ਕਾਮੇਡੀ, ਹਾਰਰ ਅਤੇ ਮਾਸੂਮੀਅਤ ਦੀਆਂ ਝਲਕਾਂ ਦੇਖਣ ਨੂੰ ਮਿਲ ਰਹੀਆਂ ਹਨ।

Binnu Dhillon and Sargun Mehta new Movie JhalleBinnu Dhillon and Sargun Mehta 

ਕਹਾਣੀ ਦੀ ਗੱਲ ਕਰੀਏ ਤਾਂ ਝੱਲੇ ਨਾਮ ਤੋਂ ਹੀ ਜ਼ਾਹਿਰ ਹੁੰਦਾ ਹੈ ਕਿ ਫ਼ਿਲਮ ਵਿਚ ਜ਼ਰੂਰ ਝੱਲਿਆਂ ਦੀ ਕਹਾਣੀ ਦੇਖਣ ਨੂੰ ਮਿਲੇਗੀ। ਸਰਗੁਣ ਮਹਿਤਾ ਦਾ ਪਰਿਵਾਰ ਉਸ ਲਈ ਲੜਕੇ ਦੀ ਭਾਲ ਕਰ ਰਿਹਾ ਹੁੰਦਾ ਪਰ ਸਰਗੁਣ ਮਹਿਤਾ ਦਿਮਾਗੀ ਤੌਰ ‘ਤੇ ਪਾਗਲ ਹੁੰਦੀ ਹੈ। ਉੱਥੇ ਹੀ ਉਸ ਦਾ ਟੱਬਰ ਵੀ ਪਾਗਲਾਂ ਤੋਂ ਘੱਟ ਨਹੀਂ ਤੇ ਆਪਣੀ ਧੀ ਦੇ ਰਿਸ਼ਤੇ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement